ਲੁਧਿਆਣਾ ਦੇ ਐਨਆਰਆਈ (NRI) ਇਕਬਾਲ ਸਿੰਘ ਸੰਧੂ ਦੇ ਮੋਬਾਈਲ ਨੰਬਰ ਦੀ ਸਿਮ ਕਢਵਾਉਣ ਤੋਂ ਬਾਅਦ ਵੱਖ-ਵੱਖ ਤਰੀਕਾਂ ਦੇ ਨਾਲ ਉਨ੍ਹਾਂ ਦੇ ਖਾਤੇ ‘ਚੋਂ 28 ਲੱਖ ਰੁਪਏ ਕਢਵਾਉਣ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦਾ ਡਰਾਈਵਰ (driver) ਹੀ ਨਿਕਲਿਆ। ਡਰਾਈਵਰ ਨੇ ਯੂਟਿਊਬ ਤੋਂ ਇਹ ਸਭ ਸਕੀਮ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਫਿਰ ਪਤਾ ਲਗਾ ਕੇ ਐਨਆਰਆਈ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ OTP ਵੀ ਮੁਲਜ਼ਮ ਦੇ ਫੋਨ ’ਤੇ ਆਉਂਦੇ ਰਹੇ ਅਤੇ ਮੁਲਜ਼ਮ ਨੇ ਧੋਖੇ ਨਾਲ ਈ-ਮੇਲ ਵੀ ਹਾਸਿਲ ਕਰ ਲਈ ਸੀ।

Share.
Leave A Reply