ਜਲੰਧਰ, 12 ਮਾਰਚ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੰਗਾਲ ਸੈਪਰਸ ਵੱਲੋਂ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵੈਟਨਰਜ਼ ਆਊਟਰੀਚ ਪ੍ਰੋਗਰਾਮ ਤਹਿਤ 18 ਮਾਰਚ 2026 ਨੂੰ ਸਵੇਰੇ 9 ਤੋਂ ਦੁਪਹਿਰ 2.30 ਵਜੇ ਤੱਕ ਵਜਰਾ ਸੈਨਿਕ ਇੰਸਟੀਚਿਊਟ, ਜਲੰਧਰ ਕੈਂਟ ਵਿਖੇ ਸਾਬਕਾ ਐਕਸ ਸਰਵਿਸਮੈਨ ਰੈਲੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਹੈ ਕਿ ਇਸ ਰੈਲੀ ਵਿੱਚ ਬੰਗਾਲ ਇੰਜੀਨੀਅਰ ਗਰੁੱਪ ਤੇ ਸੈਂਟਰ ਦੇ ਡਿਪਟੀ ਕਮਾਂਡੈਂਟ ਉਮੇਸ਼ ਰਾਣਾ ਵਿਸ਼ੇਸ਼ ਤੌਰ ‘ਤੇ ਸਿਰਕਤ ਕਰਨਗੇ। ਰੈਲੀ ਵਿੱਚ ਬੰਗਾਲ ਸੈਪਰਸ ਵੱਲੋਂ ਸਾਬਕਾ ਸੈਨਿਕਾਂ, ਵੀਰ ਨਾਰੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਪੈਨਸ਼ਨਾਂ, ਪਾਰਟ-2 ਆਰਡਰ, ਸਪਰਸ਼, ਐਕਸ ਸਰਵਿਸਮੈਨ ਕੰਟ੍ਰੀਬਿਊਟਰੀ ਹੈਲਥ ਸਕੀਮ (ਈ.ਸੀ.ਐਸ.ਐਚ.), ਪੈਨਸ਼ਨ
ਵੰਡ, ਬੈਂਕਿੰਗ ਆਧਾਰ ਕਾਰਡ, ਮੈਡੀਕਲ ਨਾਲ ਜੁੜੇ ਮਾਮਲਿਆਂ ਦਾ ਮੌਕੇ ‘ਤੇ ਹੱਲ ਕੀਤਾ ਜਾਵੇਗਾ।
ਇਸ ਰੈਲੀ ਵਿੱਚ ਰਿਕਾਰਡ ਆਫਿਸ, ਈ.ਸੀ.ਐਸ.ਐਚ. ਪੋਲੀਕਲੀਨਿਕ, ਵੱਖ-ਵੱਖ ਬੈਂਕਾਂ ਦੀਆਂ ਸ਼ਾਖਾਵਾਂ ਅਤੇ
ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਸਟਾਲ ਲਗਾਏ ਜਾਣਗੇ।


ਉਨ੍ਹਾਂ ਨੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਿਤ ਮਿਤੀ ਨੂੰ ਆਪਣੇ ਅਸਲ ਫੌਜੀ ਦਸਤਾਵੇਜ਼ ਨਾਲ ਲੈ ਕੇ ਰੈਲੀ ਵਾਲੇ ਸਥਾਨ ਵਜਰਾ ਸੈਨਿਕ ਇੰਸਟੀਚਿਊਟ, ਜਲੰਧਰ ਕੈਂਟ ਵਿਖੇ ਪਹੁੰਚ ਕੇ ਇਸ ਮੌਕੇ ਦਾ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਰਿਕਾਰਡ ਦਫ਼ਤਰ ਦੀ ਹੈਲਪਲਾਈਨ ਨੰ. 8266868282/8679022755 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share.

“I’m a Newswriter, “I write about the trending news events happening all over the world.

Leave A Reply