ਪਿਛਲੇ ਕਈ ਦਹਾਕਿਆਂ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਡਾ ਝੰਡਾ ਸਿੰਘ ਖੇਤਲਾ ਨੂੰ ਅੱਜ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਸ੍ ਗੁਲਜ਼ਾਰ ਸਿੰਘ ਮੂਣਕ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਵਿੱਚ ਸ੍ ਬਲਦੇਵ ਸਿੰਘ ਮਾਨ ਸਰਪ੍ਰਸਤ, ਜਿਲਾ ਪ੍ਧਾਨ ਸ੍ ਤੇਜਿੰਦਰ ਸਿੰਘ ਸੰਘਰੇੜੀ, ਜਰਨਲ ਸਕੱਤਰ ਸ੍ ਵਿਨਰਜੀਤ ਸਿੰਘ ਗੋਲਡੀ, ਸ੍ ਹਰਪਾਲ ਸਿੰਘ ਖਡਿਆਲ ਜਿਲਾ ਅਬਜਰਬਰ ਦੀ ਦੇਖਰੇਖ ਵਿੱਚ ਡਾ ਝੰਡਾ ਸਿੰਘ ਖੇਤਲਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਡਾ ਖੇਤਲਾ ਸਵ ਕੋਚ ਗੁਰਮੇਲ ਸਿੰਘ ਪ੍ਰਧਾਨ ਦੇ ਅਤਿ ਨਜਦੀਕੀ ਸਾਥੀ ਰਹੇ ਹਨ। ਉਨ੍ਹਾਂ ਤਮਾਮ ਜ਼ਿੰਦਗੀ ਪਾਰਟੀ ਪ੍ਤੀ ਵਫਾਦਾਰੀ ਨਾਲ ਕੰਮ ਕੀਤਾ ਹੈ। ਅੱਜ ਵੀ ਜਦੋਂ ਬਹੁਤ ਸਾਰੇ ਲੋਕ ਪਾਰਟੀ ਛੱਡ ਰਹੇ ਹਨ ਤਾਂ ਉਹ ਪਾਰਟੀ ਨਾਲ ਖੜੇ ਹਨ। ਉਨ੍ਹਾਂ ਦੀ ਨਿਯੁਕਤੀ ਅਤੇ ਤਜੁਰਬੇ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ।
ਇਸ ਮੌਕੇ ਸ੍ ਸਤਗੁਰ ਸਿੰਘ ਘੁਮਾਣ ਸ਼ਹਿਰੀ ਪ੍ਰਧਾਨ ਦਿੜਬਾ, ਸੁਭਾਸ ਗੋਇਲ ਦਿੜਬਾ, ਜਗਤਾਰ ਸਿੰਘ ਤਾਰੀ ਖੋਖਰ, ਚਮਕੌਰ ਸਿੰਘ ਧਰਮਗੜ੍ਹ, ਕੁਲਵੰਤ ਸਿੰਘ ਢੀਂਡਸਾ ਖਡਿਆਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।।
Trending
- ਪ੍ਰਵਾਸੀ ਮਜ਼ਦੂਰਾਂ ਨੂੰ ਸੌਂਪਿਆ ਜ਼ਰੂਰੀ ਸਮਾਨ
- ਚੇਅਰਮੈਨ ਗਿੱਲ ਵੱਲੋਂ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ*
- ਲੁਧਿਆਣਾ ਜ਼ਿਲ੍ਹੇ ਦੀਆਂ 6 ਨਗਰ ਕੌਂਸਲ ਚੋਣਾਂ ਲਈ ਵੀਰਪਾਲ ਕੌਰ ਚੋਣ ਆਬਜ਼ਰਵਰ ਨਿਯੁਕਤ
- ਲੁਧਿਆਣਾ ਵਿੱਚ ਗਲਾਡਾ ਦੀ ਵੱਡੀ ਕਾਰਵਾਈ, 5 ਅਣਅਧਿਕਾਰਤ ਕਲੋਨੀਆਂ ਢਾਹੀਆਂ
- *ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਲੁਧਿਆਣਾ ਵਿੱਚ ਮਾਲ ਅਧਿਕਾਰੀਆਂ ਨੂੰ ਮਾਲ ਸੇਵਾਵਾਂ ਦੀ ਪੈਂਡੈਂਸੀ ਖਤਮ ਕਰਨ ਦੇ ਦਿੱਤੇ ਹੁਕਮ
- *ਜ਼ਿਲ੍ਹਾ ਲੁਧਿਆਣਾ ਵਿੱਚ 26 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਧਾਰਾ 163 ਲਾਗੂ, ਇਕੱਠ ਅਤੇ ਰੈਲੀਆਂ ‘ਤੇ ਪਾਬੰਦੀ
- ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਨਿੱਜੀ ਸਕੂਲਾਂ ਦੀ ਫੀਸ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਰੈਗੂਲੇਟਰੀ ਕਮੇਟੀ ਕੀਤੀ ਗਠਿਤ
- ਨਗਰ ਕੌਂਸਲ/ਪੰਚਾਇਤ ਚੋਣਾਂ; ਉਮੀਦਵਾਰ ਨਿਰਧਾਰਤ ਹੱਦ ਅੰਦਰ ਹੀ ਖਰਚ ਕਰਨ : ਵਧੀਕ ਜ਼ਿਲ੍ਹਾ ਚੋਣ ਅਫ਼ਸਰ


