ਜਗਰਾਉਂ : ਬੀਤੇ ਕੱਲ੍ਹ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਅਰੁਣ ਗਿੱਲ ਵੱਲੋਂ ਲੁਧਿਆਣਾ ਵਿਖੇ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਪੁੱਜਣ ਸਮੇਂ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਪ੍ਰਧਾਨ ਅਰੁਣ ਗਿੱਲ ਵੱਲੋਂ ਨਗਰ ਕੌਂਸਲ ਜਗਰਾਉਂ ਦੇ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਤੋਂ ਜਾਣੂ ਕਰਵਾਇਆ। ਜਗਰਾਉਂ ਅੰਦਰ ਕੂੜਾ ਸੁੱਟਣ ਲਈ ਸਫਾਈ ਸੇਵਕਾਂ ਨੂੰ ਆਉਦੀ ਵੱਡੀ ਸਮੱਸਿਆ ਅਤੇ ਵਾਰਡ ਵਾਇਜ਼ ਕੂੜਾ ਸੁੱਟਣ ਲਈ ਜਗਾਂ ਦੇ ਪ੍ਰਬੰਧ ਦੀ ਵੱਡੀ ਮੰਗ ਤੋਂ ਜਾਣੂ ਕਰਵਾਇਆ। ਪਿੱਛਲੇ ਡੇਢ ਸਾਲ ਤੋਂ ਰੈਕ-ਪਿੱਕਰਾ ਦੀ ਬਣਦੀ ਤਨਖਾਹ ਦੇਣ ਲਈ ਕਾਰਵਾਈ ਕਰਨਾ। 17 ਕਰਮਚਾਰੀਆਂ ਨੂੰ ਕੰਟਰੈਕਟਰ ਤੇ ਰੱਖਣ ਲਈ ਕਾਰਵਾਈ ਅਮਲ ਵਿੱਚ ਲੈ ਕੇ ਆਉਣਾ। 76 ਨਵੇਂ ਸਫਾਈ ਸੇਵਕਾਂ ਨੂੰ ਰੱਖਣ ਲਈ ਸਰਕਾਰ ਤੋਂ ਪ੍ਰਵਾਨਗੀ ਲੈਣਾ। ਵਾਟਰ ਸਪਲਾਈ ਤੇ ਸੀਵਰੇਜ ਦੇ ਕਰਮਚਾਰੀਆਂ ਦੀਆਂ 4-9- 14 ਦੀਆਂ ਤਰੱਕੀਆਂ ਲਗਾਉਣਾ ਆਦਿ ਮੰਗਾਂ ਤੋਂ ਜਾਣੂ ਕਰਵਾਇਆ ਗਿਆ। ਜਿਸ ਤੇ ਗੰਭੀਰ ਹੁੰਦਿਆਂ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਲਿਖਤੀ ਮੰਗਾਂ ਅਨੁਸਾਰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਨਗਰ ਕੌਂਸਲ ਦੇ ਸਫਾਈ ਸੇਵਕਾਂ ਦੀਆਂ ਮੰਗਾਂ ਸੀਐਮ ਦਰਬਾਰ ਪਹੁੰਚਣ ਤੇ ਜਲਦੀ ਹੱਲ ਹੋਣ ਲਈ ਡਾਕਟਰ ਗੁਰਪ੍ਰੀਤ ਵੱਲੋਂ ਦਿੱਤੇ ਭਰੋਸੇ ਤੇ ਪ੍ਰਧਾਨ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।
Trending
- ਅਦਾਲਤ ਵੱਲੋਂ ਹਵਾਲਾਤੀ ਸੁਖਵਿੰਦਰ ਸਿੰਘ ਦਾ ਪੋਸਟਮਾਰਟਮ 72 ਘੰਟੇ ਲਈ ਮੁਲਤਵੀ ਕਰਨ ਦੇ ਹੁਕਮ ਜਾਰੀ
- ਮਾਰਕੀਟ ਕਮੇਟੀ, ਲੁਧਿਆਣਾ ਵੱਲੋਂ 2026- 27 ਦਾ ਬਜਟ ਪੇਸ਼
- ਕੈਬਨਿਟ ਮੰਤਰੀ ਮੁੰਡੀਆਂ ਨੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੀਤੀ ਸਮੀਖਿਆ ਮੀਟਿੰਗ
- ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਨੌਜਵਾਨਾਂ ਨੂੰ ਵੰਡੀਆਂ ਸਪੋਰਟਸ ਕਿੱਟਾਂ
- ਹੁਸ਼ਿਆਰਪੁਰ ਦੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਬਜਵਾੜਾ ‘ਚ ਦਾਖਲਾ ਸ਼ੁਰੂ
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
- ਨਾਮਧਾਰੀ ਸੰਪਰਦਾ ਸਾਦਗੀ, ਸੱਚਾਈ ਅਤੇ ਨਸ਼ਾ-ਮੁਕਤੀ ਦੀ ਮਿਸਾਲ: ਰਾਜਪਾਲ ਗੁਲਾਬ ਚੰਦ ਕਟਾਰੀਆ
- ਲੁਧਿਆਣਾ ਦੇ 2,927 ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ, ਵੋਟਰ ਮੈਪਿੰਗ ਮੁਹਿੰਮ ਨੂੰ ਮਿਲੀ ਰਫ਼ਤਾਰ


