ਚੰਡੀਗੜ੍ਹ,  11 ਅਗਸਤ 2025: ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੰਜਾਬ ਵਿੱਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਦੀ ਤਿਆਰੀ ਵਜੋਂ ਪ੍ਰਸਤਾਵਿਤ ਚੋਣ ਜ਼ੋਨਾਂ ‘ਤੇ ਲੋਕਾਂ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਹਨ। ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪ੍ਰਸਤਾਵਿਤ ਜ਼ੋਨਾਂ ਦੀ ਸੂਚੀ ਸੋਮਵਾਰ, 10 ਅਗਸਤ ਤੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰਾਂ ਵਿੱਚ ਉਪਲਬਧ ਹੋਵੇਗੀ।


ਇਤਰਾਜ਼/ਸੁਝਾਅ ਦੇਣ ਦੀ ਆਖਰੀ ਮਿਤੀ
ਜੇਕਰ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਪ੍ਰਸਤਾਵਿਤ ਜ਼ੋਨਾਂ ‘ਤੇ ਕੋਈ ਇਤਰਾਜ਼ ਹੈ ਜਾਂ ਉਹ ਕੋਈ ਸੁਝਾਅ ਦੇਣਾ ਚਾਹੁੰਦਾ ਹੈ, ਤਾਂ ਉਹ 30 ਅਗਸਤ, 2025 ਤੱਕ ਦੁਪਹਿਰ 3:00 ਵਜੇ ਤੱਕ ਆਪਣੀ ਰਾਇ ਦਰਜ ਕਰਵਾ ਸਕਦਾ ਹੈ।

ਈਮੇਲ: ddpelection@yahoo.in

ਲਿਖਤੀ ਰੂਪ: ਸ਼੍ਰੀ ਵਿਨੋਦ ਕੁਮਾਰ ਗਾਂਗਟ, ਡਿਪਟੀ ਡਾਇਰੈਕਟਰ, ਪੰਚਾਇਤਾਂ, ਗਰਾਊਂਡ ਫਲੋਰ, ਹੈੱਡਕੁਆਰਟਰ, ਵਿਕਾਸ ਭਵਨ, ਸੈਕਟਰ-62, ਐਸ.ਏ.ਐਸ. ਨਗਰ (ਪਟਿਆਲਾ ਡਿਵੀਜ਼ਨ) ਦੇ ਪਤੇ ‘ਤੇ ਭੇਜਿਆ ਜਾ ਸਕਦਾ ਹੈ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸੋਨਮ ਚੌਧਰੀ ਨੇ ਦੱਸਿਆ ਕਿ ਇਹ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ।

Share.

“I’m a Newswriter, “I write about the trending news events happening all over the world.

Leave A Reply