ਬਠਿੰਡਾ, 29 ਨਵੰਬਰ 2025: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਜ਼ਿਲ੍ਹੇ ਅੰਦਰ ਹੋਣ ਵਾਲੀਆਂ ਜ਼ਿਲ੍ਹਾ ਪ੍ਰਸ਼ੀਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਬਿਨ੍ਹਾ ਡਰ ਭੈਅ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ 1 ਦਸੰਬਰ 2025 ਨੂੰ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। 4 ਦਸੰਬਰ ਤੱਕ ਨਾਮਜ਼ਦਗੀ ਪੱਤਰਾਂ ਦੀ ਆਖ਼ਰੀ ਮਿਤੀ ਨਿਰਧਾਰਤ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ 5 ਦਸੰਬਰ 2025 ਨੂੰ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 6 ਦਸੰਬਰ 2025 ਨੂੰ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ। 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰਕੇ ਉਸੇ ਹੀ ਦਿਨ ਨਤੀਜੇ ਘੋਸ਼ਿਤ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ।

ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਜੇਸ਼ ਧੀਮਾਨ ਨੇ ਦਾਖਲ ਕੀਤੇ ਜਾਣ ਵਾਲੇ ਨਾਮਜ਼ਦਗੀ ਪੱਤਰਾਂ ਦੇ ਸਥਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ੀਦ ਬਠਿੰਡਾ ਦੇ 17 ਜੋਨਾਂ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 211 ਏਡੀਸੀ ਕੋਰਟ ਰੂਮ ‘ਚ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾਣਗੇ। 

ਉਹਨਾਂ ਅੱਗੇ ਦੱਸਿਆ ਕਿ 137 ਪੰਚਾਇਤ ਸੰਮਤੀ ਜੋਨਾਂ ਲਈ ਨਾਮਜਦਗੀ ਪੱਤਰ ਪੰਚਾਇਤ ਸੰਮਤੀ ਮੌੜ ਦੇ ਪੰਚਾਇਤ ਸੰਮਤੀ ਜੋਨ ਮਾਈਸਰਖਾਨਾ ਤੇ ਜੋਧਪੁਰ ਪਾਖਰ ਲਈ ਨਾਮਜਦਗੀ ਪੱਤਰ ਕੋਰਟ ਰੂਮ ਐਸਡੀਐਮ ਦਫਤਰ ਮੌੜ, ਰਾਮਪੁਰਾ ਦੇ ਮੰਡੀ ਕਲਾ ਤੇ ਕਰਾੜ ਵਾਲਾ ਲਈ ਦਫਤਰ ਬੀਡੀਪੀਓ ਰਾਮਪੁਰਾ, ਤਲਵੰਡੀ ਸਾਬੋ ਦੇ ਪੱਕਾ ਕਲਾਂ ਬੰਗੀ ਰੁਲਦੂ ਸਿੰਘ ਵਾਲਾ ਅਤੇ ਸਿੰਗੋ ਮੰਡੀ ਲਈ ਕੋਰਟ ਰੂਮ ਦਫਤਰ ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ, ਬਠਿੰਡਾ ਦੇ ਫੂਸ ਮੰਡੀ ਅਤੇ ਬਹਿਮਣ ਦੀਵਾਨਾਂ ਲਈ ਕਮਰਾ ਨੰਬਰ 311 ਅਦਾਲਤ ਰੂਮ ਦੂਜੀ ਮੰਜ਼ਿਲ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ, ਸੰਗਤ ਦੇ ਬਾਂਡੀ ਅਤੇ ਜੈ ਸਿੰਘ ਵਾਲਾ ਲਈ ਦਫਤਰ ਬੀਡੀਪੀਓ ਸੰਗਤ, ਗੋਨਿਆਣਾ ਦੇ ਬਲਾਹੜ ਬਿੰਝੂ ਅਤੇ ਕਿਲੀ ਨਿਹਾਲ ਸਿੰਘ ਵਾਲਾ ਲਈ ਨਿਊ ਦਫਤਰ ਮਾਰਕੀਟ ਕਮੇਟੀ ਨੇੜੇ ਬੱਸ ਸਟੈਂਡ ਗੋਨਿਆਣਾ, ਨਥਾਣਾ ਦੇ ਭੁੱਚੋ ਕਲਾ ਅਤੇ ਪੂਹਲਾ ਲਈ ਦਫਤਰ ਨਾਇਬ ਤਹਿਸੀਲਦਾਰ ਨਥਾਣਾ ਅਤੇ ਪੰਚਾਇਤ ਸੰਮਤੀ ਫੂਲ ਦੇ ਪੰਚਾਇਤ ਸੰਮਤੀ ਜੋਨ ਸੀਰੀਏਵਾਲਾ ਤੇ ਬੁਰਜ ਗਿੱਲ ਲਈ ਨਾਮਜ਼ਦਗੀ ਪੱਤਰ ਦਫਤਰ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਵਿਖੇ ਦਾਖਲ ਕਰਵਾਏ ਜਾਣਗੇ।

ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਨੇ ਵੋਟਰਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈ ਅਤੇ ਲਾਲਚ ਤੋਂ ਕਰਨ।

Share.

“I’m a Newswriter, “I write about the trending news events happening all over the world.

Leave A Reply