ਲੁਧਿਆਣਾ, 09 ਮਾਰਚ – ਆਮ ਲੋਕਾਂ ਨੂੰ ਰਿਹਾਇਸ਼ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ, ਪੰਜਾਬ ਸਰਕਾਰ ਅਧੀਨ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਗਲਾਡਾ ਵੱਲੋਂ ਪਿੰਡ ਦਾਦ, ਪੱਖੋਵਾਲ ਰੋਡ, ਲੁਧਿਆਣਾ ਵਿਖੇ ਪਾਲਮ ਵਿਹਾਰ ਕਲੋਨੀ ਅਤੇ ਨਿਊ ਭਗਤ ਸਿੰਘ ਨਗਰ ਕਲੋਨੀ ਵਿੱਚ ਸੜਕਾਂ ਦੀ ਮੁਰੰਮਤ ਦੇ ਕੰਮ ਕ੍ਰਮਵਾਰ 108 ਲੱਖ ਅਤੇ 5.50 ਲੱਖ ਰੁਪਏ ਗਲਾਡਾ ਪਾਸ ਸਬੰਧਿਤ ਕਲੋਨੀਆ ਦੇ ਜਮ੍ਹਾ ਰੈਗੂਲਰਾਈਜੇਸ਼ਨ ਫੰਡਾਂ ਦੀ ਵਰਤੋਂ ਕਰਕੇ ਕਰਵਾਉਣ ਸਬੰਧੀ ਕੇਸ ਸਮਰੱਥ ਕਮੇਟੀ ਵੱਲੋਂ ਪ੍ਰਵਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰਾਈਜ ਕਰਨ ਦੀ ਪਾਲਿਸੀ ਤਹਿਤ ਰੂਲਾਂ ਅਨੁਸਾਰ ਐਨ.ਓ.ਸੀ. ਜਾਰੀ ਕੀਤੀਆਂ ਜਾਂਦੀਆਂ ਹਨ। ਜਾਰੀ ਕੀਤੀਆਂ ਗਈਆਂ ਐਨ.ਓ.ਸੀ. ਅਨੁਸਾਰ ਕਲੋਨੀਆਂ ਦੇ ਰੈਗੂਲਰਾਈਜੇਸ਼ਨ ਸਬੰਧੀ ਜੋ ਫੰਡ ਪ੍ਰਾਪਤ ਹੁੰਦੇ ਹਨ, ਉਨਾਂ ਫੰਡਾਂ ਨੂੰ ਵਰਤ ਕੇ ਕਲੋਨੀ ਦੇ ਵਿਕਾਸ ਕਾਰਜ ਜਿਵੇਂ ਕਿ ਸੜਕਾਂ, ਸਟਰੀਟ ਲਾਈਟਾਂ, ਪਾਣੀ ਸੀਵਰੇਜ ਆਦਿ ਦੀਆਂ ਸੇਵਾਵਾਂ ਦੀ ਸਹੂਲੀਅਤ ਦਿੱਤੀ ਜਾਂਦੀ ਹੈ।

ਅਧਿਕਾਰਤ ਨੁਮਾਇੰਦਿਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿੱਥੇ ਪਾਲਮ ਵਿਹਾਰ ਕਲੋਨੀ ਅਤੇ ਨਿਊ ਭਗਤ ਸਿੰਘ ਨਗਰ ਕਲੋਨੀ ਦੇ ਮੁਰੰਮਤ ਕਾਰਜ ਸ਼ੁਰੂ ਕਰਨ ਸਬੰਧੀ ਕਾਰਵਾਈ ਪ੍ਰਗਤੀ ਅਧੀਨ ਹੈ ਉਥੇ ਗਲਾਡਾ ਦਫਤਰ ਵਿਖੇ ਅਜਿਹੇ ਹੋਰ ਕੇਸ ਵੀ ਵਿਚਾਰ ਅਧੀਨ ਹਨ ਜੋਕਿ ਜਲਦ ਹੀ ਯੋਗ ਪ੍ਰਣਾਲੀ ਰਾਹੀਂ ਅਲਾਟ ਕਰਕੇ ਮੁਕੰਮਲ ਕਰਵਾਏ ਜਾਣਗੇ ਤਾਂ ਜੋ ਵਸਨੀਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

Share.

“I’m a Newswriter, “I write about the trending news events happening all over the world.

Leave A Reply