ਲੁਧਿਆਣਾ, 6 ਫਰਵਰੀ:ਆਮ ਲੋਕਾਂ ਨੂੰ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਸੁਰੱਖਿਅਤ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਯੋਜਨਾਬੱਧ ਵਿਕਾਸ ਨੂੰ ਨਿਯਮਤ ਕਰਨ ਅਤੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ (ਪੀ.ਏ.ਪੀ.ਆਰ) ਐਕਟ, 1995 ਦੇ ਤਹਿਤ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ।ਪਿਛਲੇ ਛੇ ਮਹੀਨਿਆਂ ਦੌਰਾਨ ਜੁਲਾਈ 2025 ਤੋਂ ਜਨਵਰੀ 2026 ਤੱਕ ਗਲਾਡਾ ਨੇ ਪੀ.ਏ.ਪੀ.ਆਰ ਐਕਟ, 1995 ਦੇ ਤਹਿਤ ਗ੍ਰੇਟਰ ਲੁਧਿਆਣਾ ਦੇ ਖੇਤਰ ਵਿੱਚ ਵੱਖ-ਵੱਖ ਰਿਹਾਇਸ਼ੀ ਕਲੋਨੀਆਂ ਨੂੰ ਕੁੱਲ 33 ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ ਲਾਇਸੈਂਸਾਂ ਦਾ ਉਦੇਸ਼ ਅਧਿਕਾਰਤ ਅਤੇ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।ਇਸ ਤੋਂ ਇਲਾਵਾ ਲਾਇਸੈਂਸਿੰਗ ਸ਼ਾਖਾ ਨੇ ਇਸ ਸਮੇਂ ਦੌਰਾਨ 15 ਪ੍ਰਮੋਟਰ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ 2 ਅਸਟੇਟ ਏਜੰਟ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕੀਤੇ। ਘਰ ਖਰੀਦਦਾਰਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਰੀਅਲ ਅਸਟੇਟ ਲੈਣ-ਦੇਣ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਮਜ਼ਬੂਤ ਕੀਤਾ।ਰੈਗੂਲੇਟਰੀ ਪ੍ਰਵਾਨਗੀਆਂ ਤੋਂ ਇਲਾਵਾ ਲਾਇਸੈਂਸਿੰਗ ਸ਼ਾਖਾ ਨੇ ਸਰਕਾਰੀ ਬਕਾਏ ਦੀ ਵਸੂਲੀ ਲਈ ਸਰਗਰਮੀ ਨਾਲ ਅੱਗੇ ਵਧਦੇ ਹੋਏ ਡਿਫਾਲਟ ਕਾਲੋਨਾਈਜ਼ਰਾਂ ਤੋਂ ਲਗਭਗ 25 ਕਰੋੜ ਰੁਪਏ ਦੀ ਸਫਲਤਾਪੂਰਵਕ ਵਸੂਲੀ ਕੀਤੀ ਹੈ।

Share.

“I’m a Newswriter, “I write about the trending news events happening all over the world.

Leave A Reply