ਜਲੰਧਰ, 2 ਜੂਨ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ ਅਤੇ ਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ, ਜਲੰਧਰ ਦੇ ਸਹਿਯੋਗ ਨਾਲ ‘ਖੇਤ ਬਚਾਓ’ ਮੁਹਿੰਮ ਤਹਿਤ ਪਿੰਡ ਅਰਜਨਵਾਲ, ਬਲਾਕ ਆਦਮਪੁਰ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 150 ਕਿਸਾਨਾਂ ਨੇ ਭਾਗ ਲਿਆ।ਸਹਾਇਕ ਪ੍ਰੋਫੈਸਰ ਐਗਰੋਨੋਮੀ, ਕੇ.ਵੀ.ਕੇ. ਜਲੰਧਰ ਡਾ. ਪ੍ਰਭਜੀਤ ਕੌਰ ਨੇ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਪਰਖ ਆਧਾਰਿਤ ਖਾਦਾਂ ਦੀ ਸਿਫਾਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੰਭਾਲਣ ਅਤੇ ਲਾਗਤ ਘਟਾਉਣ ਲਈ ਪ੍ਰੇਰਿਆ।ਡਾ. ਹਰਵਿੰਦਰ ਸਿੰਘ ਝੋਨੇ ਵਿੱਚ SRBSDV ਅਤੇ ਫਾਲਸ ਸਮੱਟ ਬਿਮਾਰੀ ਦੀ ਪਹਿਚਾਣ, ਰੋਕਥਾਮ ਤੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਸਹਾਇਕ ਨਿਰਦੇਸ਼ਕ, ਐਨ.ਸੀ.ਆਈ.ਪੀ.ਐਮ. ਡਾ. ਪੀ. ਸੀ. ਭਾਰਦਵਾਜ ਨੇ ਆਈ.ਪੀ.ਐਮ. ਰਣਨੀਤੀਆਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਰਸਾਇਣਕ ਕੀਟਨਾਸ਼ਕਾਂ ਦੀ ਥਾਂ ਜੈਵਿਕ ਤਰੀਕੇ ਅਪਣਾਉਣ ਦੀ ਸਲਾਹ ਦਿੱਤੀ।ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਸੁਖਚੈਨ ਸਿੰਘ ਨੇ ਕਿਸਾਨਾਂ ਨਾਲ ਸਾਉਣੀ ਦੀਆਂ ਫਸਲਾਂ ਦੀਆਂ ਨਵੀਆਂ ਸਿਫਾਰਸ਼ਸ਼ੁਦਾ ਤਕਨੀਕਾਂ ਸਾਂਝੀਆਂ ਕੀਤੀਆਂ। ਐਗਰੀਕਲਚਰ ਮਾਰਕੀਟਿੰਗ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵੈਲਿਊ ਐਡੀਸ਼ਨ ਤੇ ਐਗਰੋ-ਪ੍ਰੋਸੈਸਿੰਗ ਰਾਹੀਂ ਆਮਦਨ ਵਧਾਉਣ ਦੇ ਤਰੀਕੇ ਦੱਸੇ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨਦੀਪ ਸਿੰਘ ਨੇ ਕੀਟਨਾਸ਼ਕਾਂ ਦਾ ਬੋਝ ਘਟਾਉਣ ਲਈ ਟਿਕਾਊ ਖੇਤੀ ਤਕਨੀਕਾਂ ਅਪਣਾਉਣ ਲਈ ਕਿਹਾ।ਮਾਹਰਾਂ ਨੇ ਕਿਸਾਨਾਂ ਨੂੰ ਸੰਤੁਲਿਤ ਪੋਸ਼ਣ ਪ੍ਰਬੰਧਨ, ਆਈ.ਪੀ.ਐਮ. ਅਤੇ ਵਿਗਿਆਨਕ ਤਕਨੀਕਾਂ ਅਪਣਾ ਕੇ ਖੇਤੀ ਨੂੰ ਲਾਭਕਾਰੀ ਤੇ ਟਿਕਾਊ ਬਣਾਉਣ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਮੌਕੇ ’ਤੇ ਜਵਾਬ ਦਿੱਤੇ ਗਏ।
Trending
- ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮੁਫ਼ਤ ਆਨਲਾਈਨ ਹੁਨਰ ਸਿਖ਼ਲਾਈ ਤੇ ਰੋਜ਼ਗਾਰ ਦੇ ਮੌਕੇ
- ‘ਖੇਤ ਬਚਾਓ’ ਮੁਹਿੰਮ ਤਹਿਤ ਪਿੰਡ ਅਰਜਨਵਾਲ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ
- *ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਬਜ਼ਾਰਾਂ ਦਾ ਦੌਰਾ ਕਰਕੇ ਵਪਾਰਕ ਸੰਗਠਨਾਂ ਨਾਲ ਕੀਤੀ ਅਹਿਮ ਮੀਟਿੰਗ
- ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ, ਲੁਧਿਆਣਾ (ਉੱਤਰੀ) ਵਿੱਚ ਨਵੀਂ ਸਬ ਤਹਿਸੀਲ ਦਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਉਦਘਾਟਨ
- ਲੁਧਿਆਣਾ ਵਿੱਚ ਐਸ.ਆਈ.ਆਰ-2026 ਲਈ ਵਿਸ਼ੇਸ਼ ਹੈਲਪ ਡੈਸਕ ਸਥਾਪਤ, ਵੋਟਰਾਂ ਨੂੰ ਮਿਲੇਗੀ ਤੁਰੰਤ ਸਹਾਇਤਾ
- ਵਿਧਾਇਕ ਗਿਆਸਪੁਰਾ ਨੇ ਰਾਣੋ ਦੀ ਕੋਠੀ ਉਪਰ ਬੁਲਡੋਜਰ ਐਕਸ਼ਨ ਦੀ ਸ਼ਲਾਘਾ ਕੀਤੀ, ਕਿਹਾ – ਮਾਨ ਸਰਕਾਰ ਕਿਸੇ ਨੂੰ ਨਹੀਂ ਬਖਸ਼ੇਗੀ
- ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਮਿਲੀ ਵੱਡੀ ਕਾਮਯਾਬੀ: ਖੰਨਾ ਵਿੱਚ ਬਹੁ ਕਰੋੜੀ ਡਰੱਗ ਰੈਕੇਟ ਕਿੰਗਪਿਨ ਗੁਰਦੀਪ ਰਾਣੋ ਦੀ ਗੈਰ-ਕਾਨੂੰਨੀ ਕੋਠੀ ’ਤੇ ਚੱਲਿਆ ਬੁਲਡੋਜ਼ਰ
- ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਸੋਧੀ ਹੋਈ ਸਮਾਂ ਸਾਰਣੀ ਜਾਰੀ : ਜ਼ਿਲ੍ਹਾ ਚੋਣ ਅਫ਼ਸਰ


