ਲੁਧਿਆਣਾ, 13 ਫਰਵਰੀ – ਖੁਰਾਕ ਅਤੇ ਸਪਲਾਈ ਵਿਭਾਗ ਲੁਧਿਆਣਾ ਦੇ ਸਮੂਹ ਸਟਾਫ ਵੱਲੋਂ ਜਿਲ੍ਹੇ ਦੇ ਮੁਲਾਜਮਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਹਿੱਤ ਪਹਿਲਾ ਸਪੋਰਟਸ-ਡੇਅ/ਟੂਰਨਾਮੈਂਟ ਕਰਵਾਇਆ ਗਿਆ।
ਇਸ ਟੂਰਨਾਮੈਂਟ ਦਾ ਉਦਘਾਟਨ ਡੀ.ਐਫ.ਐਸ.ਸੀ. ਲੁਧਿਆਣਾ ਸਰਤਾਜ ਸਿੰਘ ਚੀਮਾ ਵੱਲੋਂ ਕੀਤਾ ਗਿਆ।

ਟੂਰਨਾਮੈਂਟ ਵਿੱਚ ਪ੍ਰਮੁੱਖ ਤੌਰ ‘ਤੇ ਬੈਡਮਿੰਟਨ ‘ਚ ਸਿੰਗਲ/ਡਬਲ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਅੰਤ ਵਿੱਚ ਜਿਲ੍ਹਾ ਕੰਟਰੋਲਰ ਲੁਧਿਆਣਾ ਵੱਲੋਂ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।

ਇਸ ਮੌਕੇ ਉਹਨਾਂ ਵੱਲੋਂ ਸਮੂਹ ਸਟਾਫ ਖੁਰਾਕ ਅਤੇ ਸਪਲਾਈ ਵਿਭਾਗ ਲੁਧਿਆਣਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਇਹ ਵੀ ਐਲਾਨ ਕੀਤਾ ਕਿ ਅਜਿਹੇ ਟੂਰਨਾਮੈਂਟ ਹਰ ਸਾਲ ਨਿਯਮਿਤ ਤੌਰ ਤੇ ਕਰਵਾਏ ਜਾਣਗੇ।

ਅੰਤ ਵਿੱਚ ਜਿਲ੍ਹੇ ਦੇ ਸਮੂਹ ਨਿਰੀਖਕਾ ਵਲੋਂ ਜੇਤੂਆ ਨੂੰ ਨਗਦ ਇਨਾਮ ਅਤੇ ਮੋਮੈਨਟੋ ਵੀ ਦਿੱਤੇ ਗਏ।

ਇਸ ਮੌਕੇ ਡੀ.ਐਫ.ਐਸ.ਸੀ. ਸਰਤਾਜ ਸਿੰਘ ਚੀਮਾ ਤੋਂ ਇਲਾਵਾ ਲਖਵੀਰ ਸਿੰਘ ਖੁਰਾਕ ਸਪਲਾਈ ਅਫਸਰ ਲੁਧਿਆਣਾ, ਕਨੱਇਆ ਕੁਮਾਰ, ਸਹਾਇਕ ਖੁਰਾਕ ਸਪਲਾਈ ਅਫਸਰ, ਪਾਇਲ, ਚੈਰੀ ਭਾਟੀਆ ਸਹਾਇਕ ਖੁਰਾਕ ਸਪਲਾਈ ਅਫਸਰ ਲੁਧਿਆਣਾ ਵੈਸਟ, ਹਰਭਜਨ ਸਿੰਘ, ਸਹਾਇਕ ਖੁਰਾਕ ਸਪਲਾਈ ਅਫਸਰ ਖੰਨਾ ਅਤੇ ਵਿਭਾਗ ਦਾ ਹੋਰ ਸਟਾਫ ਵੀ ਮੌਜ਼ੂਦ ਸੀ।

Share.

“I’m a Newswriter, “I write about the trending news events happening all over the world.

Leave A Reply