ਲੁਧਿਆਣਾ, 12 ਫਰਵਰੀ – ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਅੱਜ ਕਾਲਜ ਵਿੱਚ”ਸਵੀਪ” ਮੈਗਾ ਸੈਮੀਨਾਰ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਇਹ ਪ੍ਰ਼ੋਗਰਾਮ ”ਸਵੀਪ” ਗਤੀਵਿਧੀਆਂ ਦੀ ਲਗਾਤਾਰਤਾ ਵਿੱਚ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋ ਵੱਧ ਚੜ੍ਹਕੇ ਹਿੱਸਾ ਲਿਆ ਗਿਆ।

ਪ੍ਰਿੰਸੀਪਲ ਜਾਂਬਲਾ ਨੇ ਵੋਟ ਦੀ ਵਰਤੋ ਦੇ ਅਧਿਕਾਰਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਵਿਦਿਆਰਥੀਆਂ ਨੂੰ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਸਬੰਧ ਵਿੱਚ “My India, My Vote” ਥੀਮ ਤਹਿਤ ਵੱਧ ਚੜਕੇ ਹਿੱਸਾ ਲੈਣ ਲਈ ਵੀ ਕਿਹਾ।

ਇਸ ਮੌਕੇ ਸੰਸਥਾ ਦੇ ਸਮੂਹ ਸਟਾਫ ਅਤੇ ਸੰਸਥਾ ਦੇ ਨੋਡਲ ਅਫਸਰ ਮੈਡਮ ਗੁਰਪ੍ਰੀਤ ਕੌਰ ਹਾਜ਼ਰ ਸਨ।

ਇਸ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਤੋ ਵੋਟ ਦੀ ਮਹੱਤਤਾ ‘ਤੇ ਭਾਸ਼ਣ ਮੁਕਾਬਲਾ, ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਪਹਿਲਾ ਸਥਾਨ ਜਾਨੇ ਆਲਮ, ਰਾਸ਼ੀ ਅਤੇ ਜੈਸਮੀਨ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਸੀਰਤ, ਵਿੱਕੀ ਅਤੇ ਪਰੀਸ਼ਾ ਨੇ ਪ੍ਰਾਪਤ ਕੀਤਾ ਜਦਕਿ ਤੀਜੇ ਸਥਾਨ ‘ਤੇ ਰਾਸ਼ੀ, ਕਸ਼ੀਸ, ਪ੍ਰਿਆ ਨੇ ਪ੍ਰਾਪਤ ਕੀਤਾ। ਜਸਪ੍ਰੀਤ ਜੀ.ਐਮ.ਟੀ. ਪਹਿਲਾ ਸਾਲ ਨੂੰ ਕੰਸੋਲੇਸ਼ਨ ਵੱਜੋ ਇਨਾਮ ਦਿੱਤਾ ਗਿਆ।

ਆਪਣੇ ਸੰਦੇਸ਼ ਵਿੱਚ ਸੰਸਥਾ ਦੇ ਪ੍ਰਿੰਸੀਪਲ ਇੰਜ: ਮਨੋਜ ਕੁਮਾਰ ਜਾਂਬਲਾ ਨੇ ”ਸਵੀਪ” ਮੈਗਾ ਸੈਮੀਨਾਰ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵੋਟ ਦੇ ਅਧਿਕਾਰ ਨੂੰ ਵਰਤਣ ਬਾਰੇ ਜਾਣੂ ਕਰਵਾਇਆ, ਵੋਟ ਦੇ ਅਧਿਕਾਰ ਨੂੰ ਸਹੀ ਜਗ੍ਹਾ ‘ਤੇ ਵਰਤੋ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਜਸਪ੍ਰੀਤ ਕੌਰ, ਮੁੱਖੀ ਵਿਭਾਗ, ਕੁਲਵਿੰਦਰ ਸਿੰਘ, ਮੁੱਖੀ ਵਿਭਾਗ, ਲਖਬੀਰ ਸਿੰਘ, ਸੀਨੀ.ਲੈਕ. ਕਨੂ ਸ਼ਰਮਾ, ਸੀਨੀ. ਲੈਕ. ਸੋਨੀਆ ਗੁਲਾਟੀ ਸੀਨੀ.ਲੈਕ., ਨਵਜੀਤ ਕੌਰ, ਸੀਨੀ.ਲੈਕ, ਰਜਨੀ ਭੱਲਾ ਸੀਨੀ.ਲੈਕ., ਮਨਦੀਪ ਕੌਰ, ਲੈਕ. ਅਤੇ ਗੁਰਪ੍ਰੀਤ ਕੌਰ ਸੰਸਥਾ ਦੇ ਨੋਡਲ ਅਫਸਰ ਹਾਜ਼ਰ ਸਨ। ਵਧੇਰੇ ਜਾਣਕਾਰੀ ਲਈ ਮੈਡਮ ਗੁਰਪ੍ਰੀਤ ਕੌਰ ਦੇ ਮੋਬਾਇਲ ਨੰਬਰ 87580-00024 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share.

“I’m a Newswriter, “I write about the trending news events happening all over the world.

Leave A Reply