ਖੰਨਾ, (ਲੁਧਿਆਣਾ), 12 ਅਕਤੂਬਰ:ਪੰਜਾਬ ਸਰਕਾਰ ਵਲੋਂ ਨਰੋਆ ਪੰਜਾਬ ਦੀ ਸਿਰਜਣਾ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਐਤਵਾਰ ਨੂੰ ਖੰਨਾ ਦੀ ਗੋਲਡਨ ਸਿਟੀ, ਵਾਰਡ ਨੰਬਰ 5 ਦੀ ਪਾਰਕ ਵਿੱਚ ਲਗਾਏ ਗਏ ਓਪਨ ਜਿੰਮ ਮਸ਼ੀਨਾਂ ਦਾ ਉਦਘਾਟਨ ਕੀਤਾ ਅਤੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕੀਤਾ ਗਿਆ। ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਗੋਲਡਨ ਸਿਟੀ ਦੀ ਪਾਰਕ ਵਿੱਚ ਓਪਨ ਜਿੰਮ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਸਾਡੇ ਸ਼ਹਿਰ ਵਾਸੀ ਇਸ ਦਾ ਲਾਭ ਲੈ ਸਕਣ ਅਤੇ ਸਰੀਰ ਨੂੰ ਨਿਰੋਗ ਰੱਖ ਸਕਣ। ਉਨ੍ਹਾਂ ਕਿਹਾ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਜਦੋਂ ਕੰਮਕਾਜ ਤੋਂ ਘਰ ਆਉਣ ਤਾਂ ਉਹ ਇਸ ਪਾਰਕ ਵਿੱਚ ਆ ਕੇ ਇਹਨਾਂ ਜਿੰਮ ਦੀਆਂ ਮਸ਼ੀਨਾਂ ਦਾ ਲਾਹਾ ਲੈ ਸਕਣ। ਉਨ੍ਹਾਂ ਗੋਲਡਨ ਸਿਟੀ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਜਦੋਂ ਇਸ ਪਾਰਕ ਵਿੱਚ ਸਵੇਰੇ-ਸ਼ਾਮ ਦੀ ਸੈਰ ਕਰਨ ਲਈ ਆਉਣ ਤਾਂ ਇਹਨਾਂ ਜਿੰਮ ਮਸ਼ੀਨਾਂ ‘ਤੇ ਕਸਰਤ ਜਰੂਰ ਕਰਨ ਤਾਂ ਜੋ ਉਨ੍ਹਾਂ ਦਾ ਸਰੀਰ ਨਿਰੋਗ ਰਹਿ ਸਕੇ।ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਇੱਕ ਨਸ਼ਾ ਮੁਕਤ ਸੂਬਾ ਹੋਵੇ। ਉਹਨਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਸਮੁੱਚੇ ਸੂਬੇ ਦੇ ਨੌਜਵਾਨਾਂ ਦੇ ਸਹਿਯੋਗ ਲਈ ਤੱਤਪਰ ਹਨ ਅਤੇ ਉਨ੍ਹਾਂ ਦੇ ਚੰਗੇਰੇ ਅਤੇ ਉੱਜਵਲ ਭਵਿੱਖ ਲਈ ਦ੍ਰਿੜ ਸੰਕਲਪ ਹਨ। ਇਸ ਲਈ ਆਉਣ ਵਾਲੇ ਸਮੇਂ ਦੌਰਾਨ ਖੰਨਾ ਸ਼ਹਿਰ ਵਿੱਚ ਹੋਰ ਵੀ ਅਜਿਹੇ ਜਿੰਮ ਸਥਾਪਤ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਗੋਲਡਨ ਸਿਟੀ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਹੋਰ ਮੰਗਾਂ ਲਿਆਂਦੀਆਂ ਹਨ ਉਨ੍ਹਾਂ ਮੰਗਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇੱਕ-ਇੱਕ ਕਰਕੇ ਪੂਰਾ ਕੀਤਾ ਜਾਵੇਗਾ।ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਗੋਲਡਨ ਸਿਟੀ ਖੰਨਾ ਦੇ ਵਿਕਾਸ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਆਮ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤਾ ਜਾਂਦਾ ਪੈਸਾ ਹੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਵਰਤਿਆਂ ਜਾਂਦਾ ਹੈ ਅਤੇ ਉਨ੍ਹਾਂ ਅਪੀਲ ਕੀਤੀ ਸਰਕਾਰ ਵੱਲੋਂ ਪਾਰਕਾਂ ‘ਚ ਖੋਲ੍ਹੇ ਗਏ ਓਪਨ ਜਿੰਮ, ਕੁਰਸੀਆਂ, ਫੁੱਲ-ਬੂਟੇ, ਪੌਦਿਆਂ ਦੀ ਸੰਭਾਲ ਵਿੱਚ ਵੀ ਸਹਿਯੋਗ ਕੀਤਾ ਜਾਵੇ।ਇਸ ਮੌਕੇ ਗੋਲਡਨ ਸਿਟੀ ਰੈਜੀਡੈਟ ਵੈਲਫੇਅਰ ਸੋਸਾਇਟੀ ਖੰਨਾ ਦੇ ਪ੍ਰਧਾਨ ਡਾ. ਸਦੀਕ ਮੁਹੰਮਦ, ਵਾਈਸ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਨਰਲ ਸਕੱਤਰ ਗੁਰਮੁਖ ਸਿੰਘ ਗਿੱਲ, ਕੈਸ਼ੀਅਰ ਸ਼ਿਵ ਕੁਮਾਰ, ਕਾਰਜਕਾਰੀ ਮੈਂਬਰ ਗਗਨਦੀਪ ਸੇਠੀ, ਰਾਮੇਸ਼ ਨੰਦਾ, ਬਰਦੀਪ ਸੋਨੀ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਓ.ਐਸ.ਡੀ ਕਰਨ ਅਰੋੜਾ, ਹਰੀਸ਼ ਗੁਪਤਾ, ਗੌਰਵ ਮੋਦਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

Share.

“I’m a Newswriter, “I write about the trending news events happening all over the world.

Leave A Reply