Author: On Point Channel

“I’m a Newswriter, “I write about the trending news events happening all over the world.

ਲੁਧਿਆਣਾ, 27 ਮਾਰਚ – ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ ਮੌਕੇ “ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ” ਮੁਹਿੰਮ ਤਹਿਤ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 32 ਅਧੀਨ ਪਿੰਡ ਢੰਡਾਰੀ ਕਲਾਂ ਵਿਖ਼ੇ ਲੋਕ ਮਿਲਣੀ ਕੀਤੀ ਗਈ ਜਿਸ ਵਿੱਚ ਇਲਾਕੇ ਦੇ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ।ਵਿਧਾਇਕ ਛੀਨਾ ਨੇ ਇਸ ਦੌਰਾਨ ਇਲਾਕੇ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਲੋਕਾਂ ਦੇ ਕੀਮਤੀ ਸੁਝਾਅ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਪ੍ਰੋਗਰਾਮ ਦਾ ਮੁੱਖ ਮਕਸਦ ਸਰਕਾਰ ਅਤੇ ਲੋਕਾਂ ਦਰਮਿਆਨ ਸਿੱਧਾ ਸੰਵਾਦ ਬਣਾਉਣਾ ਅਤੇ ਭਵਿੱਖ ਦੇ ਵਿਕਾਸ ਲਈ ਯੋਜਨਾਵਾਂ ‘ਤੇ ਵਿਚਾਰ ਕਰਨਾ ਸੀ।ਉਨ੍ਹਾਂ ਕਿਹਾ ਕਿ“ਇਮਾਨਦਾਰ ਨੀਤੀ, ਸਾਫ…

Read More

ਲੁਧਿਆਣਾ, 27 ਮਾਰਚ:ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਲੁਧਿਆਣਾ ਲਈ ਵੱਡੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਇੱਕ ਉੱਚ-ਪੱਧਰੀ ਵਿਭਾਗੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਕਈ ਮੁੱਖ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ।ਨਵੇਂ ਬੁਨਿਆਦੀ ਢਾਂਚੇ ਨੂੰ ਮਨਜ਼ੂਰੀ ਦੇਣ ਲਈ ਸ੍ਰੀ ਸੰਜੀੜ ਅਰੋੜਾ ਨੇ ਲੋਧੀ ਰੋਡ ‘ਤੇ ਇੱਕ ਨਵੇਂ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਜਿਸ ਨਾਲ ਇਸ ਖੇਤਰ ਲਈ ਫਾਇਰ ਸੇਵਾਵਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਪਾੜੇ ਨੂੰ ਦੂਰ ਕੀਤਾ ਜਾ ਸਕੇਗਾ। ਪੈਦਲ ਯਾਤਰੀਆਂ ਦੀ ਸੁਰੱਖਿਆ…

Read More

ਲੁਧਿਆਣਾ, 27 ਮਾਰਚ – ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਵਾਰਡ ਨੰਬਰ 30 ਵਿੱਚ ਕੁੱਲ 1 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਵੱਡੇ ਪੱਧਰ ‘ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ।ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਨਰਿੰਦਰ ਨਗਰ ਵਿਖੇ 56.41 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਇਲਾਕੇ ਦੀਆਂ ਟੁੱਟੀਆਂ ਅਤੇ ਖਰਾਬ ਗਲੀਆਂ ਨੂੰ ਮਜ਼ਬੂਤ ਅਤੇ ਸੁਚੱਜੀਆਂ ਬਣਾਇਆ ਜਾਵੇਗਾ।ਇਸਦੇ ਨਾਲ ਹੀ ਟਰਾਂਸਪੋਰਟ ਨਗਰ ਵਿੱਚ 71 ਲੱਖ ਰੁਪਏ ਦੀ ਲਾਗਤ ਨਾਲ ਆਰ ਐਮ ਸੀ ਸੜਕਾਂ ਦੀ ਉਸਾਰੀ ਸ਼ੁਰੂ ਕਰਵਾਈ ਗਈ ਹੈ, ਜੋ ਲੰਮੇ ਸਮੇਂ…

Read More

ਲੁਧਿਆਣਾ, 26 ਮਾਰਚ:ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵੀਰਵਾਰ ਨੂੰ ਸਰਾਭਾ ਨਗਰ ਵਿੱਚ ਇੱਕ ‘ਸੰਵਾਦ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਚਾਰ ਸਾਲਾਂ ਰਿਪੋਰਟ ਕਾਰਡ ਪੇਸ਼ ਕੀਤਾ।ਇਕੱਠ ਨੂੰ ਸੰਬੋਧਨ ਕਰਦਿਆਂ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਤੇਜ਼ੀ ਨਾਲ ਵਿਕਾਸ ਦਰ ਵੱਲ ਵਧ ਰਿਹਾ ਹੈ ਅਤੇ ਜਲਦੀ ਹੀ ਇੱਕ ਜੀਵੰਤ ਰੰਗਲਾ ਪੰਜਾਬ ਵਿੱਚ ਬਦਲ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਨੇ ਪਿਛਲੇ ਚਾਰ ਸਾਲਾਂ ਵਿੱਚ ਇਤਿਹਾਸਕ ਅਤੇ ਬੇਮਿਸਾਲ ਵਿਕਾਸ ਦੇਖਿਆ ਹੈ, ਜਿਸਦੀ ਕਦੇ ਕਲਪਨਾ ਵੀ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਪਿਛਲੇ 70 ਸਾਲਾਂ ਵਿੱਚ ਅਜਿਹਾ ਹੋਇਆ ਸੀ।ਸੰਜੀਵ ਅਰੋੜਾ ਨੇ ਇਹ ਵੀ ਦੁਹਰਾਇਆ ਕਿ…

Read More

ਲੁਧਿਆਣਾ, 26 ਮਾਰਚ – ਪੰਜਾਬ ਸੂਬੇ ਦੇ ਵਸਨੀਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕਾਰਜ਼ਕਾਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿਉਂਕਿ ਸਰਕਾਰ ਨੇ ਸਾਲ 2022 ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਵਾਰਡ ਨੰਬਰ 74 ਅਧੀਨ ਸਤਿਗੁਰੂ ਕਬੀਰ ਜੀ ਧਰਮਸ਼ਾਲਾ, ਕਬੀਰ ਬਸਤੀ ਵਿਖੇ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ ਮੌਕੇ ਆਰੰਭੀ ਗਈ ਲੋਕ ਸੰਪਰਕ ਮੁਹਿੰਮ ‘ਸੰਵਾਦ’ ਅਧੀਨ ਹਲਕੇ ਦੇ ਵਸਨੀਕਾਂ ਨਾਲ ਮੀਟਿੰਗ ਕਰਦਿਆਂ ਕੀਤਾ। ਬੈਠਕ ਦੌਰਾਨ ਉਨ੍ਹਾਂ ਸਰਕਾਰ ਦੇ ਹੁਣ ਤੱਕ ਦੇ ਪ੍ਰੋਜੈਕਟਾਂ, ਲੋਕ ਭਲਾਈ ਯੋਜਨਾਵਾਂ…

Read More

ਨੇਸ਼ਨਲ ਸਕਿਲ ਟ੍ਰੇਨਿੰਗ ਇੰਸਟੀਚਿਊਟ (ਐਨਐਸਟੀਅਾਈ) ਵਿੱਚ ਇੱਕ ਸੂਰਜੀ ਟ੍ਰੇਨਿੰਗ ਕਲਾਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਕਰਨਲ ਅਜੈ ਕੋਹਲੀ, ਕਮਾਂਡਿੰਗ ਅਫਸਰ, 3 ਪੀਬੀ ਬਟਾਲਿਅਨ ਐਨਸੀਸੀ, ਅਤੇ ਸੁਬੇਦਾਰ ਮੇਜਰ ਕਰਨੈਲ ਸਿੰਘ ਦੀ ਰਹਿਨੁਮਾਈ ਅਤੇ ਕਮਾਂਡ ਹੇਠ ਕੀਤੀ ਗਈ।ਇਹ ਟ੍ਰੇਨਿੰਗ ਪ੍ਰੋਗਰਾਮ 17 ਮਾਰਚ 2026 ਤੋਂ 26 ਮਾਰਚ 2026 ਤੱਕ ਆਯੋਜਿਤ ਕੀਤਾ ਗਿਆ, ਜਿਸ ਵਿੱਚ 3 ਪੀਬੀ ਬਟਾਲਿਅਨ ਐਨਸੀਸੀ ਦੇ 11 ਕੈਡੇਟਾਂ ਨੇ ਸਰਗਰਮ ਭਾਗ ਲਿਆ। ਇਸ ਪਹਲ ਦਾ ਉਦੇਸ਼ ਕੈਡੇਟਾਂ ਦੇ ਸੂਰਜੀ ਊਰਜਾ ਦੇ ਖੇਤਰ ਵਿੱਚ ਤਕਨੀਕੀ ਗਿਆਨ ਅਤੇ ਪ੍ਰਯੋਗਾਤਮਕ ਹੁਨਰਾਂ ਨੂੰ ਵਧਾਉਣਾ ਸੀ।ਕੋਰਸ ਦੇ ਸਫਲਤਾਪੂਰਵਕ ਪੂਰਾ ਹੋਣ ਉਪਰੰਤ, ਸਾਰੇ ਭਾਗ ਲੈਣ ਵਾਲੇ ਕੈਡੇਟਾਂ ਨੂੰ ਉਨ੍ਹਾਂ ਦੀ ਲਗਨ ਅਤੇ ਉਪਲਬਧੀ ਦੀ…

Read More

ਲੁਧਿਆਣਾ, 26 ਮਾਰਚ:ਜੀ.ਐਸ.ਟੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੁਧਿਆਣਾ ਦੇ ਹੰਬੜਾਂ ਰੋਡ ਏਰੀਆ, ਪ੍ਰਤਾਪ ਸਿੰਘ ਵਾਲਾ, ਸਾਊਥ ਸਿਟੀ, ਮਲਕਪੁਰ ਅਤੇ ਇਯਾਲੀ ਖੁਰਦ ਦੇ ਟੈਕਸਦਾਤਾਵਾਂ ਨਾਲ ਬੁੱਧਵਾਰ ਨੂੰ ਦੇਰ ਤੱਕ ਪੰਜਾਬ ਦੇ ਪ੍ਰੀ-ਜੀ.ਐਸ.ਟੀ ਬਕਾਏ ਅਧੀਨ ਇੱਕ ਵਾਰ ਦੇ ਨਿਪਟਾਰੇ (ਓ.ਟੀ.ਐਸ) ਸਕੀਮ ਦੇ ਲਾਭਾਂ ਬਾਰੇ ਮੀਟਿੰਗ ਕਰਕੇ ਚਰਚਾ ਕੀਤੀ ਗਈ। ਇਸ ਸਕੀਮ ਦੀ ਆਖਰੀ ਮਿਤੀ 31 ਮਾਰਚ, 2026 ਹੈ।ਇਹ ਮੀਟਿੰਗ ਡਿਪਟੀ ਕਮਿਸ਼ਨਰ, ਰਾਜ ਜੀ.ਐਸ.ਟੀ ਵਿਭਾਗ ਸ਼੍ਰੀਮਤੀ ਰਣਧੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਤੇ ਸਹਾਇਕ ਕਮਿਸ਼ਨਰ, ਰਾਜ ਜੀ.ਐਸ.ਟੀ ਵਿਭਾਗ, ਲੁਧਿਆਣਾ-3 ਸ਼੍ਰੀਮਤੀ ਅਨੁਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ।ਰਾਜ ਜੀ.ਐਸ.ਟੀ ਵਿਭਾਗ ਦੇ ਰਾਜ ਟੈਕਸ ਅਧਿਕਾਰੀ-ਕਮ ਅਧਿਕਾਰ ਖੇਤਰ ਅਧਿਕਾਰੀ ਸ੍ਰੀ ਹਰਦੀਪ ਸਿੰਘ ਆਹੂਜਾ ਨੇ ਓ.ਟੀ.ਐਸ ਦੇ…

Read More

ਲੁਧਿਆਣਾ, 25 ਮਾਰਚ:ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਵਿਧਾਇਕ ਮਦਨ ਲਾਲ ਬੱਗਾ ਨੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਨਗਰ ਨਿਗਮ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਦੇ ਨਾਲ ਬੁੱਧਵਾਰ ਨੂੰ ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।ਨਗਰ ਨਿਗਮ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੇਡਾ, ਮਿੱਟੀ ਸੰਭਾਲ ਵਿਭਾਗ ਅਤੇ ਹੋਰ ਸਬੰਧਤ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਵਿਧਾਇਕ ਮਦਨ ਲਾਲ ਬੱਗਾ ਨੇ ਮੀਟਿੰਗ ਦੌਰਾਨ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਸੀਵਰੇਜ ਅਤੇ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ ‘ਤੇ…

Read More

* ਖੰਨਾ/ਪਾਇਲ/ ਲੁਧਿਆਣਾ 25 ਮਾਰਚ:ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਇਲ ਹਲਕੇ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਹੁਣ ਤੱਕ ਹਲਕੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਜਦਕਿ ਹੋਰ ਕਈ ਪ੍ਰੋਜੈਕਟ ਤੇਜ਼ੀ ਨਾਲ ਚੱਲ ਰਹੇ ਹਨ। ਹਲਕੇ ਵਿੱਚ ਸੜਕਾਂ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਨਵੀਆਂ ਸੜਕਾਂ ਦਾ ਜਾਲ ਬਿਛਾਇਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਕਹਿਣਾ ਹੈ ਇੱਥੋਂ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦਾ।ਇਸੇ ਤਹਿਤ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਹਲਕੇ ਦੇ 8 ਪਿੰਡਾਂ…

Read More

ਲੁਧਿਆਣਾ, 25 ਮਾਰਚ:ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਲ 2026-2027 ਲਈ ਭਾਰਤੀ ਫੌਜ ਦੀ ਅਗਨੀਵੀਰ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 1 ਅਪ੍ਰੈਲ 2026 ਤੱਕ ਕੀਤੀ ਜਾ ਸਕਦੀ ਹੈ। ਇਸ ਭਰਤੀ ਸਬੰਧੀ ਰਜਿਸਟਰੇਸ਼ਨ ਪੋਰਟਲ 13 ਫਰਵਰੀ 2026 ਤੋਂ ਖੁੱਲਿਆ ਹੋਇਆ ਹੈ ਅਤੇ 01 ਅਪ੍ਰੈਲ 2026 ਤੱਕ ਖੁੱਲਾ ਰਹੇਗਾ।ਚਾਹਵਾਨ ਪ੍ਰਾਰਥੀ ਜਿਨ੍ਹਾ ਦੀ ਉਮਰ 17.5 ਸਾਲ ਤੋਂ 22 ਸਾਲ ਦੇ ਵਿਚਕਾਰ ਹੈ ਅਤੇ ਜਿਨ੍ਹਾਂ ਦੀ ਵਿਦਿਅਕ ਯੋਗਤਾ ਦਸਵੀਂ ਕਲਾਸ ਵਿੱਚ ਘੱਟੋ-ਘੱਟ 45 ਫੀਸਦੀ ਅੰਕ ਹੋਣੇ ਚਾਹੀਦੇ ਹਨ। ਉਮੀਦਵਾਰ ਦਾ ਕੱਦ 170 ਸੈਂਟੀਮੀਟਰ ਅਤੇ ਛਾਤੀ 77/82 ਸੈਂਟੀਮੀਟਰ ਹੋਣੀ ਜਰੂਰੀ ਹੈ। ਉਹ ਉਮੀਦਵਾਰ ਵੈਬਸਾਈਟ joinindianarmy.nic.in ਰਾਹੀਂ ਆਨਲਾਈਨ ਅਪਲਾਈ ਕਰ…

Read More