- ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4: ਸ਼ਤਰੰਜ ਅਤੇ ਵਾਲੀਬਾਲ ਸ਼ੂਟਿੰਗ ਦੇ ਫਾਈਨਲ ਮੁਕਾਬਲਿਆਂ ‘ਚ ਖਿਡਾਰੀਆਂ ਨੇ ਦਿਖਾਇਆ ਜੌਹਰ
- ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਵਿਖੇ ਰਾਜ ਪੱਧਰੀ ਸਮਾਗਮ
- ਲੁਧਿਆਣਾ ਪੂਰਬੀ ਦੀ ਵੋਟਰ ਸੂਚੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫੋਟੋ ਸਬੰਧੀ ਦਾਅਵਾ ਗੁੰਮਰਾਹਕੁੰਨ
- ਨਸ਼ਾ ਮੁਕਤੀ ਮੋਰਚਾ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ, ਨਸ਼ੇ ਖ਼ਿਲਾਫ਼ ਰਣਨੀਤੀ ’ਤੇ ਕੀਤੀ ਚਰਚਾ
- ਆਰਮੀ ਰਿਕਰੂਟਿੰਗ ਦਫ਼ਤਰ ਵੱਲੋਂ ਗੁਰੂ ਨਾਨਕ ਸਟੇਡੀਅਮ ’ਚ ਭਰਤੀ ਰੈਲੀ ਦੀ ਸਫਲ ਆਯੋਜਨ
- ਜ਼ਿਲ੍ਹਾ ਪੱਧਰ ’ਤੇ ਪੋਸ਼ਣ ਮਾਹ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
- ਡੇਅਰੀ ਵਿਕਾਸ ਵਿਭਾਗ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਕਰਵਾਇਆ ਜਾਣੂੰ
- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਗਿੱਲ ਨੇ ਕੀਤੀ ਸਮੀਖਿਆ ਮੀਟਿੰਗ
Author: On Point Channel
“I’m a Newswriter, “I write about the trending news events happening all over the world.
ਬਠਿੰਡਾ, 21 ਅਗਸਤ 2025:ਬਠਿੰਡਾ ਜਿਲ੍ਹੇ ਦੇ ਸੰਗਤ ਮੰਡੀ ’ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੰਡੀਆਂ ਜਾਣ ਵਾਲੀਆਂ ਪਾਠ ਪੁਸਤਕਾਂ ਦਾ ਜਖੀਰਾ ਕਬਾੜੀਏ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਦੀ ਫੂਕ ਕੱਢ ਦਿੱਤੀ ਹੈ। ਇਹ ਕੋਈ ਇਕੱਲੀ ਕਹਿਰੀ ਪੁਸਤਕ ਨਹੀਂ ਬਲਕਿ ਨਵੀਆਂ ਪੁਸਤਕਾਂ ਦੇ ਢੇਰ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੁਸਤਕਾਂ ਤੇ ਮੁਫਤ ਵੰਡਣ ਸਬੰਧੀ ਲਿਖਿਆ ਹੋਇਆ ਵੀ ਹੈ। ਹਾਲਾਂਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਮਾਮਲੇ ਜਾਂਚ ਉਪਰੰਤ ਕਾਰਵਾਈ ਕਰਨ ਦੀ ਗੱਲ ਕਹਿ ਰਹੇ ਹਨ ਪਰ ਐਨੀ ਵੱਡੀ ਮਾਤਰਾ ’ਚ ਸਰਕਾਰੀ ਕਿਤਾਬਾਂ ਦਾ ਕਬਾੜ ’ਚ ਵਿਕਣਾ…
ਚੰਡੀਗੜ੍ਹ, 21 ਅਗਸਤ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਕੁਸ਼ਲ ਬਣਾਉਣ ਦੇ ਮੱਦੇਨਜ਼ਰ ਇੱਕ ਮਹੱਤਵਪੂਰਨ ਕਦਮ ਤਹਿਤ ਪੰਜਾਬ ਪੁਲਿਸ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਹੈਲਪਲਾਈਨ 1033 ਅਤੇ ਸਾਈਬਰ ਕ੍ਰਾਈਮ ਹੈਲਪਲਾਈਨ 1930 ਨੂੰ ਏਕੀਕ੍ਰਿਤ ਕਰਕੇ ਹੁਣ ਡਾਇਲ 112 ਨਾਲ ਜੋੜ ਦਿੱਤਾ ਹੈ। ਪੰਜਾਬ ਦੀ ਇਸ ਏਕੀਕ੍ਰਿਤ ਸੰਕਟਕਾਲੀ ਪ੍ਰਤੀਕਿਰਿਆ ਪ੍ਰਣਾਲੀ ਰਾਹੀਂ ਹੁਣ ਨਾਗਰਿਕ ਹਾਈਵੇ ਹਾਦਸਿਆਂ ਅਤੇ ਹੋਰ ਵਾਹਨਾਂ ਸਬੰਧੀ ਹੋਰ ਦਿੱਕਤਾਂ ਦੇ ਨਾਲ-ਨਾਲ ਵਿੱਤੀ ਧੋਖਾਧੜੀ ਅਤੇ ਸਾਈਬਰ ਅਪਰਾਧਾਂ ਦੀ ਰਿਪੋਰਟ ਹੁਣ ਸਿਰਫ਼ 112 ਡਾਇਲ ਕਰਕੇ ਕਰ ਸਕਦੇ ਹਨ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਹੇਠ ਲਾਗੂ ਕੀਤੀ…
ਚੰਡੀਗੜ੍ਹ, 21 ਅਗਸਤ 2025 – ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਵੱਲੋਂ ‘ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025’ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਜਿਸਦਾ ਉਦੇਸ਼ ਹਰਿਆਲੀ ਨੂੰ ਬਰਕਰਾਰ ਰੱਖਣਾ, ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣਾ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਮਿੱਟੀ ਦੀ ਸੰਭਾਲ ਕਰਨਾ ਹੈ।ਇਸ ਐਕਟ ਦਾ ਵਿਸਥਾਰ ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ ਤੱਕ ਕੀਤਾ ਜਾ ਸਕੇਗਾ। ਐਕਟ ਮੁਤਾਬਿਕ, ਨਗਰ ਕੌਂਸਲ, ਨਗਰ ਨਿਗਮ, ਨੋਟੀਫਾਈਡ ਏਰੀਆ ਕਮੇਟੀ, ਟਾਊਨ ਏਰੀਆ ਕਮੇਟੀ ਜਾਂ ਕਿਸੇ ਵੀ ਸ਼ਹਿਰੀ ਵਿਕਾਸ ਅਥਾਰਟੀ/ਸਰਕਾਰੀ ਸੰਸਥਾ ਦੀਆਂ ਸੀਮਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸ ਵਿੱਚ ਇੱਕ ਟ੍ਰੀ ਅਫਸਰ ਦੀ ਵਿਵਸਥਾ ਵੀ ਹੈ ਜੋ ਪੰਜਾਬ ਵਿੱਚ ਸ਼ਹਿਰੀ…
ਫਾਜ਼ਿਲਕਾ 20 ਅਗਸਤ 2025 – ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਚੰਡੀਗੜ੍ਹ ਪਹੁੰਚ ਕੇ ਪੰਜਾਬ ਦੇ ਮਾਲ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਕੀਤੀ। ਉਨਾਂ ਨੇ ਇਸ ਦੌਰਾਨ ਫਾਜ਼ਿਲਕਾ ਜਿਲੇ ਦੇ ਸਰਹੱਦੀ ਇਲਾਕਿਆਂ ਵਿੱਚ ਸਤਲੁਜ ਨਦੀ ਵਿੱਚ ਆਏ ਹੜ ਕਾਰਨ ਫਸਲਾਂ ਅਤੇ ਮਕਾਨਾਂ ਦੇ ਹੋਏ ਨੁਕਸਾਨ ਸਬੰਧੀ ਜਲਦ ਤੋਂ ਜਲਦ ਮੁਆਵਜ਼ਾ ਦੇਣ ਦੀ ਮੰਗ ਰੱਖੀ। ਉਨਾਂ ਨੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਇਲਾਕੇ ਵਿੱਚ ਕੁਝ ਲੋਕਾਂ ਕੋਲ ਕੱਚੀਆਂ ਜਮੀਨਾਂ ਹਨ ਜਿਸ ਦਾ ਮੁਆਵਜਾ ਉਨਾਂ ਨੂੰ ਨਹੀਂ ਮਿਲਦਾ ।ਉਹਨਾਂ ਨੇ ਮੰਗ ਰੱਖੀ ਕਿ ਇਸ ਸਬੰਧੀ ਪੋਲਸੀ ਤਿਆਰ ਕਰਕੇ ਕਾਸ਼ਤਕਾਰ ਕਿਸਾਨਾਂ ਨੂੰ ਮੁਆਵਜ਼ਾ…
ਲੁਧਿਆਣਾ, 20 ਅਗਸਤ:ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੁੱਧਵਾਰ ਨੂੰ ਸਥਾਨਕ ਆਬਜ਼ਰਵੇਸ਼ਨ ਹੋਮ ਵਿਖੇ ਛੇ ਮਹੀਨਿਆਂ ਦਾ ਮੁੱਢਲਾ ਕੰਪਿਊਟਰ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੇ 35 ਅੰਡਰਟਰਾਇਲ ਨਾਬਾਲਗਾਂ ਨੂੰ ਸਰਟੀਫਿਕੇਟ ਭੇਟ ਕੀਤੇ। ਇਹ ਪ੍ਰਭਾਵਸ਼ਾਲੀ ਸਿਖਲਾਈ ਪ੍ਰੋਗਰਾਮ, ਫਿਲੈਂਥਰੋਪੀ ਕਲੱਬ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਨਾਬਾਲਗਾਂ ਨੂੰ ਜ਼ਰੂਰੀ ਡਿਜੀਟਲ ਹੁਨਰਾਂ ਨਾਲ ਲੈਸ ਕਰਦਾ ਹੈ, ਉਨ੍ਹਾਂ ਦੇ ਪੁਨਰਵਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਇੱਕ ਉੱਜਵਲ ਭਵਿੱਖ ਲਈ ਤਿਆਰ ਕਰਦਾ ਹੈ।ਆਪਣੇ ਦੌਰੇ ਦੌਰਾਨ ਹਿਮਾਂਸ਼ੂ ਜੈਨ ਨੇ ਇੱਕ ਸਿਹਤ ਕੈਂਪ ਦਾ ਵੀ ਨਿਰੀਖਣ ਕੀਤਾ ਜਿਸ ਵਿੱਚ ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਸਿਫਿਲਿਸ, ਸੰਪੂਰਨ ਬਲੱਡ ਕਾਉਂਟ, ਰੈਂਡਮ ਬਲੱਡ ਸ਼ੂਗਰ ਅਤੇ ਟੀ.ਬੀ…
*ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਆਪਣੀ ਨਿਰੰਤਰ ਵਚਨਬੱਧਤਾ ਦੇ ਹਿੱਸੇ ਵਜੋਂ, ਐਸਡੀਪੀ ਕਾਲਜ, ਲੁਧਿਆਣਾ ਦੀ ਐਨਸੀਸੀ ਯੂਨਿਟ ਨੇ 20 ਅਗਸਤ 2025 ਨੂੰ ਪਿੰਡ ਨੂਰਵਾਲਾ ਵਿੱਚ ਇੱਕ ਵੱਡੇ ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ 40 ਐਨਸੀਸੀ ਕੈਡਿਟਾਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਨ੍ਹਾਂ ਦੀ ਅਗਵਾਈ 3 ਸਥਾਈ ਇੰਸਟ੍ਰਕਟਰ (ਪੀਆਈ), 1 ਐਸੋਸੀਏਟ ਐਨਸੀਸੀ ਅਫਸਰ (ਏਐਨਓ), ਅਤੇ 2 ਸਿਵਲ ਸਟਾਫ ਮੈਂਬਰ ਕਰ ਰਹੇ ਸਨ। ਇਹ ਪਹਿਲਕਦਮੀ ਐਨਸੀਸੀ ਦੇ ਰਾਸ਼ਟਰੀ ਵਾਤਾਵਰਣ ਯਤਨਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ, ਜਲਵਾਯੂ ਕਾਰਵਾਈ, ਵਾਤਾਵਰਣ ਸੰਭਾਲ ਅਤੇ ਗਲੋਬਲ ਵਾਰਮਿੰਗ ਦਾ ਮੁਕਾਬਲਾ ਕਰਨ ਵਿੱਚ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ…
ਲੁਧਿਆਣਾ, 20 ਅਗਸਤ:ਖੇਡਾਂ ਵਤਨ ਪੰਜਾਬ ਦੀਆ 2025 ਖੇਡ ਸਮਾਗਮ ਅਧਿਕਾਰਤ ਤੌਰ ‘ਤੇ ਸ਼ੁਰੂ ਹੋਵੇਗਾ। ਲੁਧਿਆਣਾ ਵਿੱਚ ਇਹ ਖੇਡਾਂ 4 ਸਤੰਬਰ ਨੂੰ ਬਲਾਕ ਪੱਧਰ ‘ਤੇ ਸ਼ੁਰੂ ਹੋਣਗੀਆਂ। ਇਹ ਮੁਕਾਬਲੇ 4 ਤੋਂ 13 ਸਤੰਬਰ ਤੱਕ ਲੁਧਿਆਣਾ ਜ਼ਿਲ੍ਹੇ ਦੇ 14 ਬਲਾਕਾਂ ਵਿੱਚ ਆਯੋਜਿਤ ਕੀਤੇ ਜਾਣਗੇ।ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ 4 ਤੋਂ 6 ਸਤੰਬਰ ਤੱਕ ਮੈਚ ਖੰਨਾ ਦੇ ਨਰੇਸ਼ ਚੰਦਰ ਸਟੇਡੀਅਮ, ਸਿੱਧਵਾਂ ਬੇਟ ਦੇ ਖੇਡ ਮੈਦਾਨ, ਜੀ.ਐਚ.ਜੀ ਖਾਲਸਾ ਕਾਲਜ ਸੁਧਾਰ, ਸੁਧਾਰ ਅਤੇ ਲੁਧਿਆਣਾ-1 ਦੇ ਪਿੰਡ ਦੁਲੇ, ਸੰਤੋਖ ਸਿੰਘ ਮਾਰਜਿੰਡ ਸਪੋਰਟਸ ਸਟੇਡੀਅਮ ਵਿੱਚ ਹੋਣਗੇ। 8 ਤੋਂ 10 ਸਤੰਬਰ ਤੱਕ, ਸਿਆੜ ਮਲੌਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਗਰਾਉਂ…
ਲੁਧਿਆਣਾ, 20 ਅਗਸਤ:ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਬੁੱਧਵਾਰ ਨੂੰ ਪਿੰਡ ਮੁੱਲਾਂਪੁਰ, ਮਾਣਕਵਾਲ, ਧਾਂਦਰਾ ਵਿੱਚ ਚਾਰ ਗੈਰ-ਕਾਨੂੰਨੀ ਕਲੋਨੀਆਂ ਅਤੇ ਇੱਕ ਅਣਅਧਿਕਾਰਤ ਇਮਾਰਤ ਨੂੰ ਉਨ੍ਹਾਂ ਦੀਆਂ ਸੜਕਾਂ ਢਾਹ ਕੇ ਅਤੇ ਇਨ੍ਹਾਂ ਥਾਵਾਂ ‘ਤੇ ਗੈਰ-ਕਾਨੂੰਨੀ ਉਸਾਰੀਆਂ ਅਤੇ ਢਾਂਚਿਆਂ ਨੂੰ ਢਾਹ ਦਿੱਤਾ। ਜਦੋਂ ਡਿਵੈਲਪਰਾਂ ਨੇ ਨੋਟਿਸ ਦੇਣ ਦੇ ਬਾਵਜੂਦ ਵੀ ਗੈਰ-ਕਾਨੂੰਨੀ ਉਸਾਰੀ ਦਾ ਕੰਮ ਨਹੀਂ ਰੋਕਿਆ, ਤਾਂ ਇੱਕ ਵਿਸ਼ੇਸ਼ ਟੀਮ ਨੇ ਢਾਹੁਣ ਦੀ ਮੁਹਿੰਮ ਚਲਾਈ, ਜੋ ਬਿਨਾਂ ਕਿਸੇ ਵਿਰੋਧ ਦੇ ਹੋਈ।ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਲਾਗੂ…
ਚੰਡੀਗੜ੍ਹ, 20 ਅਗਸਤ 2025 – ਪੰਜਾਬੀਆਂ ਦੀਆਂ ਜ਼ਿੰਦਗੀਆਂ ਰੁਸ਼ਨਾਉਣ ਲਈ ‘ਮਿਸ਼ਨ ਰੋਜ਼ਗਾਰ’ ਨੂੰ ਜਾਰੀ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਤਿੰਨ ਸਾਲਾਂ ਵਿੱਚ ਸੂਬੇ ਦੇ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ।ਇਸ ਮੌਕੇ ਅੱਜ ਮੁੱਖ ਮੰਤਰੀ ਨੇ ਕਿਹਾ, “ਪਿਛਲੀਆਂ ਸਰਕਾਰ ਆਪਣੇ ਕਾਰਜਕਾਲ ਦੇ ਆਖਰੀ ਸਮੇਂ ’ਤੇ ਨੌਜਵਾਨਾਂ ਨੂੰ ਕੁਝ ਕੁ ਨੌਕਰੀਆਂ ਦੇ ਕੇ ਰਸਮੀ ਕਾਰਵਾਈ ਕਰਦੀਆਂ ਸਨ ਪਰ ਮੇਰੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਨਾਲ ਨੌਜਵਾਨਾਂ ਨੂੰ ਹੁਣ ਤੱਕ 55,000 ਤੋਂ ਵੱਧ ਸਰਕਾਰੀ…
ਬਲਵਿੰਦਰ ਸਿੰਘ ਧਾਲੀਵਾਲ, ਸੁਲਤਾਨਪੁਰ ਲੋਧੀ/ਜਲੰਧਰ, 20 ਅਗਸਤ 2025 – ਹਿਮਾਚਲ ਤੇ ਪੰਜਾਬ ਵਿੱਚ ਰੁਕ ਰੁਕ ਕਿ ਪੈ ਰਹੇ ਮੀਂਹ ਨੇ ਹੜ੍ਹਾ ਵਿੱਚ ਘਿਰੇ ਮੰਡ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਪਿਛਲੇ 10 ਦਿਨਾਂ ਤੋਂ ਬਿਆਸ ਦਰਿਆ ਦੇ ਠਾਠਾਂ ਮਾਰਦੇ ਪਾਣੀ ਦੀਆਂ ਛੱਲਾਂ ਵਿੱਚ ਆਏ 16 ਪਿੰਡਾਂ ਦੇ ਲੋਕਾਂ ਦੀ ਜਾਨ ਉਸ ਵੇਲੇ ਮੁਠ ਵਿੱਚ ਆ ਗਈ ਜਦੋਂ ਉਹਨਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਹੋਰ ਪਾਣੀ ਛੱਡਿਆ ਜਾ ਰਿਹਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ…

