- ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4: ਸ਼ਤਰੰਜ ਅਤੇ ਵਾਲੀਬਾਲ ਸ਼ੂਟਿੰਗ ਦੇ ਫਾਈਨਲ ਮੁਕਾਬਲਿਆਂ ‘ਚ ਖਿਡਾਰੀਆਂ ਨੇ ਦਿਖਾਇਆ ਜੌਹਰ
- ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਵਿਖੇ ਰਾਜ ਪੱਧਰੀ ਸਮਾਗਮ
- ਲੁਧਿਆਣਾ ਪੂਰਬੀ ਦੀ ਵੋਟਰ ਸੂਚੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫੋਟੋ ਸਬੰਧੀ ਦਾਅਵਾ ਗੁੰਮਰਾਹਕੁੰਨ
- ਨਸ਼ਾ ਮੁਕਤੀ ਮੋਰਚਾ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ, ਨਸ਼ੇ ਖ਼ਿਲਾਫ਼ ਰਣਨੀਤੀ ’ਤੇ ਕੀਤੀ ਚਰਚਾ
- ਆਰਮੀ ਰਿਕਰੂਟਿੰਗ ਦਫ਼ਤਰ ਵੱਲੋਂ ਗੁਰੂ ਨਾਨਕ ਸਟੇਡੀਅਮ ’ਚ ਭਰਤੀ ਰੈਲੀ ਦੀ ਸਫਲ ਆਯੋਜਨ
- ਜ਼ਿਲ੍ਹਾ ਪੱਧਰ ’ਤੇ ਪੋਸ਼ਣ ਮਾਹ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
- ਡੇਅਰੀ ਵਿਕਾਸ ਵਿਭਾਗ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਕਰਵਾਇਆ ਜਾਣੂੰ
- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਗਿੱਲ ਨੇ ਕੀਤੀ ਸਮੀਖਿਆ ਮੀਟਿੰਗ
Author: On Point Channel
“I’m a Newswriter, “I write about the trending news events happening all over the world.
ਜਲੰਧਰ, 17 ਅਕਤੂਬਰ: ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਸੀ.ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਇਨਵੈਸਟੀਗੇਸ਼ਨ) ਜੇਯੰਤ ਪੁਰੀ ਅਤੇ ਏ.ਸੀ.ਪੀ. (ਡੀ) ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗੈਰ-ਕਾਨੂੰਨੀ ਹਥਿਆਰ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।ਪੁਲਿਸ ਕਮਿਸ਼ਨਰ ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16.10.2025 ਨੂੰ ਸੀ.ਆਈ.ਏ. ਸਟਾਫ਼ ਦੀ ਟੀਮ ਨਾਕਾਬੰਦੀ ਲਈ ਟਰਾਂਸਪੋਰਟ ਨਗਰ ਪੁਲ ਹੇਠਾਂ ਜਲੰਧਰ ਮੌਜੂਦ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਇੱਕ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਕੀਤੀ…
ਜਲੰਧਰ, 17 ਅਕਤੂਬਰ : ਏ.ਡੀ.ਜੀ.ਪੀ.(ਐਚ.ਆਰ.ਡੀ.) ਈਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੀ.ਏ.ਪੀ. ਸਿਖ਼ਲਾਈ ਕੇਂਦਰ, ਜਲੰਧਰ ਛਾਉਣੀ ਵਿਖੇ ਕਮਾਡੈਂਟ ਸਿਖ਼ਲਾਈ ਕੁਲਜੀਤ ਸਿੰਘ ਦੀ ਦੇਖ-ਰੇਖ ਹੇਠ ਅੱਜ ਬੈਚ ਨੰਬਰ 184 ਦੇ ਰਿਕਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ ਵਿੱਚ ਚੰਡੀਗੜ੍ਹ ਪੁਲਿਸ ਦੇ ਕੁਲ 147 (94 ਪੁਰਸ਼ ਅਤੇ 53 ਮਹਿਲਾ) ਰਿਕਰੂਟ ਸਿਪਾਹੀ ਆਪਣੀ ਮੁੱਢਲੀ ਸਿਖ਼ਲਾਈ ਹਾਸਲ ਕਰਨ ਤੋਂ ਬਾਅਦ ਪਾਸ ਆਊਟ ਹੋਏ। ਇਨ੍ਹਾਂ ਜਵਾਨਾਂ ਨੂੰ ਮੁੱਢਲੀ ਸਿਖ਼ਲਾਈ ਦੌਰਾਨ ਆਊਡੋਰ ਅਤੇ ਇਨਡੋਰ ਵਿਸ਼ਿਆਂ ਵਿੱਚ ਸਿਖ਼ਲਾਈ ਦਿੱਤੀ ਗਈ ਹੈ।ਪਾਸਿੰਗ ਆਊਟ ਪਰੇਡ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ, ਚੰਡੀਗੜ੍ਹ ਪੁਲਿਸ ਪੁਸ਼ਪਿੰਦਰਾ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਸ਼ਾਨਦਾਰ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਤੇ ਪਰੇਡ…
ਮਰਹੂਮ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਹੋਰ ਪਟੀਸ਼ਨ ਦਾਖਲ ਕੀਤੀ ਗਈ ਹੈ। ਦੱਸ ਦੇਈਏ ਕਿ ਪਿੰਜੌਰ ਪੁਲਿਸ ਵੱਲੋਂ ਡੀਡੀਆਰ ਰਿਕਾਰਡ ਦਰਜ ਕੀਤਾ ਗਿਆ ਤਾਂ ਪਿੰਜੌਰ ਹਸਪਤਾਲ ‘ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਫਸਟ ਏਡ ਸਮੇਂ ਸਿਰ ਨਹੀਂ ਦਿੱਤਾ ਤੇ ਅਜਿਹੀ ਲਾਪਰਵਾਹੀ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਦਾਇਰ ਕੀਤੀ ਪਟੀਸ਼ਨ। 27 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਨੂੰ ਦਾਖਲ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਟਿਕਾਣਿਆਂ ‘ਤੇ ਸੀਬੀਆਈ ਦੀ ਰੇਡ 21 ਘੰਟਿਆਂ ਬਾਅਦ ਖਤਮ ਹੋ ਗਈ ਹੈ। ਡੀਆਈਜੀ ਦੇ ਚੰਡੀਗੜ੍ਹ ਦੇ ਸੈਕਟਰ-40 ਸਥਿਤ ਘਰ ਤੋਂ ਬਰਾਮਦ ਰਕਮ 7 ਕਰੋੜ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 15 ਤੋਂ ਵੱਧ ਪ੍ਰਾਪਰਟੀ, ਆਡੀ ਤੇ ਮਰਸਡੀਜ਼ ਦੀ ਚਾਬੀ, ਲਗਜ਼ਰੀ ਘੜੀਆਂ ਤੇ ਵਿਦੇਸ਼ੀ ਸ਼ਰਾਬ ਤੇ 3 ਹਥਿਆਰ ਵੀ ਮਿਲੇ। ਇਹ ਸਾਰਾ ਸਾਮਾਨ ਜ਼ਬਤ ਕਰਕੇ ਸੀਬੀਆਈ ਆਫਿਸ ਲਿਜਾਇਆ ਗਿਆ ਹੈ। ਥੋੜ੍ਹੀ ਦੇਰ ਵਿਚ ਡੀਆਈਜੀ ਭੁੱਲਰ ਨੂੰ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਗ੍ਰਿਫਤਾਰੀ ਦੇ ਬਾਅਦ DIG ਦੀ ਪਹਿਲੀ ਤਸਵੀਰ ਸਾਹਮਣੇ ਆਈ। ਜਦੋਂ ਸੀਬੀਆਈ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ…
ਗਾਂਧੀਨਗਰ, 16 ਅਕਤੂਬਰ, 2025: ਗੁਜਰਾਤ ਦੀ ਰਾਜਨੀਤੀ ਵਿੱਚ ਵੀਰਵਾਰ ਨੂੰ ਉਸ ਵੇਲੇ ਭੂਚਾਲ ਆ ਗਿਆ, ਜਦੋਂ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਛੱਡ ਕੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਰੇ 16 ਮੰਤਰੀਆਂ ਨੇ ਇਕੱਠਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਇਹ ਵੱਡਾ ਕਦਮ ਸ਼ੁੱਕਰਵਾਰ ਨੂੰ ਹੋਣ ਵਾਲੇ ਕੈਬਨਿਟ ਵਿਸਤਾਰ (cabinet expansion) ਤੋਂ ਠੀਕ ਪਹਿਲਾਂ ਚੁੱਕਿਆ ਗਿਆ ਹੈ, ਜਿਸ ਨੇ ਸੂਬੇ ਵਿੱਚ ਨਵੇਂ ਸਿਆਸੀ ਸਮੀਕਰਨਾਂ ਦੀਆਂ ਅਟਕਲਾਂ ਨੂੰ ਤੇਜ਼ ਕਰ ਦਿੱਤਾ ਹੈਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਸ਼ੁੱਕਰਵਾਰ ਸਵੇਰੇ 11:30 ਵਜੇ ਗਾਂਧੀਨਗਰ ਵਿੱਚ ਹੋਵੇਗਾ। ਕਿਉਂ ਹੋਈ ਮੰਤਰੀਆਂ ਦੀ ਛੁੱਟੀ? ਇਸ ਵੱਡੇ ਫੇਰਬਦਲ ਪਿੱਛੇ ਭਾਜਪਾ ਦੀ ਇੱਕ ਸੋਚੀ-ਸਮਝੀ ਰਣਨੀਤੀ ਦੱਸੀ ਜਾ ਰਹੀ…
ਚੰਡੀਗੜ੍ਹ 16 ਅਕਤੂਬਰ :ਪੰਜਾਬ ਵਿਧਾਨ ਸਭਾ ਦੇ ਸਕੱਤਰ-ਕਮ-ਰਿਟਰਨਿੰਗ ਅਫ਼ਸਰ ਸ਼੍ਰੀ ਰਾਮ ਲੋਕ ਖਟਾਨਾ ਨੇ ਅੱਜ ਪੰਜਾਬ ਰਾਜ ਸਭਾ ਉਮੀਦਵਾਰ ਸ਼੍ਰੀ ਰਜਿੰਦਰ ਗੁਪਤਾ, ਜੋ ਸੰਸਦ ਦੇ ਉਪਰਲੇ ਸਦਨ ਲਈ ਬਿਨਾਂ ਮੁਕਾਬਲਾ ਚੁਣੇ ਗਏ ਸਨ, ਨੂੰ ਚੋਣ ਸਰਟੀਫਿਕੇਟ ਸੌਂਪਿਆ। ਇਹ ਸਰਟੀਫਿਕੇਟ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੀ ਮੌਜੂਦਗੀ ਵਿੱਚ ਦਿੱਤਾ ਗਿਆ। ਸ਼੍ਰੀ ਰਜਿੰਦਰ ਗੁਪਤਾ ਦੇ ਨਾਲ ਉਨ੍ਹਾਂ ਦੀ ਪਤਨੀ ਮਧੂ ਗੁਪਤਾ ਵੀ ਸਨ।
ਲੁਧਿਆਣਾ, 16 ਅਕਤੂਬਰ*ਟੈਰੀਟੋਰੀਅਲ ਆਰਮੀ ਗਰੁੱਪ ਹੈੱਡਕੁਆਰਟਰ ਵੈਸਟਰਨ ਕਮਾਂਡ ਨੇ ਟੈਰੀਟੋਰੀਅਲ ਆਰਮੀ ਲਈ ਭਰਤੀ ਰੈਲੀ ਦਾ ਐਲਾਨ ਕੀਤਾ ਹੈ ਜੋ 17 ਨਵੰਬਰ ਤੋਂ 30 ਨਵੰਬਰ, 2025 ਤੱਕ ਲੁਧਿਆਣਾ ਵਿੱਚ ਹੋਣ ਵਾਲੀ ਹੈ। ਇਹ ਮੌਕਾ ਪੰਜਾਬ (ਪਠਾਨਕੋਟ ਅਤੇ ਐਸ.ਏ.ਐਸ ਨਗਰ ਨੂੰ ਛੱਡ ਕੇ), ਹਰਿਆਣਾ, ਹਿਮਾਚਲ ਪ੍ਰਦੇਸ਼, ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਲੇਹ, ਚੰਡੀਗੜ੍ਹ ਅਤੇ ਦਿੱਲੀ ਦੇ ਐਨ.ਸੀ.ਟੀ ਦੇ ਨਿਵਾਸੀਆਂ ਲਈ ਖੁੱਲ੍ਹਾ ਹੈ। ਭਰਤੀ ਪ੍ਰਕਿਰਿਆ ਯੋਗਤਾ ਦੇ ਆਧਾਰ ‘ਤੇ ਨਿਰਪੱਖ ਅਤੇ ਪਾਰਦਰਸ਼ੀ ਚੋਣ ‘ਤੇ ਜ਼ੋਰ ਦਿੰਦੀ ਹੈ, ਜਿਸ ਵਿੱਚ ਕੋਈ ਸਟੇਜ ਭੁਗਤਾਨ ਸ਼ਾਮਲ ਨਹੀਂ ਹੈ।ਰੈਲੀ ਵਿੱਚ ਸੋਲਜਰ (ਜਨਰਲ ਡਿਊਟੀ)-716, ਕਲਰਕ-02, ਸ਼ੈੱਫ ਕਮਿਊਨਿਟੀ-06, ਈ.ਆਰ-02, ਆਰਟੀਸਨ ਮੈਟਲਰਜੀ-01, ਹਾਊਸ ਕੀਪਰ-01, ਟੇਲਰ-02, ਅਤੇ ਮੈਸ ਕੀਪਰ-01 ਸ਼ਾਮਲ…
ਲੁਧਿਆਣਾ, 16 ਅਕਤੂਬਰ (000) – ਨਵੀਆਂ ਸੜਕਾਂ ਦਾ ਨਿਰਮਾਣ, ਪਾਣੀ, ਸੀਵਰੇਜ, ਸਿਹਤ ਸਹੂਲਤਾਂ ਅਤੇ ਹਰ ਪ੍ਰਕਾਰ ਦੀਆਂ ਇਲਾਕਾ ਨਿਵਾਸੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਆਤਮ ਨਗਰ ਸ਼ਹਿਰ ਦਾ ਮੋਹਰੀ ਹਲਕਾ ਬਣਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਅੱਜ ਹਲਕਾ ਆਤਮ ਨਗਰ ਤੋ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਐਮ.ਜੀ.ਐਮ. ਸਕੂਲ ਅਤੇ ਪੁਰਾਣੀ ਦੁੱਗਰੀ ਪੁਲਿਸ ਚੌਂਕੀ ਲਿੰਕ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰਬਰ 50 ਤੋਂ ਕੌਂਸਲਰ ਯੁਵਰਾਜ ਸਿੰਘ ਸਿੱਧੂ ਵੀ ਮੌਜੂਦ ਸਨ।ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ…
ਖੰਨਾ, (ਲੁਧਿਆਣਾ), 16 ਅਕਤੂਬਰ:ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਅੱਗੇ ਤੋਰਦਿਆਂ ਏ.ਐੱਸ. ਸਕੂਲ ਖੰਨਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਸੀ.ਆਈ.ਆਈ. ਫਾਊਂਡੇਸ਼ਨ ਵਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਅਤੇ ਕਿਸਾਨਾਂ ਲਈ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਐਸ.ਪੀ ਖੰਨਾ ਡਾ. ਜਯੋਤੀ ਯਾਦਵ ਬੈਂਸ ਵਲੋਂ ਇਸ ਸਮਾਗਮ ਲਈ ਖੇਤੀਬਾੜੀ ਵਿਭਾਗ ਦੀ ਸ਼ਲਾਘਾ ਕੀਤੀ ਅਤੇ 4 ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਕਰੀਬ 400 ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਦੀ ਸੰਭਾਲ ਅਤੇ ਨਸ਼ਿਆਂ ਤੋਂ ਬਚ ਕੇ ਰਹਿਣ ਲਈ ਅਪੀਲ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆ…
ਜਲੰਧਰ, 16 ਅਕਤੂਬਰ : ਸਹਾਇਕ ਕਮਿਸ਼ਨਰ (ਜਨਰਲ) ਰੋਹਿਤ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਜਲੰਧਰ ਦੇ ਕਚਹਿਰੀ ਕੰਪਾਊਂਡ ਦੇ ਕੈਂਸਲ ਕੀਤੇ ਗਏ ਬੂਥਾਂ ਦੀ ਨਿਲਾਮੀ ਕਚਿਹਰੀ ਕੰਪਾਊਂਡ ਰੂਲਜ਼-2003 ਮੁਤਾਬਿਕ ਕੀਤੀ ਜਾਣੀ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ 2 ਸਾਲ ਦੀ ਅਲਾਟਮੈਂਟ ਵਾਸਤੇ 38 ਬੂਥਾਂ ਦੀ ਨਿਲਾਮੀ/ਬੋਲੀ 27 ਅਕਤੂਬਰ ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਦਫ਼ਤਰ ਵਿਖੇ ਰੱਖੀ ਗਈ ਹੈ। ਸਹਾਇਕ ਕਮਿਸ਼ਨਰ (ਜਨਰਲ) ਨੇ ਅੱਗੇ ਦੱਸਿਆ ਕਿ ਇਸ ਬੋਲੀ ਸਬੰਧੀ ਚਾਹਵਾਨ ਵਿਅਕਤੀ ਆਪਣੀਆਂ ਦਰਖਾਸਤਾਂ ਮਿਤੀ 24 ਅਕਤੂਬਰ ਸ਼ਾਮ 4 ਵਜੇ ਤੱਕ ਆਪਣੇ ਆਈ.ਡੀ.ਪਰੂਫ ਸਮੇਤ ਨਜ਼ਾਰਤ ਸ਼ਾਖਾ, ਦਫ਼ਤਰ, ਡਿਪਟੀ ਕਮਿਸ਼ਨਰ, ਜਲੰਧਰ (ਕਮਰਾ ਨੰਬਰ 122 ਤੇ 123) ਵਿਖੇ ਜਮ੍ਹਾਂ…

