Author: On Point Channel

“I’m a Newswriter, “I write about the trending news events happening all over the world.

ਬਠਿੰਡਾ,31 ਅਕਤੂਬਰ 2025: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਪੰਜਾਬ ’ਚ ਸਿਆਸੀ ਜਮੀਨ ਦੀ ਤਲਾਸ਼ ਲਈ ਭਾਜਪਾ ਨੇ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ’ਚ ਉਤਾਰਿਆ ਹੈ। ਸਿਆਸੀ ਮਾਹਿਰਾਂ ਦਾ ਵੀ ਇਹ ਮੰਨਣਾ ਹੈ ਕਿ ਲੰਮੇਂ ਸਮੇਂ ਦੀ ਚੁੱਪ ਤੋਂ ਬਾਅਦ ਪੰਜਾਬ ਦੇ ਸਿਆਸੀ ਨਕਸ਼ੇ ਤੇ ਕੈਪਟਨ ਦਾ ਇੰਜ ਪ੍ਰਗਟ ਹੋਣਾ ਕੋਈ ਸਹਿਜ ਨਹੀਂ ਹੈ। ਕਈ ਮਹੀਨਿਆਂ ਬਾਅਦ ਪੰਜਾਬ ਪੁੱਜੇ ਕੈਪਟਨ ਨੇ ਆਪਣੇ ਹੀ ਪੁਰਾਣੇ ਸਾਥੀ ਨੂੰ ਭਾਜਪਾ ’ਚ ਸ਼ਾਮਲ ਕਰਵਾਇਆ ਤਾਂ ਉਦੋਂ ਹੀ ਕਿਆਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਕਿਧਰੇ ਭਾਜਪਾ ਕੈਪਟਨ ਸਹਾਰੇ ਆਪਣੀ ਬੇੜੀ ਪਾਰ ਲਾਉਣ ਦੇ ਚੱਕਰ ਵਿੱਚ ਤਾਂ ਨਹੀਂ। ਰਾਜਸੀ…

Read More

ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਨਾਲੋਂ ਘੱਟ ਨਹੀਂ। ਇਸ ਦੀ ਤਾਜ਼ਾ ਮਿਸਾਲ ਬਰਨਾਲਾ ਜ਼ਿਲ੍ਹੇ ਦੀ ਤਪਾ ਮੰਡੀ ਦੀ ਜੰਮਪਲ ਸ਼ਿਫਾਲੀ ਬਾਂਸਲ ਪੁੱਤਰੀ ਕ੍ਰਿਸ਼ਨ ਲਾਲ ਬਾਂਸਲ ਨੇ ਦਿੱਤੀ ਹੈ। ਸ਼ਿਫਾਲੀ ਨੇ IIT-UPSC ਜੀਓ ਸਾਇੰਟਿਸਟ (ਭੂ ਵਿਗਿਆਨੀ) ਪ੍ਰੀਖਿਆ ਵਿੱਚੋਂ ਦੇਸ਼ ਭਰ ਵਿੱਚੋਂ ਤੀਸਰਾ (3rd) ਰੈਂਕ ਅਤੇ ਪੰਜਾਬ ਵਿੱਚੋਂ ਪਹਿਲਾ (1st) ਰੈਂਕ ਹਾਸਲ ਕਰਕੇ ਆਪਣੇ ਮਾਪਿਆਂ, ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮਿਹਨਤ ਦਾ ਫਲ: ਦੇਸ਼ ਵਿੱਚੋਂ ਤੀਜਾ ਸਥਾਨਸ਼ਿਫਾਲੀ ਬਾਂਸਲ ਨੇ ਆਪਣੀ ਇਸ ਸ਼ਾਨਦਾਰ ਪ੍ਰਾਪਤੀ ਬਾਰੇ ਦੱਸਿਆ ਕਿ ਜੀਓ ਸਾਇੰਟਿਸਟ ਲਈ ਚੁਣੇ ਜਾਣ ਵਾਸਤੇ ਉਨ੍ਹਾਂ ਨੇ ਪਹਿਲਾਂ ਪ੍ਰੀ ਟੈਸਟ, ਫਿਰ ਮੇਨ ਲਿਖਤੀ…

Read More

ਮੈਲਬੌਰਨ, 31 ਅਕਤੂਬਰ, 2025 : ਪਹਿਲਾ T20 ਮੁਕਾਬਲਾ ਬਾਰਿਸ਼ ‘ਚ ਧੁਲਣ ਤੋਂ ਬਾਅਦ, ਮੈਲਬੌਰਨ ਕ੍ਰਿਕਟ ਗਰਾਊਂਡ (Melbourne Cricket Ground) ਵਿਖੇ ਅੱਜ (ਸ਼ੁੱਕਰਵਾਰ) ਨੂੰ ਖੇਡੇ ਗਏ ਦੂਜੇ T20 ਮੈਚ ‘ਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਹੱਥੋਂ 4 ਵਿਕਟਾਂ ਨਾਲ ਸ਼ਰਮਨਾਕ ਹਾਰ (shameful defeat) ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ਵਿੱਚ ਭਾਰਤੀ ਬੱਲੇਬਾਜ਼ੀ (Indian batting) ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ। 126 ਦੌੜਾਂ ਦੇ ਮਾਮੂਲੀ ਜਿਹੇ ਟੀਚੇ ਨੂੰ ਆਸਟ੍ਰੇਲੀਆਈ ਟੀਮ ਨੇ 13.2 ਓਵਰਾਂ ਵਿੱਚ ਹੀ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟੌਪ ਆਰਡਰ ‘ਫਲਾਪ’, 125 ‘ਤੇ ਢੇਰ ਹੋਈ ਟੀਮ ਇੰਡੀਆ 1. ਟਾਸ ਹਾਰ ਕੇ ਬੈਟਿੰਗ: ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ…

Read More

ਜਗਰਾਉਂ – (ਦੀਪਕ ਜੈਨ‌) ਅੱਜ ਦੁਪਹਿਰ ਲਗਭਗ 3 ਵਜੇ ਸ਼ਹਿਰ ਦੇ ਹਰੀ ਸਿੰਘ ਹਸਪਤਾਲ ਰੋਡ ’ਤੇ ਇਕ ਵੱਡੀ ਅਤੇ ਭਿਆਨਕ ਘਟਨਾ ਵਾਪਰੀ। ਪਿੰਡ ਗਿੱਦੜਵਿੰਡੀ ਦੇ 26 ਸਾਲਾ ਤੇਜਪਾਲ ਸਿੰਘ ਜੋ ਕਿ ਇੱਕ ਮਾਹਿਰ ਕਬੱਡੀ ਖਿਡਾਰੀ ਸੀ, ਉਸ ਨੂੰ ਅਣਪਛਾਤੇ ਛੇ-ਸੱਤ ਵਿਅਕਤੀਆਂ ਨੇ ਘੇਰ ਕੇ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਮ੍ਰਿਤਕ ਨੌਜਵਾਨ ਦੇ ਮੌਕੇ ਤੇ ਮੌਜੂਦ ਸਾਥੀਆਂ ਨੇ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਉਹ ਆਪਣੇ ਦੋਸਤ ਦੇ ਨਾਲ ਹੀ ਮੌਜੂਦ ਸੀ ਹਮਲਾਵਰਾਂ ਨੇ ਆਉਂਦਿਆਂ ਹੀ ਪਹਿਲਾਂ ਪਿਸਤੋਲ ਦੀ ਨੋਕ ਤੇ ਉਹਨਾਂ ਤਿੰਨਾਂ ਦੀ ਕਾਫੀ ਦੇਰ ਕੁੱਟਮਾਰ ਕੀਤੀ ਹ ਤੇ ਫਿਰ ਬਾਅਦ…

Read More

ਲੁਧਿਆਣਾ, 31 ਅਕਤੂਬਰ:ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਕੇਸ਼ ਕੁਮਾਰ ਅਤੇ ਮੇਰਾ ਯੁਵਾ ਭਾਰਤ (MY Bharat) ਲੁਧਿਆਣਾ ਦੀ ਡਿਪਟੀ ਡਾਇਰੈਕਟਰ ਰਸ਼ਮੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜੰਤੀ ਦੇ ਮੌਕੇ ‘ਤੇ ਲੁਧਿਆਣਾ ਜ਼ਿਲ੍ਹੇ ਵਿੱਚ ਦੋ ਪਦਯਾਤਰਾਵਾਂ ਕਰਵਾਈਆਂ ਜਾਣਗੀਆਂ, ਤਾਂ ਜੋ ਨੌਜਵਾਨਾਂ ਅਤੇ ਨਾਗਰਿਕਾਂ ਵਿੱਚ ਏਕਤਾ, ਇਮਾਨਦਾਰੀ ਅਤੇ ਰਾਸ਼ਟਰੀ ਏਕਤਾ ਦਾ ਸੁਨੇਹਾ ਫੈਲਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਪਦਯਾਤਰਾ 12 ਨਵੰਬਰ ਨੂੰ ਹੋਵੇਗੀ ਅਤੇ ਦੂਜੀ 17 ਨਵੰਬਰ ਨੂੰ ਹੋਵੇਗੀ,ਇਹ ਦੋਵੇਂ ਪਦਯਾਤਰਾਵਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਸਰਦਾਰ ਪਟੇਲ ਦੇ ਵਿਚਾਰਾਂ ਅਤੇ ਆਦਰਸ਼ਾਂ…

Read More

ਜਲੰਧਰ, 31 ਅਕਤੂਬਰ : ਚੇਅਰਮੈਨ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕੰਵਰਦੀਪ ਸਿੰਘ ਨੇ ਅੱਜ ਐਸ.ਐਸ.ਪੀ. ਦਫ਼ਤਰ ਵਿਖੇ ਜਲੰਧਰ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਨਾਲ ਜਿਣਸੀ ਅਪਰਾਧਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਪੋਕਸੋ ਐਕਟ ਤਹਿਤ ਦਰਜ ਹੋਏ ਕੇਸਾਂ ਦਾ ਜਾਇਜ਼ਾ ਲਿਆ। ਐਸ.ਐਸ.ਪੀ.(ਦਿਹਾਤੀ) ਹਰਵਿੰਦਰ ਸਿੰਘ ਵਿਰਕ, ਜੁਆਇੰਟ ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਜਵਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ ਗੁਲਬਹਾਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਡੀ.ਸੀ.ਪੀ.ਓ. ਅਜੈ ਭਾਰਤੀ ਅਤੇ ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ ਨਾਲ ਚੇਅਰਮੈਨ ਵਲੋਂ ਪੋਕਸੋ ਐਕਟ ਤਹਿਤ ਚੱਲ ਰਹੇ ਕੇਸਾਂ ਦਾ ਵਿਸਥਾਰ ਨਾਲ ਨਿਰੀਖਣ ਵੀ ਕੀਤਾ ਗਿਆ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ…

Read More

ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੁਣ ਹੋਰ ਵਧਦੀਆਂ ਨਜਰ ਆ ਰਹੀਆਂ ਹਨ। CBI ਦੀ FIR ਮਗਰੋਂ ਪੰਜਾਬ ਵਿਜੀਲੈਂਸ ਨੇ DA ਤਹਿਤ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਹੈ। ਹੁਣ ਪੰਜਾਬ ਵਿਜੀਲੈਂਸ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਮੁਅੱਤਲ DIG ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਗਈ ਹੈ। ਉਸ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਭੁੱਲਰ ਦੀ ਨਿਆਂਇਕ ਹਿਰਾਸਤ ਵਿਚ 14 ਦਿਨ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਸੀਬੀਆਈ ਨੇ ਕ੍ਰਿਸ਼ਨੂ ਨੂੰ ਪਹਿਲਾਂ ਹੀ ਰਿਮਾਂਡ ‘ਤੇ ਲੈ ਲਿਆ ਹੈ।…

Read More

ਕੌਨ ਬਣੇਗਾ ਕਰੋੜਪਤੀ-17 ਵਿਚ ਜਾਣ ਮਗਰੋਂ ਧਮਕੀ ਮਿਲਣ ਦੇ ਮਾਮਲੇ ਵਿਚ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਪੋਸਟ ਸਾਂਝੀ ਕਰਕੇ KBC ਵਿਚ ਜਾਣ ਦਾ ਕਾਰਨ ਦੱਸਿਆ। ਦੱਸ ਦੇਈਏ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ KBC-17 ਦੇ ਸੈੱਟ ‘ਤੇ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ, ਜਿਸ ਮਗਰੋਂ ਇੱਕ ਪਾਬੰਦੀਸ਼ੁਦਾ ਸੰਗਠਨ ਵੱਲੋਂ ਉਸ ਨੂੰ ਧਮਕੀ ਦਿੰਦਿਆਂ ਕਿਹਾ ਗਿਆ ਸੀ ਕਿ ਦਿਲਜੀਤ ਦ ਸ਼ੋਅ 1 ਨਵੰਬਰ, ਯਾਨੀ Sikh Genocide Remebrance Day ‘ਤੇ ਹੋਣਾ ‘ਯਾਦਗਾਰ ਦਿਵਸ ਦਾ ਮਜਾਕ’ ਹੈ। ਚਿਤਾਵਨੀ ਦਿੱਤੀ ਗਈਕਿ ਜੇਕਰ ਸ਼ੋਅ ਰੱਦ ਨਾ ਕੀਤਾ ਗਿਆ ਤਾਂ ਪੰਥਕ…

Read More

ਰੋਹਤਕ, 30 ਅਕਤੂਬਰ, 2025 : ਹਰਿਆਣਾ ਦੇ ਪੁਲਿਸ ਮੁਖੀ (Director General of Police – DGP) ਓਪੀ ਸਿੰਘ (OP Singh) ਨੇ ਬੁੱਧਵਾਰ ਨੂੰ ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰਾਂ (gangsters) ਨੂੰ “ਲੂੰਬੜੀ, ਗਿੱਦੜ ਅਤੇ ਸੱਪ-ਬਿੱਛੂ” ਵਰਗਾ ਦੱਸਦਿਆਂ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਰੋਹਤਕ (Rohtak) ਵਿੱਚ ਐਸਪੀ ਦਫ਼ਤਰ ਦਾ ਅਚਨਚੇਤ ਨਿਰੀਖਣ (surprise inspection) ਕਰਨ ਪਹੁੰਚੇ ਡੀਜੀਪੀ ਨੇ ਕਿਹਾ ਕਿ ਗੈਂਗਸਟਰ “ਗਿੱਦੜਾਂ ਵਾਂਗ ਭੱਜਦੇ ਰਹਿੰਦੇ ਹਨ ਅਤੇ ਕੁੱਤੇ ਦੀ ਮੌਤ ਮਾਰੇ ਜਾਂਦੇ ਹਨ।” ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਵਿਦੇਸ਼ ‘ਚ ਬੈਠ ਕੇ ਧਮਕੀਆਂ ਦੇਣ ਵਾਲੇ ਗੈਂਗਸਟਰਾਂ ਨੂੰ ਲਲਕਾਰਦਿਆਂ ਕਿਹਾ, “ਮਾਂ ਦਾ ਦੁੱਧ ਪੀਤਾ ਹੈ ਤਾਂ ਟਿੱਕ ਕੇ ਦਿਖਾਓ (ਸਾਹਮਣੇ ਆਓ)। ਵਿਦੇਸ਼ ‘ਚ ਇਸ…

Read More

ਚੰਡੀਗੜ੍ਹ, 30 ਅਕਤੂਬਰ 2025- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਓਐਸਡੀ ਰਹੇ ਸੰਦੀਪ ਸਿੰਘ ਸੰਨੀ ਬਰਾੜ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ। ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ।

Read More