Author: onpoint channel

“I’m a Newswriter, “I write about the trending news events happening all over the world.

ਜਗਰਾਉਂ, 20 ਮਈ ( )- ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹਲਕੇ ਦੇ ਪਿੰਡ ਕੋਠੇ ਰਾਹਲਾਂ, ਅਗਵਾੜ ਲਧਾਈ ਅਤੇ ਅਗਵਾੜ ਗੁੱਜਰਾਂ ਵਿੱਚ ਨਗਰ ਨਿਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ ਅਤੇ ਚਿੱਟੇ ਵਰਗੇ ਮਾਰੂ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਕੇ ਹੋਏ ਜਲਸੇ ਕੀਤੇ। ਇਹਨਾਂ ਪਿੰਡਾਂ ਦੇ ਰੱਖੇ ਗਏ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਲੋਕੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ…

Read More

ਚੰਡੀਗੜ੍ਹ, 20 ਮਈ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪੁਲਿਸ ਸਰਵਿਸਿਜ਼ (ਪੀ.ਪੀ.ਐਸ) ਦੇ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਸੂਬੇ ਨੂੰ ਨਸ਼ਿਆਂ ਦੀ ਅਲਾਮਤ ਤੋਂ ਮੁਕਤ ਕਰ ਕੇ ਪੰਜਾਬ ਪੁਲਿਸ ਦੀ ਸ਼ਾਨਦਾਰ ਵਿਰਾਸਤ ਬਰਕਰਾਰ ਰੱਖਣ ਲਈ ਪ੍ਰੇਰਿਆ। ਡਿਪਟੀ ਸੁਪਰਡੈਂਟਜ਼ ਆਫ਼ ਪੁਲਿਸ (ਡੀ.ਐਸ.ਪੀਜ਼) ਤੋਂ ਤਰੱਕੀ ਲੈ ਕੇ ਸੁਪਰਡੈਂਟ ਆਫ਼ ਪੁਲਿਸ (ਐਸ.ਪੀ) ਬਣੇ 18 ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੀ ਅਮੀਰ ਵਿਰਾਸਤ ਨੂੰ ਯਾਦ ਕੀਤਾ, ਜੋ ਸੂਬੇ ਅਤੇ ਇਥੋਂ ਦੇ ਲੋਕਾਂ ਦੀ ਦ੍ਰਿੜ੍ਹਤਾ ਨਾਲ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਪ੍ਰਭਾਵਸ਼ਾਲੀ ਬਣਾਈ ਰੱਖਣ ਸਣੇ ਪੰਜਾਬ ਪੁਲਿਸ…

Read More

ਨਵੀਂ ਦਿੱਲੀ, 20 ਮਈ 2025 – ਭਾਰਤੀ ਏਅਰਟੈੱਲ ਅਤੇ ਗੂਗਲ ਨੇ ਮੰਗਲਵਾਰ ਨੂੰ ਇੱਕ ਸਾਂਝੇਦਾਰੀ ਦਾ ਐਲਾਨ ਕੀਤਾ, ਜੋ ਏਅਰਟੈੱਲ ਗਾਹਕਾਂ ਲਈ ‘ਗੂਗਲ ਵਨ ਕਲਾਉਡ ਸਟੋਰੇਜ ਸਬਸਕ੍ਰਿਪਸ਼ਨ ਸੇਵਾ’ ਦੀ ਪੇਸ਼ਕਸ਼ ਕਰਦੀ ਹੈ। ਗੂਗਲ ਅਤੇ ਏਅਰਟੈੱਲ ਵਿਚਕਾਰ ਇਹ ਭਾਈਵਾਲੀ ਉਪਭੋਗਤਾਵਾਂ ਦੀ ਸੀਮਤ ਡਿਵਾਈਸ ਸਟੋਰੇਜ ਦੀ ਸਮੱਸਿਆ ਨੂੰ ਹੱਲ ਕਰੇਗੀ। ਸਾਰੇ ਪੋਸਟਪੇਡ ਅਤੇ ਵਾਈ-ਫਾਈ ਗਾਹਕਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ ਛੇ ਮਹੀਨਿਆਂ ਲਈ 100GB ਗੂਗਲ ਵਨ ਕਲਾਉਡ ਸਟੋਰੇਜ ਮਿਲੇਗੀ। ਕੰਪਨੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਏਅਰਟੈੱਲ ਉਪਭੋਗਤਾ ਇਸ ਸਟੋਰੇਜ ਨੂੰ ਪੰਜ ਵਾਧੂ ਲੋਕਾਂ ਨਾਲ ਸਾਂਝਾ ਕਰਨ ਦੇ ਯੋਗ ਹੋਣਗੇ। ਐਕਟੀਵੇਸ਼ਨ ਦੀ ਮਿਤੀ ਤੋਂ ਪਹਿਲੇ ਛੇ ਮਹੀਨਿਆਂ ਲਈ 100GB ਕਲਾਉਡ ਸਟੋਰੇਜ…

Read More

ਜਗਰਾਉਂ 20 ਮਈ (ਇਸ਼ਕਰਨ ਜੋਤ ਸਿੰਘ) ਨਾਨਕਸਰ ਦੇ ਨੇੜੇ ਜਗਰਾਉਂ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦਾ ਐਨਕਾਉਂਟਰ ਕੀਤਾ ਗਿਆ ਹੈ। ਇਸ ਐਨਕਾਉਂਟਰ ਦੌਰਾਨ ਨਸ਼ਾ ਤਸਕਰ ਦੇ ਲੱਤ ਵਿੱਚ ਗੋਲੀ ਵੱਜੀ ਹੈ । ਇਸ ਮੌਕੇ ਐਸਐਸਪੀ ਲੁਧਿਆਣਾ ਦਿਹਾਤੀ ਡਾ.ਅੰਕੁਰ ਗੁਪਤਾ ਆਈਪੀਐਸ ਤੇ ਡੀਐਸਪੀ ਡੀ ਇੰਦਰਜੀਤ ਸਿੰਘ ਬੋਪਾਰਾਏ ਵੀ ਮੌਜੂਦ ਸਨ। ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਜਾਣਕਾਰੀ ਦਿੰਦੇ ਹੋਇਆ ਦੱਸਿਆ ਗਿਆ ਕਿ ਇਸ ਨਸ਼ਾ ਤਸਕਰ ਰੋਸ਼ਨ ਉੱਪਰ ਪਹਿਲਾਂ ਵੀ ਵੱਖ-ਵੱਖ ਜ਼ਿਲਿਆਂ ਵਿੱਚ ਵੱਖ-ਵੱਖ ਧਾਰਾਵਾਂ ਸਮੇਤ ਚੋਰੀ , ਡਕੈਤੀ ਤੇ ਹੋਰ ਕਰੀਬ 15 ਪਰਚੇ ਦਰਜ ਹਨ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਨਸ਼ਾ ਕੱਲ ਪੁਲਿਸ ਵੱਲੋਂ ਰਿਕਵਰ ਕੀਤਾ ਗਿਆ ਹੈ ਉਹ…

Read More

ਐੱਸ ਏ ਐੱਸ ਨਗਰ, 19 ਮਈ 2025:ਹਲਕਾ ਐੱਸ.ਏ.ਐੱਸ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਆਪਣੇ ਵਿਧਾਨ ਸਭਾ ਹਲਕਾ ਅੰਦਰ ਆਉਂਦੇ ਪੰਜ ਸਕੂਲਾਂ ਵਿੱਚ 79 ਲੱਖ 63 ਹਜ਼ਾਰ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ। ਵਿਧਾਇਕ ਨੇ ਅੱਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਹਲਕਾ ਖਰੜ ਦੇ ਪਿੰਡ ਦਾਊਂ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ 17. 06 ਲੱਖ ਰੁਪਏ ਦੀ ਲਾਗਤ ਨਾਲ ਬਣੇ 02 ਸਮਾਰਟ ਕਲਾਸ ਰੂਮ, ਬਲਾਕ ਖਰੜ-1 ਦੇ ਪਿੰਡ ਦਾਊਂ (ਰਾਮਗੜ੍ਹ ) ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਵਿੱਚ 37.55 ਲੱਖ ਰੁਪਏ…

Read More

ਚੰਡੀਗੜ੍ਹ, 19 ਮਈ 2025- ਟਰੈਫਿਕ ਪੁਲਿਸ ਨੂੰ ਹੌਂਸਲਾ ਅਫਜ਼ਾਈ ਦੇਣ ਦੇ ਮੱਦੇਨਜ਼ਰ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟਰੈਫਿਕ ਅਮਰਦੀਪ ਸਿੰਘ ਰਾਏ ਨੇ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਦੀ ਬਜਾਏ, ਉਨ੍ਹਾਂ ਪ੍ਰਤੀ ਨਿਮਰ ਅਤੇ ਜਾਗਰੂਕ ਰਵੱਈਆ ਅਪਣਾਉਣ ਲਈ, ਬਟਾਲਾ ਦੇ ਚਾਰ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ। ਸਨਮਾਨਿਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਇੰਚਾਰਜ ਟਰੈਫਿਕ ਸਟਾਫ ਬਟਾਲਾ ਇੰਸਪੈਕਟਰ ਸੁਰਿੰਦਰ ਸਿੰਘ, ਉਨ੍ਹਾਂ ਦੇ ਟੀਮ ਮੈਂਬਰ ਏ.ਐਸ.ਆਈ. ਰਣਜੀਤ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ ਅਤੇ ਹੋਮ ਗਾਰਡ ਸ਼ਮਸ਼ੇਰ ਸਿੰਘ ਸ਼ਾਮਲ ਹਨ। ਏਡੀਜੀਪੀ ਅਮਰਦੀਪ ਸਿੰਘ ਰਾਏ ਨੇ ਟਰੈਫਿਕ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਮਿਸਾਲੀ ਆਚਰਣ ਲਈ ਪ੍ਰਸ਼ੰਸਾ ਪੱਤਰ (ਕਲਾਸ-1) ਅਤੇ ਨਕਦ ਇਨਾਮ…

Read More

ਚੰਡੀਗੜ੍ਹ/ਗੁਰਦਾਸਪੁਰ, 19 ਮਈ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਹਿਰਦ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਰਮਿਆਨ, ਜਾਸੂਸੀ-ਵਿਰੋਧੀ ਵੱਡੀ ਕਾਰਵਾਈ ਤਹਿਤ, ਗੁਰਦਾਸਪੁਰ ਪੁਲਿਸ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਬਾਰੇ ਮਹੱਤਵਪੂਰਨ ਤੇ ਖੁਫ਼ੀਆ ਜਾਣਕਾਰੀ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਨੂੰ ਲੀਕ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਅਤੇ ਗੁਰਦਾਸਪੁਰ ਦੇ ਚੰਦੂ ਵਡਾਲਾ ਦੇ ਰਹਿਣ ਵਾਲੇ ਕਰਨਬੀਰ ਸਿੰਘ ਵਜੋਂ ਹੋਈ ਹੈ। ਪੁਲਿਸ…

Read More

ਚੰਡੀਗੜ੍ਹ/ਮੋਹਾਲੀ, 19 ਮਈ 2025- ਡੰਕੀ ਰਸਤੇ ਰਾਹੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਜਾਂਦਿਆਂ ਕੋਲੰਬੀਆਂ ’ਚ ਸਥਾਨਕ ਗੈਂਗ ਵੱਲੋਂ ਬੰਧਕ ਬਣਾਏ ਪੰਜਾਬ ਦੇ 5 ਨੌਜਵਾਨਾਂ ਨੂੰ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੇ ਯਤਨਾ ਸਦਕਾ ਸੁਰੱਖਿਅਤ ਬਚਾ ਲਿਆ ਗਿਆ ਹੈ। ਉਨ੍ਹਾਂ ਨੂੰ ਇਨ੍ਹਾਂ ਨੌਜਵਾਨਾਂ ਦੀ ਜਾਣਕਾਰੀ ਇੱਕ ਵੀਡੀਓ ਸੰਦੇਸ਼ ਰਾਹੀਂ ਮਿਲੀ ਸੀ, ਨੌਜਵਾਨਾਂ ਨੇ ਆਪਣੀ ਮਦਦ ਲਈ ਉਨ੍ਹਾਂ ਨੂੰ ਗੁਹਾਰ ਲਗਾਈ ਸੀ। ਇਨ੍ਹਾਂ ਨੌਜਵਾਨਾਂ ’ਚ ਕਰਨਦੀਪ ਸਿੰਘ ਮੁੰਡੀ, ਰਮਨਦੀਪ ਸਿੰਘ, ਲਵਦੀਪ ਤਿੰਨੋ ਪੰਜਾਬ ਦੇ ਅੰਮਿ੍ਰਤਸਰ ਜ਼ਿਲ੍ਹੇ ਨਾਲ ਸਬੰਧਤ ਹਨ ਤੇ ਰਜਿੰਦਰ ਸਿੰਘ ਮਾੜੀ ਤੇ ਗੁਰਨਾਮ ਸਿੰਘ ਦੋਵੇਂ ਨੌਜਵਾਨ ਜਲੰਧਰ ਨਾਲ ਸਬੰਧਤ ਹਨ। ਇਸ ਸਬੰਧੀ ਉਨ੍ਹਾਂ ਵਿਦੇਸ਼ ਮੰਤਰੀ ਜੈ…

Read More

ਪਟਿਆਲਾ, 19 ਮਈ 2025- ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਵਾਲ਼ੀ ਗੱਲ ਹੈ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਦੋ ਨਵੇਂ ਹੋਸਟਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਇਸ ਬਾਰੇ ਜਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋ ਹੋਸਟਲਾਂ ਵਿੱਚੋਂ ਇੱਕ ਹੋਸਟਲ ਓ.ਬੀ.ਸੀ. ਸ਼੍ਰੇਣੀ ਦੀਆਂ ਲੜਕੀਆਂ ਲਈ ਅਤੇ ਦੂਜਾ ਓ.ਬੀ.ਸੀ. ਸ਼੍ਰੇਣੀ ਦੇ ਲੜਕਿਆਂ ਲਈ ਹੋਵੇਗਾ। ਦੋਹੇਂ ਹੋਸਟਲਾਂ ਵਿੱਚ 100-100 ਵਿਦਿਆਰਥੀਆਂ ਲਈ ਸੀਟਾਂ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਹੋਸਟਲ ਲਈ 3.5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਯਾਨੀ ਪੰਜਾਬੀ ਯੂਨੀਵਰਸਿਟੀ ਲਈ ਕੁੱਲ 7.00 ਕਰੋੜ ਰੁਪਏ ਮਨਜ਼ੂਰ ਹੋਏ ਹਨ।…

Read More

ਦਲਜੀਤ ਕੌਰ,ਧੂਰੀ, 19 ਮਈ, 2025: ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਿਆ ਖੇਤਰ ਨੂੰ ਬਿਹਤਰੀਨ ਬਨਾਉਣ ਵਾਸਤੇ ਵਿੱਡੀ ਗਈ ਮੁਹਿੰਮ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਸੂਬੇ ਦੇ ਸਿੱਖਿਆ ਢਾਂਚੇ ਦਾ ਵਿਕਾਸ ਹੋ ਰਿਹਾ ਹੈ, ਜਿਸ ਨਾਲ ਸੂਬੇ ਦੀ ਤਰੱਕੀ ਦੇ ਬੀਜ ਬੀਜੇ ਗਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਵੱਲੋਂ ਸਰਕਾਰੀ ਹਾਈ ਸਕੂਲ, ਢਢੋਗਲ ਵਿਖੇ ਕਰੀਬ 17,60,000 ਰੁਪਏ ਦੀ ਲਾਗਤ ਨਾਲ ਤਿਆਰ ਹੋਈ ਚਾਰਦੀਵਾਰੀ ਅਤੇ 13,64,000 ਰੁਪਏ ਦੀ ਲਾਗਤ ਨਾਲ ਤਿਆਰ ਹੋਈ ਲਾਇਬ੍ਰੇਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਢਢੋਗਲ ਵਿਖੇ 11,00,000 ਰੁਪਏ ਦੀ ਲਾਗਤ ਨਾਲ ਤਿਆਰ ਹੋਈ…

Read More