ਅਕਾਲੀ ਦਲ ਨਗਰ ਕੌਂਸਲ ਮੁੱਲਾਪੁਰ ਦਾਖਾ ਦੀਆਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗਾ ਅਤੇ ਜਿੱਤ ਪ੍ਰਾਪਤ ਕਰੇਗਾ। ਇੰਨਾ ਸ਼ਬਦਾ ਦਾ ਪ੍ਰਗਟਾਵਾ ਅਕਾਲੀ ਦਲ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ,ਨੇ ਅੱਜ ਨਗਰ ਕੌਂਸਲ ਚੋਣਾਂ ਦੇ ਸੰਬੰਧ ਵਿੱਚ ਮੁੱਲਾਪੁਰ ਦਾਖਾ ਸ਼ਹਿਰ ਦੇ ਅਕਾਲੀ ਵਰਕਰਾਂ ਸਮਰਥਕਾਂ ਨਾਲ ਮੀਟਿੰਗ ਉਪਰੰਤ ਕੀਤਾ।
ਉਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਮੁੱਲਾਪੁਰ ਦਾਖਾ ਸ਼ਹਿਰ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹੋਏ ਹਨ। ਉਹਨਾਂ ਕਿਹਾ ਕਿ ਅਕਾਲੀ ਵਰਕਰਾਂ ਵਿੱਚ ਇਹ ਚੋਣਾਂ ਲੜਨ ਲਈ ਪੂਰਾ ਜੋਸ਼ ਅਤੇ ਉਤਸਾਹ ਪਾਇਆ ਜਾ ਰਿਹਾ ਹੈ। ਉਨਾਂ ਕਿ ਜਲਦੀ ਹੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਜਸਵੀਰ ਸਿੰਘ ਸੇਖੋ,ਬਲਬੀਰ ਚੰਦ ਬੀਰਾ, ਸੱਜਣ ਬਾਂਸਲ, ਨੰਨੂ, ਪਰਮਜੀਤ ਸਿੰਘ ਸਿੱਧੂ, ਮੁਕੇਸ਼ ਕੁਮਾਰ, ਪ੍ਰਦੀਪ, ਬਲਜਿੰਦਰ ਸਿੰਘ, ਰਾਕੇਸ਼ ਗੁਪਤਾ, ਵਿਨੈ ਵਰਮਾ, ਪ੍ਰਿਤਪਾਲ ਸਿੰਘ, ਮਨੀਸ਼ਾ ਮੁੱਲਾਂਪੁਰ, ਕਰਮਜੀਤ ਕੌਰ, ਪਰਮਿੰਦਰ ਬਾਵਾ, ਰਮਨ ਕਾਰ ਸ਼ਿੰਗਾਰ, ਗੁਰਮੀਤ ਸਿੰਘ, ਕਰਮਜੀਤ ਸਿੰਘ, ਫੂਲਰਾਜ ਸਿੰਘ, ਅਜਮੇਰ ਸਿੰਘ, ਹਰਪਾਲ ਸਿੰਘ ਪਾਲੀ, ਸੁਭਾਸ਼, ਤਕਦੀਰ ਧਾਲੀਵਾਲ, ਦੀਪਕ ਅਗਰਵਾਲ, ਪ੍ਰਭਜੋਤ ਸਿੰਘ, ਸਤਵਿੰਦਰ ਬਾਬਾ, ਕੁਲਦੀਪ ਸਿੰਘ ਮੋਹੀ ਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਵਰਨਣਯੋਗ ਹੈ ਕਿ ਅਕਾਲੀ ਦਲ ਦੀ ਟਿਕਟ ਤੇ ਹਰੇਕ ਵਾਰਡ ਅੰਦਰ ਦੋ ਤੋਂ ਤਿੰਨ ਉਮੀਦਵਾਰ ਚੋਣ ਦੇ ਚਾਹਵਾਨ ਹਨ , ਹਰੇਕ ਵਰਕਰ ਵਿੱਚ ਚੋਣ ਲੜਨ ਲਈ ਪੂਰਾ ਜੋਸ਼ ਉਤਸਾਹ ਪਾਇਆ ਜਾ ਰਿਹਾ ਹੈ, ਸਬੰਧੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਕਹਿਣਾ ਹੈ ਕਿ ਪਾਰਟੀ ਦੀ ਸਕਰੀਨਿੰਗ ਕਮੇਟੀ ਵੱਲੋਂ ਉਮੀਦਵਾਰਾਂ ਦੇ ਨਾਵਾਂ ਉੱਪਰ ਵਿਚਾਰ ਕਰਕੇ ਭਲਕੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।


