ਸਰਪੰਚੀ ਦੀ ਚੋਣ ‘ਚ ਜਗਰਾਉਂ ਇਲਾਕੇ ਦੇ 2 ਪਿੰਡਾਂ ਦੇ ਨਤੀਜੇ ਦਿਲਚਸਪ ਰਹੇ। ਦੱਸਣਯੋਗ ਹੈ ਕਿ ਵੋਟਾਂ ਤੋਂ ਇਕ ਦਿਨ ਪਹਿਲਾਂ ਮਾਣਯੋਗ ਹਾਈਕੋਰਟ ਦੀਆਂ ਹਿਦਾਇਤਾਂ ਦੇ ਚਲਦਿਆ ਪਿੰਡ ਡੱਲਾ ਤੇ ਪੋਨਾ ਦੀ ਸਰਪੰਚੀ ਚੋਣ ਖਾਰਜ਼ ਕਰ ਦਿੱਤੀ ਗਈ ਸੀ।
ਅੱਜ ਸਰਪੰਚੀ ਚੋਣ ਦੌਰਾਨ ਡੱਲਾ ਪਿੰਡ ‘ਚ ਆਪ ਦੇ ਪਾਲੀ ਡੱਲਾ ਨੇ ਅਕਾਲੀ ਦਲ ਦੇ ਚੰਦ ਡੱਲਾ ਨੂੰ 430 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਪਾਲੀ ਨੂੰ 1634 ਅਤੇ ਚੰਦ ਨੂੰ 1240 ਵੋਟਾਂ ਪਾਈਆਂ ਗਈਆਂ।
ਪਿੰਡ ਪੋਨਾ ‘ਚ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਰਾਜੂ ਨੇ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਨੂੰ 587 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਕੁਲਵੰਤ ਨੂੰ 767 ਵੋਟਾਂ ‘ਚੋਂ ਸਿਰਫ 84 ਦੇ ਕਰੀਬ ਵੋਟਾਂ ਹੀ ਮਿਲੀਆਂ ਜਦੋਂ ਕਿ ਰਾਜੂ ਨੂੰ 671 ਵੋਟ ਪਏ।