ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਅੱਜ ਵਾਰਡ ਨੰਬਰ 90 ਵਿਖੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ ਅਤੇ ਵਾਰਡ ਇੰਚਾਰਜ ਰਾਕੇਸ਼ ਪਰਾਸ਼ਰ ਵਲੋ 2 ਕਰੋੜ 12 ਲੱਖ ਰੁਪਏ ਦੇ ਤਿੰਨ ਸੜਕਾਂ ਦੇ ਪੁਨਰ ਨਿਰਮਾਣ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।ਇਨ੍ਹਾਂ ਸੜਕਾਂ ਦੇ ਪੁਨਰ ਨਿਰਮਾਣ ਕਾਰਜਾਂ ਵਿੱਚ 5,6,7 ਕੂਚਾ ਫੀਲਡ ਗੰਜ, ਕਾਮਰਾਨ ਰੋਡ, ਗੋਕੁਲ ਰੋਡ ਦੇ ਪੁਨਰ ਨਿਰਮਾਣ ਦਾ ਪ੍ਰਾਜੈਕਟ ਸ਼ਾਮਲ ਹਨ। ਇਹ ਪ੍ਰਾਜੈਕਟ 2 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ। ਵਾਰਡ ਇੰਚਾਰਜ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਵਾਰਡ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਇਹ ਤਿੰਨ ਪ੍ਰਾਜੈਕਟ ਪੂਰੇ ਹੋਣ ਤੋਂ ਬਾਅਦ 100 ਫੀਸਦ ਕੰਮ ਮੁਕੰਮਲ ਹੋ ਜਾਵੇਗਾ । ਇਸ ਦੇ ਨਾਲ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।ਇਸ ਮੌਕੋ ਮੱਖਣ ਸਿੰਘ, ਰਾਕੇਸ਼ ਸੂਦ,ਸੁਰਿੰਦਰ ਵਾਲੀਆ,ਦੀਪਾ ਸ਼ਰਮਾ,ਬਿੱਟਾ ਸਿੰਘ, ਬੋਬੀ ਭੰਡਾਰੀ,ਪਿੰਕਾ ਅਗਰਵਾਲ, ਸੋਨੂ ਵਰਮਾ,ਸੰਜੇ ਸ਼ਰਮਾ,ਕੁਲਦੀਪ ਸਿੰਘ, ਰਮੇਸ਼ ਸ਼ਰਮਾ,ਰਾਕੇਸ਼ ਭੰਡਾਰੀ,ਦਿਲਬਾਗ ਸਿੰਘ,ਨਵੀਨ ਪ੍ਰਭਾਕਰ,ਲਵਲੀ ਦੂਆ,ਬਿੱਟੂ ਪੁਰੀ, ਅੰਸ਼ ਵਰਮਾ ਆਦਿ ਮੌਜੂਦ ਸਨ।ਇਸ ਮੌਕੇ ਫ਼ੀਲਡ ਗੰਜ ਸ਼ਾਪਕੀਪਰ ਐਸੋਸੀਏਸ਼ਨ, ਗੋਕੁਲ ਰੋਡ ਸ਼ਾਪਕੀਪਰ ਐਸੋਸੀਏਸ਼ਨ ਅਤੇ ਭਾਟ ਸਿੱਖ ਬਿਰਾਦਰੀ ਵਲੋਂ ਵਿਧਾਇਕਾਂ ਅਤੇ ਵਾਰਡ ਇੰਚਾਰਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ।
Trending
- ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ 10 ਰੁਪਏ ਦੀ ਪਰਚੀ ਕਟਾ ਕੇ ਹਾਸਲ ਕੀਤੀ ਪਹਿਲੀ ਮੈਂਬਰਸ਼ਿਪ
- ਆਂਗਣਵਾੜੀ ਸੈਂਟਰਾਂ ਨੂੰ ਬਿਜਲੀ ਤੇ ਪਾਣੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਸਮੱਸਿਆ
- ਤਾਜਪੋਸ਼ੀ ਸਮਾਗਮ ‘ਚ ਮੋਦੀ ਨੂੰ ਸੱਦਾ ਨਾ ਦਿੱਤੇ ਜਾਣ ‘ਤੇ ਕੀ ਛਿੜੀ ਚਰਚਾ, ਕਿਸ-ਕਿਸ ਨੂੰ ਦਿੱਤਾ ਗਿਆ ਸੱਦਾ
- ਜਾਣੋ ਕੀ ਕਿਹਾ ਚੰਦੂਮਾਜਰਾ ਨੇ ਸੁਖਬੀਰ ਬਾਦਲ ਬਾਰੇ
- ਪਿੰਕ ਵਾਲ ਆਫ਼ ਫੇਮ ਨੂੰ ਦੇਖ ਕੇ ਜ਼ਿਲ੍ਹੇ ਦੀਆਂ ਹੋਰ ਧੀਆਂ ਵੀ ਅੱਗੇ ਵਧਣ ਦੀ ਪ੍ਰੇਰਨਾ ਲੈਣਗੀਆਂ – ਡਿਪਟੀ ਕਮਿਸ਼ਨਰ
- ਬਿਕਰਮ ਸਿੰਘ ਮਜੀਠੀਆ ਨੇ ਕਿਹਾ -ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ
- ਨਵਾਂਸ਼ਹਿਰ ਦੇ ਵੱਖ-ਵੱਖ ਪਿੰਡਾਂ ਨੂੰ ਸੌਂਪੇ ਗ੍ਰਾਂਟਾਂ ਦੇ ਚੈੱਕ-ਲਲਿਤ ਮੋਹਨ ਪਾਠਕ ‘ਬੱਲੂ’
- ਸੁਖਬੀਰ ਹੀ ਰਹੇਗਾ ਅਕਾਲੀ ਦਲ ਦਾ ਸਰਦਾਰ-ਮਲੂਕਾ