*ਲੁਧਿਆਣਾ, 14 ਨਵੰਬਰ (000) – ਜ਼ਿਲ੍ਹਾ ਖਜ਼ਾਨਾ ਅਫਸਰ ਲੁਧਿਆਣਾ ਉਪਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਖਜ਼ਾਨਾ ਦਫਤਰ ਵਿਖੇ ਚੱਲ ਰਹੇ “ਪੈਨਸ਼ਨਰ ਸੇਵਾ ਮੇਲੇ” ਨੂੰ ਪੈਨਸ਼ਨਰਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਦੌਰਾਨ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਵੱਲੋਂ ਆਪਣੀ ਡਿਜਿਟਲ ਲਾਈਫ ਸਰਟੀਫਿਕੇਟ ਅਤੇ ਈ-ਕੇ.ਵਾਈ.ਸੀ. ਪ੍ਰਕਿਰਿਆ ਮੁਕੰਮਲ ਕਰਵਾਈ ਗਈ ਹੈ ਅਤੇ ਭਲਕੇ 15 ਨਵੰਬਰ ਨੂੰ ਤਿੰਨ ਰੋਜਾ ਮੇਲੇ ਦਾ ਅਖੀਰਲਾ ਦਿਨ ਹੈ। ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ “ਪੈਨਸ਼ਨਰ ਸੇਵਾ ਮੇਲੇ” ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਸੇਵਾ ਲਈ ਚਲਾਏ ਗਏ ਪੈਨਸ਼ਨ ਸੇਵਾ ਪੋਰਟਲ ਰਾਹੀਂ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜਿਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਕਰਵਾਉਣ ਹਿੱਤ ਵਿੱਤ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਖਜ਼ਾਨਾ ਅਫਸਰ ਲੁਧਿਆਣਾ ਵਿਖੇ ਮਿਤੀ 13 ਨਵੰਬਰ 2025 ਤੋਂ 15 ਨਵੰਬਰ 2025 ਤੱਕ “ਪੈਨਸ਼ਨਰ ਸੇਵਾ ਮੇਲੇ” ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ।ਜ਼ਿਲ੍ਹਾ ਖ਼ਜਾਨਾ ਅਫ਼ਸਰ ਨੇ ਦੱਸਿਆ ਕਿ ਦਫ਼ਤਰ ਦੇ ਸਟਾਫ, ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਇੰਡੀਆ, ਯੂਕੋ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਕੈਨੇਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਦੇ ਸਟਾਫ ਦੁਆਰਾ ਇਸ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਗਿਆ। ਇਸ ਤੋਂ ਇਲਾਵਾ ਸਿਵਲ ਸਰਜਨ ਦਫਤਰ ਲੁਧਿਆਣਾ ਵੱਲੋਂ ਪੈਨਸ਼ਨਰਾਂ ਲਈ ਫਸਟ ਏਡ ਟੀਮ ਦਾ ਕਾਊਂਟਰ ਵੀ ਸਥਾਪਿਤ ਕੀਤਾ ਗਿਆ ਤਾਂ ਜੋ ਜ਼ਰੂਰਤ ਅਨੁਸਾਰ ਪੈਨਸ਼ਨਰਾਂ ਨੂੰ ਫਸਟ ਏਡ ਮੁਹੱਈਆ ਕਰਵਾਈ ਜਾ ਸਕੇ। ਇਸ ਮੇਲੇ ਦੌਰਾਨ ਅੰਦਰੂਨੀ ਪੜਤਾਲ ਵਿੱਤ ਤੇ ਲੇਖਾ ਵਿਭਾਗ ਲੁਧਿਆਣਾ ਤੋਂ ਪੰਕਜ ਜੇਤਲੀ ਡਿਪਟੀ ਕੰਟਰੋਲਰ ਅਤੇ ਰਾਕੇਸ਼ ਕੁਮਾਰ ਬਾਂਸਲ ਸਹਾਇਕ ਕੰਟਰੋਲਰ ਦੁਆਰਾ ਵੀ ਸਿਰਕਤ ਕੀਤੀ ਗਈ।ਇਹਨਾਂ ਤੋਂ ਇਲਾਵਾ ਪੈਨਸ਼ਨਰ ਯੂਨੀਅਨ ਤੋਂ ਦਲੀਪ ਸਿੰਘ, ਹਰਜੀਤ ਸਿੰਘ ਗਰੇਵਾਲ, ਸੁਸ਼ੀਲ ਕੁਮਾਰ, ਨਿਰਮਲ ਸਿੰਘ ਲਾਲਤੋਂ, ਰਜਿੰਦਰ ਸਿੰਘ, ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ। ਜ਼ਿਲ੍ਹਾ ਖਜ਼ਾਨਾ ਅਫਸਰ ਉਪਨੀਤ ਸਿੰਘ ਨੇ ਪੈਨਸ਼ਨਰਾਂ ਨੂੰ ਦੁਹਰਾਇਆ ਕਿ ਭਲਕੇ ਮੇਲੇ ਦੇ ਆਖਰੀ ਦਿਨ 15 ਨਵੰਬਰ 2025 ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਦੇ ਹੋਏ ਪੈਨਸ਼ਨਰ ਸੇਵਾ ਮੇਲੇ ਦੌਰਾਨ ਈ-ਕੇ.ਵਾਈ.ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜਿਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਕਰਵਾਉਂਦੇ ਹੋਏ ਲਾਭ ਉਠਾਇਆ ਜਾਵੇ।
Trending
- ਵਿਧਾਇਕ ਪਰਾਸ਼ਰ ਨੇ ਹਰਚਰਨ ਨਗਰ ਦੀਆਂ ਗਲੀਆਂ ਦੀ ਮੁੜ ਉਸਾਰੀ ਲਈ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
- ਵੱਡੀ ਗਿਣਤੀ ‘ਚ ਪੈਨਸ਼ਨਰਾਂ ਦੀ ਡਿਜਿਟਲ ਲਾਈਫ ਸਰਟੀਫਿਕੇਟ ਅਤੇ ਈ-ਕੇ.ਵਾਈ.ਸੀ. ਪ੍ਰਕਿਰਿਆ ਮੁਕੰਮਲ
- *3 ਪੰਜਾਬ ਗਰਲਜ਼ ਬਟਾਲੀਅਨ NCC ਦੀ ਰਾਜਸਥਾਨ ਟ੍ਰੈਕਿੰਗ ਕੈਂਪ 2025 ਵਿੱਚ ਭਾਗੀਦਾਰੀ
- ਵਿਧਾਇਕ ਸਿੱਧੂ ਵੱਲੋਂ ਕੀਤਾ ਗਿਆ ਰਸਮੀ ਉਦਘਾਟਨ**- ਪਹਿਲੇ ਦਿਨ ਵੱਖ-ਵੱਖ 18 ਟੀਮਾਂ ਨੇ ਆਪਣੇ ਜੌਹਰ ਵਿਖਾਏ
- ਵਿਧਾਇਕ ਛੀਨਾ ਨੇ ਵਾਰਡ ਨੰ: 27 ‘ਚ ਸੜਕ ਨਿਰਮਾਣ ਕਾਰਜ਼ਾਂ ਦਾ ਰੱਖਿਆ ਨੀਂਹ ਪੱਥਰ
- *ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ*
- ਪ੍ਰਸ਼ਾਸਨ ਵੱਲੋਂ ਡੀ.ਐਮ.ਸੀ. ਹਸਪਤਾਲ ਦੇ ਸਹਿਯੋਗ ਨਾਲ ‘ਮਿਸ਼ਨ ਸਵਸਥ ਕਵਚ’ ਦੇ ਦੂਜੇ ਪੜਾਅ ਦਾ ਆਗਾਜ਼
- ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੀ ਕੀਤੀ ਵੈੱਬਸਾਈਟ ਲਾਂਚ*


