ਲੁਧਿਆਣਾ, 14 ਨਵੰਬਰ (000) – ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸਥਾਨਕ ਅਰਬਨ ਅਸਟੇਟ, ਫੇਸ-2 ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਦੇ ਸਾਹਮਣੇ ਵਾਲੇ ਗਰਾਊਂਡ ਵਿੱਚ ਕੋਸਕੋ ਕ੍ਰਿਕਟ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਰ ਸਾਲ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਤੇ ਸਰਦਾਰ ਜਬਰ ਸਿੰਘ ਸਿੱਧੂ ਦੀ ਨਿੱਘੀ ਯਾਦ ਵਿੱਚ ਕੋਸਕੋ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਂਦਾ ਹੈ। ਰਸਮੀ ਉਦਘਾਟਨ ਅੱਜ, ਵਿਧਾਇਕ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਦੇ ਨਾਲ ਜੋਨਲ ਕਮਿਸ਼ਨਰ ਗੁਰਪਾਲ ਸਿੰਘ ਅਤੇ ਗੁਰਦੁਆਰਾ ਸੁਖਮਨੀ ਸਾਹਿਬ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਸੰਧੂ ਵਲੋਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਕੀਤਾ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ 18 ਟੀਮਾਂ ਵਲੋਂ ਭਾਗ ਲਿਆ ਗਿਆ, ਜਿਸ ਵਿੱਚ ਜੇਤੂ ਟੀਮਾਂ ਨੂੰ ਨਗਦ ਇਨਾਮ ਦੇ ਕੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।ਇਸ ਟੂਰਨਾਮੈਂਟ ਵਿੱਚ ਸ਼ਹਿਰ ਦੀਆਂ ਰਾਜਨੀਤਿਕ,ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਵਲੋ ਪੁੰਹਚ ਕੇ ਖਿਡਾਰੀਆ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸਿਰਤਾਜ ਸਿੰਘ ਸਿੱਧੂ, ਯੁਵਰਾਜ ਸਿੰਘ ਸਿੱਧੂ, ਬਲਦੇਵ ਸਿੰਘ ਸਿੱਧੂ, ਰਾਜਾ ਸਿੱਧੂ, ਜੋਨੀ ਸਿੱਧੂ, ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਜਿਲਾ ਪ੍ਰਧਾਨ ਮਨੀਸ਼ਾ ਕਪੂਰ, ਸਗੰਠਨ ਇੰਚਾਰਜ ਕਵਲਜੀਤ ਸਿੰਘ ਮੋਂਟੀ ਸੱਚਦੇਵਾ, ਕੌਸਲਰ ਪਰਮਿੰਦਰ ਸਿੰਘ ਸੋਮਾ, ਸੋਹਣ ਸਿੰਘ ਗੋਗਾ, ਮਨੀ ਭਗਤ, ਜਗਮੀਤ ਸਿੰਘ ਨੋਨੀ,ਅਮਰਜੀਤ ਸਿੰਘ ਲਾਡੀ, ਭੁਪਿੰਦਰ ਸਿੰਘ ਚਾਵਲਾ, ਸੋਨੀ ਗਿੱਲ, ਪਵਿੱਤਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਰਾਜਾ ਜਿਲਾ ਸੋਸ਼ਲ ਮੀਡੀਆ ਇੰਚਾਰਜ, ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ, ਪੀ ਏ ਕਮਲਦੀਪ ਕਪੂਰ, ਮਹਿੰਦਰ ਸਿੰਘ, ਅਮਨੀਸ਼ ਸੋਨੀ, ਬੀਬੀ ਅਜਿੰਦਰ ਕੌਰ ਪ੍ਰਧਾਨ ਮਾਲਵਾ ਜੌਨ, ਜਿਲਾ ਪ੍ਰਧਾਨ ਮਨੀਸ਼ਾ ਕਪੂਰ, ਹਲਕਾ ਪ੍ਰਧਾਨ ਸੁਖਪ੍ਰੀਤ ਕੌਰ, ਦਵਿੰਦਰ ਕੌਰ ਬਸੰਤ, ਬੀਬੀ ਸ਼ੈਲੀ ਟੱਕਰ, ਗੁਰਮੀਤ ਕੌਰ, ਰਾਜ ਰਾਣੀ ਬਾਂਸਲ, ਪਰਮਜੀਤ ਕੌਰ, ਮਨਜੀਤ ਕੌਰ, ਸਿਮਰਨਜੋਤ ਕੌਰ, ਬੀਬੀ ਆਸ਼ਾ ਰਾਣੀ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਮੀਰਾ ਸ਼ਰਮਾ, ਸੀਮਾ ਗਰੇਵਾਲ, ਸੁਮਨਜੀਤ ਕੌਰ, ਵਿਪਨ ਸੇਠੀ, ਦਲੀਪ ਕੁਮਾਰ, ਸਰਬਜੀਤ ਸਿੰਘ ਗਰੇਵਾਲ, ਸੋਨੂ ਧਮੀਜਾ, ਨਵਪ੍ਰੀਤ ਸਿੰਘ, ਸੋਨੂ ਧੁੰਨਾ, ਲਸ਼ਕਰ ਸਿੰਘ ਬਾਜਵਾ, ਦਵਿੰਦਰ ਸਿੰਘ, ਮਨਜੋਤ ਸਿੰਘ ਕੰਡਾ ਵੀ ਹਾਜਰ ਸਨ।
Trending
- ਵਿਧਾਇਕ ਪਰਾਸ਼ਰ ਨੇ ਹਰਚਰਨ ਨਗਰ ਦੀਆਂ ਗਲੀਆਂ ਦੀ ਮੁੜ ਉਸਾਰੀ ਲਈ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
- ਵੱਡੀ ਗਿਣਤੀ ‘ਚ ਪੈਨਸ਼ਨਰਾਂ ਦੀ ਡਿਜਿਟਲ ਲਾਈਫ ਸਰਟੀਫਿਕੇਟ ਅਤੇ ਈ-ਕੇ.ਵਾਈ.ਸੀ. ਪ੍ਰਕਿਰਿਆ ਮੁਕੰਮਲ
- *3 ਪੰਜਾਬ ਗਰਲਜ਼ ਬਟਾਲੀਅਨ NCC ਦੀ ਰਾਜਸਥਾਨ ਟ੍ਰੈਕਿੰਗ ਕੈਂਪ 2025 ਵਿੱਚ ਭਾਗੀਦਾਰੀ
- ਵਿਧਾਇਕ ਸਿੱਧੂ ਵੱਲੋਂ ਕੀਤਾ ਗਿਆ ਰਸਮੀ ਉਦਘਾਟਨ**- ਪਹਿਲੇ ਦਿਨ ਵੱਖ-ਵੱਖ 18 ਟੀਮਾਂ ਨੇ ਆਪਣੇ ਜੌਹਰ ਵਿਖਾਏ
- ਵਿਧਾਇਕ ਛੀਨਾ ਨੇ ਵਾਰਡ ਨੰ: 27 ‘ਚ ਸੜਕ ਨਿਰਮਾਣ ਕਾਰਜ਼ਾਂ ਦਾ ਰੱਖਿਆ ਨੀਂਹ ਪੱਥਰ
- *ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ*
- ਪ੍ਰਸ਼ਾਸਨ ਵੱਲੋਂ ਡੀ.ਐਮ.ਸੀ. ਹਸਪਤਾਲ ਦੇ ਸਹਿਯੋਗ ਨਾਲ ‘ਮਿਸ਼ਨ ਸਵਸਥ ਕਵਚ’ ਦੇ ਦੂਜੇ ਪੜਾਅ ਦਾ ਆਗਾਜ਼
- ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੀ ਕੀਤੀ ਵੈੱਬਸਾਈਟ ਲਾਂਚ*


