ਜਲੰਧਰ, 14 ਨਵੰਬਰ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ ਪਬਲਿਕ ਐਮਰਜੈਂਸੀ ਨੂੰ ਛੱਡ ਕੇ ਸਾਇਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹਾਰਨ ਵਜਾਉਣ ’ਤੇ ਪਾਬੰਦੀ ਲਗਾਈ ਹੈ।
ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਪੁਲਿਸ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਤਹਿਤ ਜਨਤਕ ਥਾਵਾਂ ਦੀ ਸੀਮਾ ’ਤੇ ਜਿਥੇ ਲਾਊਡ ਸਪੀਕਰ ਜਾਂ ਪਬਲਿਕ ਐਡਰੈੱਸ ਸਿਸਟਮ ਜਾਂ ਕੋਈ ਵੀ ਆਵਾਜ਼ ਪੈਦਾ ਕਰਨ ਵਾਲਾ ਸਰੋਤ ਵਰਤਿਆ ਜਾ ਰਿਹਾ ਹੈ, ਦੀ ਆਵਾਜ਼ ਖੇਤਰ ਲਈ ਨਿਸ਼ਚਿਤ ਆਵਾਜ਼ ਮੁਤਾਬਕ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ (ਸਿਵਾਏ ਪਬਲਿਕ ਐਮਰਜੈਂਸੀ ਦੇ) ਮੈਰਿਜ ਪੈਲੇਸਾਂ ਤੇ ਹੋਟਲਾਂ ਵਿੱਚ ਢੋਲ ਜਾਂ ਭੋਂਪੂ , ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ, ਸਾਊਂਡ ਐਂਪਲੀਫਾਇਰ ਅਤੇ ਡੀ.ਜੇਜ਼ ਆਦਿ ਨਹੀਂ ਵਜਾਏਗਾ। ਇਸੇ ਤਰ੍ਹਾਂ ਪ੍ਰਾਈਵੇਟ ਮਾਲਕੀ ਵਾਲੇ ਸਾਊਂਡ ਸਿਸਟਮ ਜਾਂ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦਾ ਸ਼ੋਰ ਦਾ ਪੱਧਰ ਪ੍ਰਾਈਵੇਟ ਥਾਂ ਦੇ ਹੱਦ ਖੇਤਰ ਲਈ ਤੈਅ ਸ਼ੋਰ ਮਾਪਦੰਡਾਂ 5 ਡੀ.ਬੀ.(ਏ) ਤੋਂ ਵੱਧ ਨਹੀਂ ਹੋਵੇਗਾ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਿਊਜ਼ਿਕ ਸਿਸਟਮ ਵਾਲੇ ਵਾਹਨਾਂ ਦੇ ਮਾਮਲੇ ਵਿੱਚ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮਿਊਜ਼ਿਕ ਸਿਸਟਮ ਰਾਹੀਂ ਪੈਦਾ ਹੋਣ ਵਾਲੀ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਤੋਂ ਬਾਹਰ ਨਾ ਸੁਣਾਈ ਦੇਵੇ।
ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਅਜਿਹਾ ਕਰਨ ਵਾਲੇ ਸਾਊਂਡ ਯੰਤਰ ਜ਼ਬਤ ਕਰ ਲਏ ਜਾਣਗੇ।
ਇਹ ਹੁਕਮ ਮਿਤੀ 8.1.2026 ਤੱਕ ਲਾਗੂ ਰਹੇਗਾ।
Trending
- ਹਰਮੀਤ ਸੰਧੂ ਨੇ ਜਿੱਤੀ ਤਰਨਤਾਰਨ ਜ਼ਿਮਨੀ ਚੋਣ
- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਟ੍ਰੈਵਲ ਏਜੰਸੀ ਦਾ ਲਾਇਸੰਸ ਸਰੰਡਰ ਕਰਨ ਦੀ ਦਰਖਾਸਤ ਮਨਜ਼ੂਰ
- ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ
- ਪੰਜਾਬ ਦੇ ਪੰਚਾਂ ਅਤੇ ਸਰਪੰਚਾਂ ਲਈ ਨਵਾਂ ਹੁਕਮ ਹੋਇਆ ਜਾਰੀ
- ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ ਕੇਸ਼ਵ ਸ਼ਿਵਾਲਾ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ: ਡੀਆਈਜੀ ਸੰਦੀਪ ਗੋਇਲ
- ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 10 ਦੋਸ਼ੀ ਗ੍ਰਿਫ਼ਤਾਰ
- ਹੁਣ ਐਨਆਈਏ ਵੱਲੋਂ ਗੁਰਪ੍ਰੀਤ ਦੀ ਧਮਾਕਾਖੇਜ਼ ਕੁੰਡਲੀ ਫਰੋਲਣ ਦੀ ਤਿਆਰੀ
- 15 ਨਵੰਬਰ ਤੋਂ Toll Plaza ‘ਤੇ ਬਦਲ ਜਾਵੇਗਾ ‘ਇਹ’ ਨਿਯਮ,


