ਲੁਧਿਆਣਾ, 12 ਨਵੰਬਰ 2025:
ਇਹ ਸਮਾਰੋਹ MY Bharat ਲੁਧਿਆਣਾ ਵੱਲੋਂ, ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਦਾ ਉਦੇਸ਼ ਭਾਰਤ ਦੇ ਲੋਹ ਪੁੱਤਰ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜੰਤੀ ਨੂੰ ਸ਼ਰਧਾਂਜਲੀ ਦੇਣਾ ਸੀ।
ਕਾਰਜਕ੍ਰਮ ਦਾ ਉਦਘਾਟਨ ਸੁਸ਼੍ਰੀ ਹਰਪ੍ਰੀਤ ਕੌਰ, ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ “ਵੰਦੇ ਮਾਤਰਮ” ਦੇ ਸੁਰੀਲੇ ਗੀਤ ਨਾਲ ਹੋਈ, ਜਿਸ ਤੋਂ ਬਾਅਦ ਦੀਵੇ ਦੀ ਰੌਸ਼ਨੀ ਅਤੇ ਸਰਦਾਰ ਪਟੇਲ ਦੀ ਤਸਵੀਰ ‘ਤੇ ਮਾਲਾ ਚੜ੍ਹਾਈ ਗਈ।
ਸਮਾਰੋਹ ਦੌਰਾਨ ਯੁਵਕਾਂ ਵੱਲੋਂ ਸੱਭਿਆਚਾਰਕ ਪ੍ਰਦਰਸ਼ਨ ਅਤੇ ਨੁੱਕੜ ਨਾਟਕ ਪੇਸ਼ ਕੀਤੇ ਗਏ, ਜਿਨ੍ਹਾਂ ਰਾਹੀਂ ਇਕਤਾ, ਅਖੰਡਤਾ ਅਤੇ ਰਾਸ਼ਟਰੀ ਗਰਵ ਦਾ ਸੰਦੇਸ਼ ਦਿੱਤਾ ਗਿਆ।
ਇਸ ਤੋਂ ਬਾਅਦ ਪਦ ਯਾਤਰਾ ਦਾ ਸ਼ੁਭ ਆਰੰਭ ਰੋਜ਼ ਗਾਰਡਨ ਤੋਂ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਯੁਵਕਾਂ ਨੇ “ਏਕ ਭਾਰਤ, ਸ਼੍ਰੇਸ਼ਠ ਭਾਰਤ” ਦਾ ਸੰਦੇਸ਼ ਦਿੰਦਿਆਂ ਸ਼ਿਰਕਤ ਕੀਤੀ।
ਇਸ ਮੌਕੇ ‘ਤੇ 500 ਤੋਂ ਵੱਧ ਯੁਵਕਾਂ ਅਤੇ ਵਿਦਿਆਰਥੀਆਂ ਨੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ। ਉਹਨਾਂ ਨੇ ਬੈਨਰ, ਪਲੇਕਾਰਡ ਤੇ ਨਾਅਰਿਆਂ ਰਾਹੀਂ ਸਰਦਾਰ ਪਟੇਲ ਦੀਆਂ ਵਿਸ਼ਾਲ ਸੋਚਾਂ ਨੂੰ ਜਨਤਾ ਤਕ ਪਹੁੰਚਾਇਆ।
ਇਸ ਮੌਕੇ ਸੁਸ਼੍ਰੀ ਰਸ਼ਮੀਤ ਕੌਰ, ਡਿਪਟੀ ਡਾਇਰੈਕਟਰ, MY Bharat ਲੁਧਿਆਣਾ ਨੇ ਕਿਹਾ,
“ਸਰਦਾਰ ਪਟੇਲ ਦੀ ਜ਼ਿੰਦਗੀ ਅਤੇ ਨੇਤ੍ਰਿਤਵ ਅੱਜ ਵੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਪਦ ਯਾਤਰਾ ਰਾਹੀਂ ਅਸੀਂ ਯੁਵਕਾਂ ਵਿੱਚ ਏਕਤਾ, ਅਨੁਸ਼ਾਸਨ ਅਤੇ ਰਾਸ਼ਟਰੀ ਨਿਰਮਾਣ ਦੇ ਮੁੱਲਾਂ ਨੂੰ ਜਗਾਉਣਾ ਚਾਹੁੰਦੇ ਹਾਂ।”
ਕਾਰਜਕ੍ਰਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ, ਜਿਸ ਦੌਰਾਨ ਸਾਰੇ ਭਾਗੀਦਾਰਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਸੰਕਲਪ ਲਿਆ।


