ਜਲੰਧਰ, 2 ਮਈ : ਡਵੀਜ਼ਨਲ ਕਮਿਸ਼ਨਰ ਜਲੰਧਰ ਸ਼੍ਰੀ ਰਾਮਵੀਰ ਵੱਲੋਂ ਅੱਜ ਜਨਗਣਨਾ-2027 ਤਹਿਤ ਆਨਲਾਈਨ ਪੋਰਟਲ se.census.gov.in ਰਾਹੀਂ ਆਪਣੀ ਸਵੈ-ਗਣਨਾ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ।ਡਵੀਜ਼ਨਲ ਕਮਿਸ਼ਨਰ ਨੇ ਨਾਗਰਿਕਾਂ ਨੂੰ ਸਵੈ-ਗਣਨਾ ਦੇ ਅਮਲ ਵਿੱਚ ਵਧ-ਚੜ੍ਹ ਕੇ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਹੀ ਆਸਾਨ ਹੈ।ਇਸ ਡਿਜੀਟਲ ਪਹਿਲਕਦਮੀ ਰਾਹੀਂ ਆਮ ਲੋਕ ਘਰ ਬੈਠੇ ਹੀ ਅਧਿਕਾਰਤ ਪੋਰਟਲ ਜ਼ਰੀਏ ਜਨਗਣਨਾ ਸਬੰਧੀ ਆਪਣੇ ਵੇਰਵੇ ਆਨਲਾਈਨ ਦਰਜ ਕਰ ਸਕਦੇ ਹਨ। ਸਹੀ ਅਤੇ ਸਮੇਂ-ਸਿਰ ਵੇਰਵੇ ਦੇਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸ਼੍ਰੀ ਰਾਮਵੀਰ ਨੇ ਕਿਹਾ ਕਿ ਯੋਜਨਾਬੰਦੀ ਅਤੇ ਵਿਕਾਸ ਗਤੀਵਿਧੀਆਂ ਲਈ ਮਜ਼ਬੂਤ ਡਾਟਾਬੇਸ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਰੋਸੇਯੋਗ ਜਨਗਣਨਾ ਡੇਟਾ ਭਵਿੱਖ ਵਿੱਚ ਸਕੂਲ, ਹਸਪਤਾਲ, ਸੜਕਾਂ, ਭਲਾਈ ਯੋਜਨਾਵਾਂ, ਵਿਕਾਸ ਨੀਤੀਆਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਲਈ ਬਹੁਤ ਅਹਿਮ ਹੈ।ਉਨ੍ਹਾਂ ਨਾਗਰਿਕਾਂ ਨੂੰ ਤਕਨਾਲੋਜੀ-ਆਧਾਰਿਤ ਪ੍ਰਕਿਰਿਆ ਅਪਣਾਉਣ ਅਤੇ ਸਰਗਰਮੀ ਨਾਲ ਮਰਦਮਸ਼ੁਮਾਰੀ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਸਾਰੇ ਨਿਵਾਸੀਆਂ ਨੂੰ ਇਸ ਸਹੂਲਤ ਦਾ ਲਾਭ ਉਠਾਉਣਾ ਅਤੇ ਜਨਗਣਨਾ-2027 ਦੀ ਸਫ਼ਲਤਾ ਵਿੱਚ ਤਨਦੇਹੀ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਵਿਚ ਲੋਕਾਂ ਦੀ ਭਰਵੀਂ ਹਿੱਸੇਦਾਰੀ ਬਹੁਤ ਲਾਜ਼ਮੀ ਹੈ, ਜਿਸ ਲਈ ਸਾਰੇ ਨਾਗਰਿਕ ਇਸ ਪ੍ਰਕਿਰਿਆ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਰਗਰਮ ਭਾਗੀਦਾਰੀ ਇੱਕ ਵਿਆਪਕ ਅਤੇ ਭਰੋਸੇਯੋਗ ਰਾਸ਼ਟਰੀ ਡੇਟਾਬੇਸ ਤਿਆਰ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗੀ, ਜੋ ਫੈਸਲੇ ਲੈਣ ਅਤੇ ਭਵਿੱਖ ਦੀ ਯੋਜਨਾਬੰਦੀ ਲਈ ਜ਼ਰੂਰੀ ਹੈ।ਸ਼੍ਰੀ ਰਾਮਵੀਰ ਨੇ ਦੱਸਿਆ ਕਿ ਜਨਗਣਨਾ-2027 ਲਈ ਸਵੈ ਗਣਨਾ ਦੀ ਪ੍ਰਕਿਰਿਆ 30 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 14 ਮਈ 2026 ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 15 ਮਈ ਤੋਂ 13 ਜੂਨ 2026 ਤੱਕ ਗਿਣਤੀਕਾਰ ਘਰ-ਘਰ ਜਾ ਕੇ ਸਰਵੇਖਣ ਕਰਨਗੇ। ਇਸ ਮੌਕੇ ਚਾਰਜ ਅਫ਼ਸਰ-ਕਮ-ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ, ਸਪਰਡੰਟ ਅਸ਼ੋਕ ਵਧਾਵਨ ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ।
Trending
- ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ‘ਯੂਨੀਕ ਹੋਮ’ ਦਾ ਦੌਰਾ
- ਕਿਸਾਨਾਂ ਨੂੰ 1150 ਕਰੋੜ ਰੁਪਏ ਦੀ ਅਦਾਇਗੀ ਬਣਾਈ ਯਕੀਨੀ, ਜ਼ਿਲ੍ਹੇ ’ਚ ਹੁਣ ਤੱਕ 4,67,198 ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ
- ਜਨਗਣਨਾ-2027; ਡਵੀਜ਼ਨਲ ਕਮਿਸ਼ਨਰ ਨੇ ਸਵੈ-ਗਣਨਾ ਦੀ ਆਨ ਲਾਈਨ ਪ੍ਰਕਿਰਿਆ ਕੀਤੀ ਮੁਕੰਮਲ
- ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਵੇਰਵੇ ਜਮਾਂ ਕਰਵਾ ਕੇ ਸਵੈ-ਗਣਨਾ ਪੂਰੀ ਕੀਤੀ, ਨਿਵਾਸੀਆਂ ਨੂੰ ਪੋਰਟਲ ਰਾਹੀਂ ਸ਼ਾਮਲ ਹੋਣ ਦੀ ਕੀਤੀ ਅਪੀਲ
- ਪਰਾਲੀ ਸਾੜਨ ਦੇ ਮਾਮਲਿਆਂ ‘ਚ ‘ਜ਼ੀਰੋ ਟਾਲਰੈਂਸ’ ਦੀ ਨੀਤੀ; ਚੌਕਸੀ ਟੀਮਾਂ ਲਗਾਤਾਰ ਸਰਗਰਮ: ਭਾਗੀਰਥ ਸਿੰਘ ਮੀਨਾ
- ਵਿਧਾਨ ਸਭਾ ਦੇ ਇਤਿਹਾਸਕ ਇਜਲਾਸ ਦੌਰਾਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਸੋਧ ਅਤੇ ਵਾਧੇ ਸਬੰਧੀ ਮਤਾ ਸਰਬਸੰਮਤੀ ਨਾਲ ਹੋਇਆ ਪਾਸ
- ਕਰ ਵਿਭਾਗ ਦੀਆਂ ਟੈਕਸ ਚੋਰੀ ਵਿਰੋਧੀ ਮੁਹਿੰਮਾਂ ਸਦਕਾ 175 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ; ਇੱਕ ਦਿਨਾ ਕਾਰਵਾਈ ਦੌਰਾਨ ਲਗਭਗ 200 ਵਾਹਨ ਕੀਤੇ ਜ਼ਬਤ: ਹਰਪਾਲ ਸਿੰਘ ਚੀਮਾ
- 1984 ਨੂੰ ਬੇਅਦਬੀ ਵਜੋਂ ਕਿਉਂ ਨਾ ਵਿਚਾਰਿਆ ਜਾਵੇ? : CM Mann


