Close Menu
    CT University
    What's Hot

    ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਨੁੱਖਤਾ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ

    April 7, 2026

    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਚ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਬਣੇ ਮਿਸਾਲ, ਜਥੇਬੰਦੀਆਂ ਨੇ ਕੀਤੀ ਖੁੱਲ੍ਹ ਕੇ ਸ਼ਲਾਘਾ

    April 7, 2026

    ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

    April 7, 2026
    Facebook X (Twitter) Instagram
    Trending
    • ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਨੁੱਖਤਾ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ
    • ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਚ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਬਣੇ ਮਿਸਾਲ, ਜਥੇਬੰਦੀਆਂ ਨੇ ਕੀਤੀ ਖੁੱਲ੍ਹ ਕੇ ਸ਼ਲਾਘਾ
    • ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
    • ਹੁਣ ਪੈਟਰੋਲ ਪੰਪਾਂ ’ਤੇ ਵੀ ਉਪਲਬਧ ਹੋਣਗੇ 5 ਕਿਲੋ ਫ੍ਰੀ ਟਰੇਡ ਐਲਪੀਜੀ ਸਿਲੰਡਰ
    • ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਵਾਂ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਆਗਾਜ਼
    • ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ: ਰਾਜ ਸਭਾ ਐਮ.ਪੀ ਸੰਤ ਸੀਚੇਵਾਲ, ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਕੀਤੀ ਸਮੀਖਿਆ ਮੀਟਿੰਗ; ਦਰਿਆ ਵਿੱਚ ਗੋਬਰ ਸੁੱਟਣ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਕੀਤੇ ਜਾਰੀ
    • ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਪ੍ਰਭੂ ਮਹਾਂਵੀਰ ਭਗਤੀ ਉਤਸਵ ਦੌਰਾਨ ਅਹਿੰਸਾ ਅਤੇ ਸਦਭਾਵਨਾ ਦਾ ਦਿੱਤਾ ਸੰਦੇਸ਼
    • *ਮਹਿਲਾ ਸਸ਼ਕਤੀਕਰਨ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ: ਸੰਜੀਵ ਅਰੋੜਾ
    Facebook X (Twitter) Instagram YouTube
    On PointOn Point
    CT University
    • Home
    • History

      Canada ‘ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ‘ਚ, PR- ਦੀਆਂ ਸੈਂਕੜੇ ਅਰਜ਼ੀਆਂ ਰੱਦ…

      November 21, 2025

      Punjab Holiday: ਪੰਜਾਬ ‘ਚ 23 ਅਤੇ 24 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਬੰਦ ਰਹਿਣਗੇ ਸਰਕਾਰੀ ਅਦਾਰੇ

      November 20, 2025

      Canada ‘ਚ ਕੋਣ ਜਿੱਤਿਆ ਕੌਣ ਹਾਰਿਆ ? ਜਗਮੀਤ ਸਿੰਘ ਨੇ ਕਿਉਂ ਦਿੱਤਾ ਅਸਤੀਫਾ ?

      April 30, 2025

      ਆਮੋ ਸਾਹਮਣੇ # ਸੋਸ਼ਲ ਮੀਡੀਆ 2025 – ਸਮਾਜ ਤੇ ਅਸਰ !

      March 17, 2025

      ਮਹਾ ਸ਼ਿਵਰਾਤਰੀ ਤੇ ਮੰਦਰਾਂ ‘ਚ ਲੱਗੀਆਂ ਰੌਣਕਾਂ ਵੇਖੋ ਕਿੰਝ ਸਿਹਰਿਆਂ ਦੇ ਨਾਲ ਸਜਾਏ ਗਏ ਭੋਲੇ ਨਾਥ

      February 27, 2025
    • Elections

       ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ: ਜ਼ਿਲ੍ਹਾ ਚੋਣ ਅਫ਼ਸਰ ਮਾਨਸਾ

      November 29, 2025

      ਪੰਜਾਬ ਦੀ Political ਜਮਾਤ ਕੋਲ Vision ਦੀ ਵੱਡੀ ਘਾਟ ਰਹੀ ਐ || ਪ੍ਰੋ. ਹਰਜੇਸ਼ਵਰ ਪਾਲ ਸਿੰਘ ਨਾਲ ਖੁੱਲ੍ਹੀ ਗੱਲਬਾਤ

      March 7, 2025

      ਚੰਡੀਗੜ੍ਹ ਧਰਨੇ ਤੋਂ ਪਹਿਲਾਂ ਪੁਲਿਸ ਨੇ ਚੱਕੇ ਕਿਸਾਨ ਆਗੂ ਜਾਣੋ ਕਿਸਨੂੰ ਕਿੱਥੋਂ ਕੀਤਾ ਗ੍ਰਿਫ਼ਤਾਰ ?

      March 7, 2025

      ਮੇਰੀ ਤਾਂ ਭਾਵਨਾ ਹੈ ਕਿ ਪੰਜਾਬ ਦੇ ਲੋਕ ਸੇਵਾ ਦੇਣ BJP ਨੂੰ – ਸਤਨਾਮ ਸਿੰਘ ਸੰਧੂ MP

      March 3, 2025

      ‘AAP’ ਦੇ ਸੱਤ ਵਿਧਾਇਕਾਂ ਨੇ ਅਸਤੀਫ਼ਾ ਮਾਰਿਆ ਮੱਥੇ ! ਪਾਰਟੀ ਬਣੀ ਪੂਰੀ ਭ੍ਰਿਸ਼ਟ ?

      February 4, 2025
    • Food

      ਕੁੜੀ ਨੇ Order ਕੀਤੀ Veg Biryani ਵਿੱਚੋਂ ਨਿੱਕਲਿਆ ਗ਼ਲਤ ਸਮਾਨ !

      April 7, 2025

      ਚੰਡੀਗੜ੍ਹ ਧਰਨੇ ਤੋਂ ਪਹਿਲਾਂ ਪੁਲਿਸ ਨੇ ਚੱਕੇ ਕਿਸਾਨ ਆਗੂ ਜਾਣੋ ਕਿਸਨੂੰ ਕਿੱਥੋਂ ਕੀਤਾ ਗ੍ਰਿਫ਼ਤਾਰ ?

      March 7, 2025

      ਜਾਣੋ ਕਿਸਾਨਾਂ ਨੇ ਖੇਤੀ ਨੀਤੀ ਬਾਰੇ ਕੀ ਸੁਝਾਅ ਦਿੱਤੇ ? ਕੀ ਪੰਜਾਬ ਸਰਕਾਰ ਕਿਸਾਨਾਂ ਦੇ ਸੁਝਾਅ ਪ੍ਰਵਾਨ ਕਰੇਗੀ ?

      January 13, 2025

      ‘ਸਾਨੂੰ ਤਾਂ ਆਪ ਸਰਕਾਰ ਲੁੱਟ ਰਹੀ ਆ, ਅਸੀਂ ਨੁਕਸਾਨ ਕਿਉਂ ਕਰਾਈਏ’ ਆੜ੍ਹਤੀਆਂ ਨੇ ਰੋਏ ਦੁਖੜੇ

      November 17, 2024

      ਆਪਣੀ ਵਿਧਾਇਕ ‘ਤੇ ਹੀ ਭੜਕ ਉੱਠੇ ਬਜ਼ੁਰਗਝੋਨੇ ਦੀ ਖਰੀਦ ਨਾ ਹੋਣ ਕਾਰਨ ਹੋਗੇ ਤੱਤੇ

      November 13, 2024
    • Weather

      Punjab Weather Today: ਪੰਜਾਬ ‘ਚ ਮੌਸਮ ਦਾ ਮਿਜਾਜ਼: ਦਿਨ ‘ਚ ਧੁੱਪ, ਰਾਤ ਨੂੰ ਠੰਡਾ! AQI ‘ਤੇ ਕੀ ਅਸਰ? ਜਾਣੋ ਤਾਜ਼ਾ ਅਪਡੇਟ!

      November 21, 2025

      ਮੌਸਮ ਵਿਭਾਗ ਵਲੋ Alert ਜਾਰੀ ! || ਗਰਮ ਕੱਪੜੇ ਸਾਂਭ ਕੇ ਰੱਖਣ ਵਾਲੇ ਦੇਖ ਲਓ ਵੀਡਿਓ

      March 17, 2025

      ਸਾਉਣ ਦੇ ਮੀਂਹ ਨੇ ਲੁਧਿਆਣਾ ਕੀਤਾ ਜਲਥਲ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ

      August 20, 2024

      ਬਰਸਾਤ ਦੇ ਪਾਣੀ ਦੇ ਨਾਲ ਡੁੱਬ ਗਿਆ ਪੂਰਾ ਸਕੂਲ, ਵੇਖੋ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਹਾਲ!

      August 7, 2024

      ਬਰਸਾਤ ਦੇ ਪਾਣੀ ਦੇ ਨਾਲ ਡੁੱਬ ਗਿਆ ਪੂਰਾ ਸਕੂਲ, ਵੇਖੋ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਹਾਲ!

      August 1, 2024
    • Current Affairs

      ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਨੁੱਖਤਾ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ

      April 7, 2026

      ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਚ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਬਣੇ ਮਿਸਾਲ, ਜਥੇਬੰਦੀਆਂ ਨੇ ਕੀਤੀ ਖੁੱਲ੍ਹ ਕੇ ਸ਼ਲਾਘਾ

      April 7, 2026

      ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

      April 7, 2026

      ਹੁਣ ਪੈਟਰੋਲ ਪੰਪਾਂ ’ਤੇ ਵੀ ਉਪਲਬਧ ਹੋਣਗੇ 5 ਕਿਲੋ ਫ੍ਰੀ ਟਰੇਡ ਐਲਪੀਜੀ ਸਿਲੰਡਰ

      April 7, 2026

      ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਵਾਂ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਆਗਾਜ਼

      April 7, 2026
    On PointOn Point
    Home»Current Affairs»ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਨੁੱਖਤਾ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ
    Current Affairs

    ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਨੁੱਖਤਾ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ

    onpoint channelBy onpoint channelApril 7, 2026No Comments1 Views
    Facebook Twitter LinkedIn WhatsApp Email
    Share
    Facebook Twitter LinkedIn Email WhatsApp

    ਲੁਧਿਆਣਾ, 7 ਅਪ੍ਰੈਲ:ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਗਿਆਨਜੋਤ ਡਿਵਾਈਨ ਸਕੂਲ, ਬੁੱਢੇਵਾਲ (ਲੁਧਿਆਣਾ) ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਲਈ ਉਹ ਅਦੁੱਤੀ ਸ਼ਹਾਦਤ ਹੈ, ਜਿਸਦੀ ਉਦਾਹਰਣ ਸਮੁੱਚੇ ਸੰਸਾਰ ਵਿੱਚ ਨਹੀਂ ਮਿਲਦੀ। “ਹਿੰਦ ਦੀ ਚਾਦਰ” ਦੇ ਸਨਮਾਨ ਨਾਲ ਨਿਵਾਜੇ਼ ਗੁਰੂ ਸਾਹਿਬ ਨੇ ਧਰਮ, ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਸੀਸ ਨਿਛਾਵਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਵੀ ਸਿੱਖ ਇਤਿਹਾਸ ਦਾ ਉਹ ਸੁਨਹਿਰਾ ਅਧਿਆਇ ਹੈ, ਜੋ ਸੰਸਾਰ ਨੂੰ ਸੱਚਾਈ ਅਤੇ ਧਰਮ ਨਿਭਾਉਣ ਦਾ ਸੰਦੇਸ਼ ਦਿੰਦਾ ਹੈ।ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਹਾ ਕਿ ਅੱਜ ਤੋਂ ਕਰੀਬ 350 ਸਾਲ ਪਹਿਲਾਂ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸਸਕਾਰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਇਆ ਸੀ। ਇਹ ਉਹ ਥਾਂ ਹੈ ਜਿੱਥੇ ਤੋਂ ਸਿੱਖ ਕੌਮ ਨੇ ਸ਼ਹਾਦਤ ਅਤੇ ਆਤਮ ਬਲਿਦਾਨ ਦੀਆਂ ਪ੍ਰੰਪਰਾਵਾਂ ਨੂੰ ਚੜ੍ਹਦੀ ਕਲਾਂ ਨਾਲ ਅੱਗੇ ਵਧਾਇਆ।ਉਨ੍ਹਾਂ ਨੇ ਭਾਈ ਜੈਤਾ ਜੀ ਦੀ ਮਹਾਨ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਦਿੱਲੀ ਤੋਂ ਗੁਰੂ ਸਾਹਿਬ ਦਾ ਪਾਵਨ ਸੀਸ ਕੀਰਤਪੁਰ ਸਾਹਿਬ ਲੈ ਕੇ ਪਹੁੰਚੇ। ਉੱਥੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਪਰਿਵਾਰ ਅਤੇ ਸੰਗਤਾਂ ਸਮੇਤ ਗੁਰੂ ਸਾਹਿਬ ਦੇ ਪਾਵਨ ਸੀਸ ਨੂੰ ਸੋਹਣੇ ਬਿਬਾਨ ਵਿੱਚ ਸਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ, ਜਿੱਥੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ।ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖਤਾ, ਧਰਮ, ਸਾਂਝੀਵਾਲਤਾ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਬਲੀਦਾਨ ਸਿਰਫ ਸਿੱਖ ਕੌਮ ਲਈ ਨਹੀਂ ਸੀ, ਬਲਕਿ ਪੂਰੀ ਸ੍ਰਿਸ਼ਟੀ ਲਈ ਧਰਮ ਤੇ ਮਜ਼ਲੂਮਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੀ। ਇਸ ਲਈ ਨਵੀ ਪੀੜ੍ਹੀ ਨੂੰ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਅਸੀਂ ਕਿਹੋ ਜਿਹੀ ਮਹਾਨ ਵਿਰਾਸਤ ਦੇ ਵਾਰਸ ਹਾਂ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਸ਼ੇਸ਼ ਵਿਖਿਆਨ, ਕਵਿਤਾ ਪਾਠ, ਭਾਸ਼ਣ ਮੁਕਾਬਲੇ, ਨਿਬੰਧ ਲੇਖਨ, ਚਿੱਤਰਕਲਾ ਅਤੇ ਧਾਰਮਿਕ-ਇਤਿਹਾਸਕ ਕਿਤਾਬਾਂ ਰਾਹੀਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰ ਸਕੂਲਾਂ ਵਿੱਚ ਵੀ ਵੱਡੇ ਪੱਧਰ ‘ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਅਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਦਿਅਰਥੀਆਂ ਦੇ ਮਨ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਤਿਆਗ ਦੀ ਸਿੱਖਿਆ ਪੱਕੀ ਕੀਤੀ ਜਾ ਸਕੇ।ਗੜ੍ਹੀ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਉਹ ਮਨੋਬਲ ਅਤੇ ਜੀਵਨ ਦਰਸ਼ਨ ਪੈਦਾ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਜਿੰਮੇਵਾਰ, ਸੰਵੇਦਨਸ਼ੀਲ ਅਤੇ ਆਤਮ ਨਿਰਭਰ ਮਨੁੱਖ ਬਣਾਵੇ। ਇਸ ਮੌਕੇ ‘ਤੇ ਉਨ੍ਹਾਂ ਨੇ ਸਾਰੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਪਿਆਰ ਅਤੇ ਸਮਰਪਣ ਨਾਲ ਵਿਦਿਆਰਥੀਆਂ ਤੱਕ ਪਹੁੰਚਾਉਣ।ਇਸ ਮੌਕੇ ਭਾਈ ਘਨਈਆ ਵੈਲਫੇਅਰ ਐਂਡ ਰਿਸਰਚ ਟਰੱਸਟ ਦੇ ਪ੍ਰਧਾਨ ਸ੍ਰੀ ਭੁਪਿੰਦਰ ਜੈਨ ਅਤੇ ਗਿਆਨਜੋਤ ਡਿਵਾਈਨ ਸਕੂਲ ਦੇ ਪ੍ਰਿੰਸੀਪਲ ਕੁਲਪ੍ਰੀਤ ਕੌਰ ਨੇ ਮੁੱਖ ਮਹਿਮਾਨ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅਤੇ ਹੋਰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀ ਅਮੀਰ ਵਿਰਾਸਤ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ।ਸਮਾਗਮ ਦੌਰਾਨ ਸੰਗਤਾਂ ਨੇ ਭਗਤੀ-ਭਾਵਨਾ ਨਾਲ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਸਿਮਰਿਆ ਅਤੇ ਸਮੂਹ ਸਮਾਜ ਵਿੱਚ ਸ਼ਾਂਤੀ, ਭਾਈਚਾਰੇ ਅਤੇ ਸੱਚ ਦੀ ਜਿੱਤ ਦਾ ਸੰਦੇਸ਼ ਪ੍ਰਸਾਰਤ ਕੀਤਾ।ਇਸ ਮੌਕੇ ਭਾਈ ਬਿਕਰਮ ਸਿੰਘ ਜੀ ਦੇ ਰਾਗੀ ਜਥੇ ਵੱਲੋਂ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਰਾਗੀ ਜਥੇ ਨੂੰ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਪਹਿਲਾਂ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਗਿਆਨਜੋਤ ਡਿਵਾਈਨ ਸਕੂਲ ਬੁੱਢੇਵਾਲ ਦੇ ਸ਼ਾਨਦਾਰ ਕੰਪਿਊਟਰ ਰੂਮ, ਲੈਬ, ਲਾਇਬਰੇਰੀ ਅਤੇ ਹੋਰ ਕਲਾਸ ਰੂਮਾਂ ਨੂੰ ਦੇਖ ਕੇ ਭਾਈ ਘਨਈਆ ਵੈਲਫੇਅਰ ਐਂਡ ਰਿਸਰਚ ਟਰੱਸਟ ਦੇ ਪ੍ਰਧਾਨ, ਟਰਸਟੀ ਮੈਂਬਰਾਂ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਲਈ ਕੀਤੇ ਵਧੀਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਇਸ ਕਰਵਾਏ ਗਏ ਸਮਾਗਮ ਦੌਰਾਨ ‘ਆਲ ਇਜ ਵਨ’ ਸਿੱਖ ਫਾਊਂਡੇਸ਼ਨ ਕੈਨੇਡਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਤੇ ਸ਼ਬਦ ਸਬੰਧੀ ਭੇਜੇ ਗਏ ਸਟੀਕ ਜਸਵੀਰ ਸਿੰਘ ਢਿੱਲੋ ਵੱਲੋਂ ਆਈਆਂ ਸੰਗਤਾਂ ਨੂੰ ਫਰੀ ਵੰਡੇ ਗਏ। *ਕਮਿਸ਼ਨ ਦੇ ਵਲੰਟੀਅਰ, ਜ਼ਿਲ੍ਹਾ ਤੇ ਹਲਕਾ ਪੱਧਰੀ ਟੀਮਾਂ ਬਣਾ ਕੇ ਨਿਯੁਕਤ ਕੀਤੇ ਜਾਣਗੇ: ਚੇਅਰਮੈਨ ਜਸਵੀਰ ਸਿੰਘ ਗੜ੍ਹੀ* ਬਾਅਦ ਵਿੱਚ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਿਛਲੇ ਇੱਕ ਸਾਲ ਤੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਬਤੌਰ ਚੇਅਰਪਰਸਨ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰ ਰਿਹਾ ਹਾਂ। ਕਨੂੰਨੀ ਤੌਰ ‘ਤੇ ਮੇਰੀ ਡਿਊਟੀ ਅਨੁਸੂਚਿਤ ਵਰਗ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਅਤੇ ਉਹਨਾਂ ਦੇ ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਹੈ। ਲੇਕਿਨ ਜਦੋਂ ਤੋਂ ਮੈਂ ਇਸ ਕੁਰਸੀ ‘ਤੇ ਬੈਠਿਆ ਹਾਂ ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਸਾਰੀਆਂ ਜਾਤਾਂ ਅਤੇ ਧਰਮਾਂ ਵਿੱਚ ਇਹੋ ਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਦੀ ਬਾਂਹ ਫੜ੍ਹ ਕੇ ਕੰਮ ਕਰਵਾਉਣ ਵਾਲਾ ਕੋਈ ਨਹੀਂ ਹੈ। ਭਾਵੇਂ ਉਹਨਾਂ ਦਾ ਸਬੰਧ ਅਨੁਸੂਚਿਤ ਜਾਤੀ ਨਾਲ ਨਹੀਂ ਹੈ ਪਰ ਫਿਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਕਿ ਉਹ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦੇ ਹਨ। ਉਦੋਂ ਮੈਂ ਇਹ ਐਲਾਨ ਕੀਤਾ ਸੀ ਕਿ ਜੇਕਰ ਇਸ ਤਰ੍ਹਾਂ ਦੇ ਲੋੜਵੰਦ ਵਿਅਕਤੀ ਫਿਰ ਚਾਹੇ ਉਹ ਕਿਸੇ ਜਾਤੀ, ਧਰਮ ਅਤੇ ਰਾਜਨੀਤੀ ਪਾਰਟੀ ਨਾਲ ਸੰਬੰਧਿਤ ਹੋਵੇ, ਅਗਰ ਉਹ ਸਾਡੇ ਕੋਲ ਆਉਂਦਾ ਹੈ ਤਾਂ ਉਸਦੀ ਬਾਂਹ ਫੜ੍ਹ ਕੇ ਆਪਣੀ ਤਾਕਤ ਦੇ ਹਿਸਾਬ ਨਾਲ ਕੰਮ ਕਰਾਂਗੇ ਅਤੇ ਜਿੱਥੋਂ ਤੱਕ ਹੋ ਸਕੇਗਾ, ਸਬੰਧਿਤ ਮੰਤਰੀ ਅਤੇ ਅਫਸਰ ਤੱਕ ਉਸਦੀ ਬੇਨਤੀ ਪਹੁੰਚਾਵਾਂਗੇ। ਪਿਛਲੇ ਇੱਕ ਸਾਲ ਤੋਂ ਮੈਂ ਦੇਖਿਆ ਹੈ ਕਿ ਸਵਾ ਕਰੋੜ ਆਬਾਦੀ ਪੰਜਾਬ ਵਿੱਚ ਦਲਤ ਵਰਗ ਦੀ ਹੈ ਜੋ ਕਿ ਕਰੀਬ 36-37 ਪ੍ਰਤੀਸ਼ਤ ਹੈ। ਪੰਜਾਬ ਦੀ ਕੁੱਲ ਆਬਾਦੀ 3 ਕਰੋੜ ਹੈ। ਸਵਾ ਕਰੋੜ ਆਬਾਦੀ ਦੇ ਕੰਮਾਂ ਨੂੰ ਮੇਰੇ ਦਫਤਰ ਦਾ ਛੋਟਾ ਜਿਹਾ ਸਟਾਫ ਨਹੀਂ ਦੇਖ ਸਕਦਾ। ਉਨ੍ਹਾਂ ਕਿਹਾ, “ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਹੱਲ ਕੱਢਿਆ ਗਿਆ ਹੈ ਕਿ ਕਮਿਸ਼ਨ ਦੇ ਵਲੰਟੀਅਰ, ਜ਼ਿਲ੍ਹਾ ਤੇ ਹਲਕਾ ਪੱਧਰੀ ਟੀਮਾਂ ਬਣਾ ਕੇ ਨਿਯੁਕਤ ਕੀਤੇ ਜਾਣਗੇ।” ਹਰ ਜ਼ਿਲ੍ਹੇ ਵਿੱਚ 25 ਬੰਦੇ ਅਜਿਹੇ ਹਨ ਜੋ ਗਰੀਬਾਂ ਲਈ ਲੜਦੇ ਹਨ। ਸੋ ਇਸ ਸੇਵਾ ਲਈ ਅਸੀਂ ਹਰ ਜ਼ਿਲ੍ਹੇ ਲਈ ਐਲਾਨ ਕੀਤਾ ਹੈ ਕਿ ‘ਲੋਕ ਸੇਵਾ ਅਤੇ ਪੰਜਾਬ ਸੇਵਾ ਲਈ’ ਵਲੰਟੀਅਰਾਂ ਦੀ ਨਿਯੁਕਤੀ ਆਰੰਭ ਕਰ ਦਿੱਤੀ ਹੈ। ਪੰਜਾਬ ਦੇ ਸਾਰੇ ਬੁੱਧੀਜੀਵੀ ਲੋਕ ਚਾਹੇ ਉਹ ਕਿਸੇ ਵੀ ਜਾਤ, ਧਰਮ ਦੇ ਨਾਲ ਸੰਬੰਧਿਤ ਹੋਣ, ਨੂੰ ਅਪੀਲ ਹੈ ਕਿ ਜੇਕਰ ਤੁਸੀਂ ਪੰਜਾਬ ਸੇਵਾ ਜਾਂ ਦੇਸ਼ ਸੇਵਾ ਕਰਨਾ ਚਾਹੁੰਦੇ ਹੋ ਤਾਂ ਆਓ ਇਕੱਠੇ ਹੋਈਏ ਅਤੇ ਇਕੱਠੇ ਹੋ ਕੇ ਲੋਕਾਂ ਦੇ ਦੁੱਖ-ਦਰਦਾਂ ਨੂੰ ਦੂਰ ਕਰੀਏ। ਕਮਿਸ਼ਨ ਦੇ ਵਲੰਟੀਅਰ ਜ਼ਿਲ੍ਹਾ ਤੇ ਹਲਕਾ ਪੱਧਰੀ ਟੀਮਾਂ ਬਣਾ ਕੇ ਨਿਯੁਕਤ ਕੀਤੇ ਜਾਣਗੇ। ਤਿੰਨ ਮਹੀਨਿਆਂ ਵਿੱਚ, 23 ਜ਼ਿਲ੍ਹਿਆਂ ਵਿੱਚ 2500 ਵਲੰਟੀਅਰਾਂ ਦੀ ਟੀਮ ਦੀ ਨਿਯੁਕਤੀ ਦਾ ਟਾਰਗੇਟ (ਨਿਸ਼ਾਨਾ) ਰੱਖਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ ਕਿ ਜਿਸ ਬਾਬਾ ਅੰਬੇਦਕਰ ਨੂੰ ਦੇਸ਼ ਦੀ ਕਾਂਗਰਸ ਨੇ ਅਛੂਤ ਬਣਾ ਦਿੱਤਾ ਅਤੇ 1951 ਤੇ 1954 ਵਿੱਚ ਬਾਬਾ ਸਾਹਿਬ ਨੂੰ ਲੋਕ ਸਭਾ ਵਿੱਚ ਜਿੱਤਣ ਤੱਕ ਨਹੀਂ ਦਿੱਤਾ, 1989 ਤੱਕ ਬਾਬਾ ਸਾਹਿਬ ਨੂੰ ਭਾਰਤ ਰਤਨ ਨਹੀਂ ਲੈਣ ਦਿੱਤਾ, ਉਸ ਬਾਬਾ ਸਾਹਿਬ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਦਫਤਰਾਂ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਤਸਵੀਰ ਲਗਾਈ ਹੈ। ਬਾਬਾ ਸਾਹਿਬ ਦੇ ਪੂਰਨਿਆਂ ‘ਤੇ ਚੱਲ ਕੇ ਪੰਜਾਬੀਆਂ ਦਾ 10 ਲੱਖ ਰੁਪਏ ਤੱਕ ਦਾ ਇਲਾਜ ਫਰੀ ਕਰ ਦਿੱਤਾ, ਸਾਰੇ ਤਰ੍ਹਾਂ ਦੀ ਸਕਾਲਰਸ਼ਿਪ ਦੇ ਬਕਾਇਆ ਕਲੀਅਰ ਕੀਤੇ ਹਨ, ਸਭ ਨੂੰ ਡਿਗਰੀ ਤੇ ਸਰਟੀਫਿਕੇਟ ਮਿਲ ਰਹੇ ਹਨ ਭਾਵ ਕਿ ਹਰ ਕੰਮ ਪੂਰੀ ਤਰ੍ਹਾਂ ਕਲੀਅਰ ਕੀਤਾ ਹੈ। ਉਹਨਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਪੰਜਾਬ ਸਰਕਾਰ ਵੱਲੋਂ ਵੀ ਮਨਾਇਆ ਜਾਣਾ ਹੈ ਅਤੇ ਇੱਕ ਸੰਸਥਾ ਵੱਲੋਂ ਵੀ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਲਈ 11 ਅਪ੍ਰੈਲ ਨੂੰ ਲੁਧਿਆਣਾ ਵਿੱਚ ਪ੍ਰੋਗਰਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਆਉਣ ਵਾਲੇ ਤਿੰਨ-ਚਾਰ ਮਹੀਨਿਆਂ ਵਿੱਚ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਕਰੀਬ 100 ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਾਂਗਾ।ਇਸ ਮੌਕੇ ਡਾ. ਜਸਪ੍ਰੀਤ ਸਿੰਘ ਬੀਜਾ, ਐਸ.ਪੀ (ਇਨਵੈਸਟੀਗੇਸ਼ਨ) ਲੁਧਿਆਣਾ ਦਿਹਾਤੀ ਸ੍ਰੀ ਰਾਜਨ ਸ਼ਰਮਾ, ਭਾਈ ਘਨਈਆ ਵੈਲਫੇਅਰ ਐਂਡ ਰਿਸਰਚ ਟਰੱਸਟ ਦੇ ਪ੍ਰਧਾਨ ਸ੍ਰੀ ਭੁਪਿੰਦਰ ਜੈਨ, ਗਿਆਨਜੋਤ ਡਿਵਾਈਨ ਸਕੂਲ ਬੁੱਢੇਵਾਲ ਦੇ ਪ੍ਰਿੰਸੀਪਲ ਕੁਲਪ੍ਰੀਤ ਕੌਰ, ਸ੍ਰੀ ਯਸ਼ਗਿਰੀ, ਸ੍ਰੀ ਸੂਰੀਆ ਕਾਂਤ, ਸ਼ਾਮ ਗੋਇਲ, ਰਮੇਸ਼ ਅਗਰਵਾਲ (ਸਾਰੇ ਟਰੱਸਟੀ), ਬਲਜਿੰਦਰ ਸਿੰਘ ਤੋਂ ਇਲਾਵਾ ਸਕੂਲ ਦੇ ਅਧਿਆਪਕ, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।

    Share. Facebook Twitter Telegram Email WhatsApp
    onpoint channel

    “I’m a Newswriter, “I write about the trending news events happening all over the world.

    Related Posts

    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਚ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਬਣੇ ਮਿਸਾਲ, ਜਥੇਬੰਦੀਆਂ ਨੇ ਕੀਤੀ ਖੁੱਲ੍ਹ ਕੇ ਸ਼ਲਾਘਾ

    April 7, 2026

    ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

    April 7, 2026

    ਹੁਣ ਪੈਟਰੋਲ ਪੰਪਾਂ ’ਤੇ ਵੀ ਉਪਲਬਧ ਹੋਣਗੇ 5 ਕਿਲੋ ਫ੍ਰੀ ਟਰੇਡ ਐਲਪੀਜੀ ਸਿਲੰਡਰ

    April 7, 2026
    Leave A Reply Cancel Reply

    CT University
    Top Posts

    ਪੰਜਾਬੀ ਗਾਇਕ Jassi Sohal ਨਾਲ ਖਾਸ ਗੱਲਬਾਤ

    April 16, 20244,029

    ਹੋਜੋ ਤਿਆਰ ਪੰਜਾਬੀਓ ਹੋਰ ਵਧੇਗੀ ਮਹਿੰਗਾਈ !, ਜਾਣੋ ਪੰਜਾਬ ਸਿਰ ਕਿਵੇਂ ਚੜ੍ਹਿਆ ਐਨਾ ਕਰਜ਼ਾ ?

    April 10, 20243,035

    ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਜਗਰਾਓਂ ਹਲਕੇ ‘ਚ ਪਹੁੰਚੀ

    April 9, 20242,522

    Punjab ਤਿੰਨ ਪਿੰਡ ਵਿਕਾਊ ਹਨ ਜਾਣੋ ਕੌਣ ਐ ਓਹ ਬੰਦਾ ਜੋ ਤਿੰਨ ਪਿੰਡਾਂ ਦੇ ਉਜਾੜੇ ਦਾ ਬਣਿਆ ਕਾਰਨ ?

    April 1, 20242,021
    Don't Miss
    Current Affairs

    ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਨੁੱਖਤਾ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ

    April 7, 2026

    ਲੁਧਿਆਣਾ, 7 ਅਪ੍ਰੈਲ:ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਗਿਆਨਜੋਤ…

    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਚ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਬਣੇ ਮਿਸਾਲ, ਜਥੇਬੰਦੀਆਂ ਨੇ ਕੀਤੀ ਖੁੱਲ੍ਹ ਕੇ ਸ਼ਲਾਘਾ

    April 7, 2026

    ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

    April 7, 2026

    ਹੁਣ ਪੈਟਰੋਲ ਪੰਪਾਂ ’ਤੇ ਵੀ ਉਪਲਬਧ ਹੋਣਗੇ 5 ਕਿਲੋ ਫ੍ਰੀ ਟਰੇਡ ਐਲਪੀਜੀ ਸਿਲੰਡਰ

    April 7, 2026
    Stay In Touch
    • Facebook
    • Twitter
    • Instagram
    • YouTube
    CT University
    About
    About Us
    About Us

    "On Point Channel: Your go-to source for breaking news, in-depth analysis, and insightful coverage that keeps you informed and empowered."

    Email Us: media@onpointchannel.com
    Contact: +91-7888387495

    Facebook X (Twitter) Instagram YouTube WhatsApp
    Our Picks

    ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਨੁੱਖਤਾ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ

    April 7, 2026

    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਚ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਬਣੇ ਮਿਸਾਲ, ਜਥੇਬੰਦੀਆਂ ਨੇ ਕੀਤੀ ਖੁੱਲ੍ਹ ਕੇ ਸ਼ਲਾਘਾ

    April 7, 2026

    ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

    April 7, 2026
    Most Popular

    ਪੰਜਾਬੀ ਗਾਇਕ Jassi Sohal ਨਾਲ ਖਾਸ ਗੱਲਬਾਤ

    April 16, 20244,029

    ਹੋਜੋ ਤਿਆਰ ਪੰਜਾਬੀਓ ਹੋਰ ਵਧੇਗੀ ਮਹਿੰਗਾਈ !, ਜਾਣੋ ਪੰਜਾਬ ਸਿਰ ਕਿਵੇਂ ਚੜ੍ਹਿਆ ਐਨਾ ਕਰਜ਼ਾ ?

    April 10, 20243,035

    ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਜਗਰਾਓਂ ਹਲਕੇ ‘ਚ ਪਹੁੰਚੀ

    April 9, 20242,522
    © 2026 All Rights Reserved By On Point Channel
    • Home
    • About Us
    • Privacy Policy
    • Contact Us

    Type above and press Enter to search. Press Esc to cancel.