ਲੁਧਿਆਣਾ, 4 ਅਪ੍ਰੈਲ – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 2 ਅਧੀਨ ਨੂਰਵਾਲਾ ਰੋਡ ਵਿਖੇ ਕਰੀਬ 1.26 ਕਰੋੜ ਦੀ ਲਾਗਤ ਨਾਲ ਸੀਵਰੇਜ ਦੇ ਨਵੇਂ ਕੰਮਾਂ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਵਸਨੀਕਾਂ ਵੱਲੋਂ ਪਿਛਲੇ ਸਮੇਂ ਦੌਰਾਨ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਇਲਾਕੇ ਵਿੱਚ ਬਰਸਾਤਾਂ ਦੇ ਮੌਕੇ ਓਵਰਫਲੋ ਕਾਰਨ ਇਲਾਕੇ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸੋ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਸੀਵਰੇਜ ਦੀਆਂ ਪਾਈਪਾਂ ਨੂੰ ਦੁਬਾਰਾ ਤੋਂ ਪਾਇਆ ਜਾ ਰਿਹਾ ਹੈ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲ ਸਕੇ।

ਵਿਧਾਇਕ ਗਰੇਵਾਲ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਸੀਵਰੇਜ ਦੀਆਂ ਨਵੀਆਂ ਪਾਈਪਾਂ ਪਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਨੂੰ ਤੈਅ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਉਹਨਾਂ ਕਿਹਾ ਕਿ ਇਹਨਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਆ ਰਹੀ ਮੁਸ਼ਕਿਲ ਤੋਂ ਛੁਟਕਾਰਾ ਮਿਲੇਗਾ।

ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਬੀ ਦੇ ਹਰ ਵਾਰਡ ਵਿੱਚ ਕਰੀਬ 90 ਫੀਸਦੀ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਬਾਕੀ ਰਹਿੰਦੇ ਕਾਰਜਾਂ ਨੂੰ ਵੀ 100 ਫੀਸਦੀ ਮੁਕੰਮਲ ਕਰ ਹਲਕਾ ਪੂਰਬੀ ਨੂੰ ਵਿਕਾਸ ਪੱਖੋਂ ਪਹਿਲੇ ਸਥਾਨ ‘ਤੇ ਲਿਆਂਦਾ ਜਾਵੇਗਾ।

ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬੇ ਦੇ ਵਸਨੀਕਾਂ ਨੂੰ ਹਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਵਾਉਣਾ ਹੈl

ਇਸ ਮੌਕੇ ਵਾਰਡ ਨੰਬਰ 2 ਇੰਚਾਰਜ ਸੁਰਿੰਦਰ ਮਜਨ, ਵਾਰਡ ਨੰਬਰ 3 ਦੇ ਇੰਚਾਰਜ ਜਸਵਿੰਦਰ ਸੰਧੂ, ਵਾਰਡ ਨੰਬਰ 4 ਦੇ ਇੰਚਾਰਜ ਸੰਜੀਵ ਬਾਬੂ ਸ਼ਰਮਾ, ਰਾਜ ਗਰੇਵਾਲ , ਵਰਿੰਦਰ ਪਾਂਡੇ, ਮਹਾਂਵੀਰ ਸਿਸੋਦਿਆ, ਮਨਜੀਤ ਸਿੰਘ, ਹਕੀਕਤ ਭਾਟੀਆ, ਸੰਨੀ ਸਹਾਰਨ, ਵਿਜੇ ਕੁਮਾਰ, ਗਗਨ ਕੁਮਾਰ, ਹਰਪ੍ਰੀਤ ਬਾਮੜਾ, ਸੁੱਚਾ ਸਿੰਘ ਫਾਮ ਬੜਾ, ਰਾਜਵੀਰ ਸਿੰਘ, ਦਲਜੀਤ ਘੁਰਾ, ਅਨਿਲ ਵਿਨਾਇਕ, ਰੋਮੀ ਵਰਮਾ, ਰਕੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Share.

“I’m a Newswriter, “I write about the trending news events happening all over the world.

Leave A Reply