ਬਠਿੰਡਾ , 3 ਮਾਰਚ 2026 : ਬਠਿੰਡਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ 8,27,600 ਪਰੇਗਾਬਾਲਨ ਕੈਪਸੂਲ ਅਤੇ 20000 ਟਰਾਮਾਡੋਲ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਕੈਨਾਲ ਕਲੋਨੀ ’ਚ ਇਸ ਸਬੰਧੀ ਮੁਕੱਦਮਾ ਦਰਜ ਕੀਤਾ ਹੈ। ਐੱਸ.ਪੀ (ਸਿਟੀ) ਬਠਿੰਡਾ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲ਼ਾਂ ਸਬੰਧੀ ਗਸ਼ਤ ਦੌਰਾਨ ਜਦੋਂ ਪਰਸ ਰਾਮ ਨਗਰ ਨੇੜੇ ਸ਼ਿਵ ਮੰਦਰ ਬਠਿੰਡਾ ਪਾਸ ਪੁੱਜੀ ਤਾਂ ਸਾਹਮਣੇ ਤੋਂ ਐਕਟੀਵਾ ਸਕੂਟਰੀ ’ਤੇ ਇੱਕ ਵਿਅਕਤੀ ਤਿੰਨ ਡੱਬੇ ਲਿਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ੱਕ ਪੈਣ ਤੇ ਤਲਾਸ਼ੀ ਦੌਰਾਨ 90 ਹਜ਼ਾਰ ਪਰੇਗਾਬਾਲਨ ਕੈਪਸੂਲ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਮੁਲਜਮ ਦੀ ਪਛਾਣ ਸੰਜੀਵ ਕੁਮਾਰ ਉਰਫ ਸੰਦੀਪ ਪੁੱਤਰ ਛੋਟੇ ਲਾਲ ਵਾਸੀ 24 ਨੇੜੇ ਕੂਲਰ ਵਾਲੀ ਫੈਕਟਰੀ ਬੀੜ੍ਹ ਰੋਡ ਕੈਨਾਲ ਕਲੌਨੀ ਬਠਿੰਡਾ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸੰਜੀਵ ਕੁਮਾਰ ਉਰਫ ਸੰਦੀਪ ਦੀ ਨਿਸ਼ਾਨਦੇਹੀ ਪਰ ਬਾਲਾ ਜੀ ਮੈਡੀਕਲ ਨੇੜੇ ਮਹੇਸ਼ਵਰੀ ਚੌਂਕ ਬਠਿੰਡਾ ਚੋਂ ਕੁੱਲ 7 ਲੱਖ 37 ਹਜ਼ਾਰ 600 ਪਰੇਗਾਬਾਲਨ ਕੈਪਸੂਲ ਅਤੇ 20 ਹਜ਼ਾਰ ਟਰਾਮਾਡੋਲ ਗੋਲੀਆਂ ਬਰਾਮਦ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਬਾਲਾ ਜੀ ਮੈਡੀਕਲ ਦੇ ਮਾਲਕ ਰੀਦਾਸ਼ੂ ਵਾਸੀ ਪੀ.ਜੀ. ਨੇੜੇ ਆਰ.ਓ., ਮਹੇਸ਼ਵਰੀ ਚੌਂਕ,ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।

Share.

“I’m a Newswriter, “I write about the trending news events happening all over the world.

Leave A Reply