ਖੰਨਾ, ਲੁਧਿਆਣਾ 02 ਮਾਰਚ: ਖੰਨਾ ਦੇ ਦਸਹਿਰਾ ਗਰਾਉਂਡ ਵਿਖੇ 21 ਫਰਵਰੀ ਤੋਂ ਲਗਾਤਾਰ ਚੱਲ ਰਹੇ ਪੰਜਾਬ ਸਖੀ ਸ਼ਕਤੀ ਮੇਲਾ 2026 ਦੇ ਨੌਵੇਂ ਦਿਨ ਰਿਕਾਰਡ ਤੋੜ ਭੀੜ ਦੇਖਣ ਨੂੰ ਮਿਲੀ। ਸਵੇਰ ਤੋਂ ਹੀ ਮੇਲੇ ਵਿੱਚ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ, ਜੋ ਦੇਰ ਰਾਤ ਤੱਕ ਜਾਰੀ ਰਹੀ। ਮੇਲੇ ਦੀਆਂ ਰੌਣਕਾਂ ਨੇ ਪੂਰੇ ਸ਼ਹਿਰ ਨੂੰ ਉਤਸ਼ਾਹ, ਖੁਸ਼ੀ ਅਤੇ ਸੱਭਿਆਚਾਰਕ ਮਾਹੌਲ ਨਾਲ ਭਰ ਦਿੱਤਾ। ਹਰ ਪਾਸੇ ਸਟਾਲਾਂ, ਖਾਣ-ਪੀਣ ਦੇ ਕੋਨਿਆਂ, ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਧੂਮ ਸੀ। ਪਰਿਵਾਰਾਂ ਸਮੇਤ ਆਏ ਲੋਕਾਂ ਨੇ ਮੇਲੇ ਦਾ ਪੂਰਾ ਆਨੰਦ ਮਾਣਿਆ ਅਤੇ ਇਸਨੂੰ ਇੱਕ ਯਾਦਗਾਰ ਦਿਨ ਵਜੋਂ ਸੰਭਾਲ ਕੇ ਰੱਖਿਆ।ਮੇਲੇ ਦੇ ਇਸ ਖਾਸ ਦਿਨ ਦੌਰਾਨ ਸਟਾਰ ਨਾਇਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਆਰ. ਨੇਤ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਉਨ੍ਹਾਂ ਦੇ ਮਸ਼ਹੂਰ ਗੀਤਾਂ ’ਤੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ ਭੰਗੜਾ ਪਾਉਂਦੇ ਦਿਖਾਈ ਦਿੱਤੇ। ਸਟੇਜ ਦੇ ਸਾਹਮਣੇ ਅਤੇ ਆਲੇ ਦੁਆਲ਼ੇ ਖੜ੍ਹੀ ਭੀੜ ਦਾ ਉਤਸ਼ਾਹ ਤਾੜੀਆਂ ਅਤੇ ਹੂਟਿੰਗ ਖੁਦ ਬਿਆਨ ਕਰ ਰਹੀ ਸੀ ਕਿ ਖੰਨਾ ਦੇ ਲੋਕ ਸੱਭਿਆਚਾਰ ਅਤੇ ਸੰਗੀਤ ਨਾਲ ਕਿੰਨਾ ਪਿਆਰ ਕਰਦੇ ਹਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਮੰਤਰੀ ਸੌਂਦ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਧਰੋਹਰ ਸਾਡੀ ਸਭ ਤੋਂ ਵੱਡੀ ਪਛਾਣ ਹੈ ਅਤੇ ਅਜਿਹੇ ਮੇਲੇ ਇਸ ਵਿਰਾਸਤ ਨੂੰ ਜਿੰਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾਂ ਸਾਂਝ, ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਦਿੱਤਾ ਹੈ ਅਤੇ ਅੱਜ ਦੇ ਸਮੇਂ ਵਿੱਚ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ੇ, ਹਿੰਸਾ ਅਤੇ ਗਲਤ ਰਾਹਾਂ ਤੋਂ ਦੂਰ ਰੱਖ ਕੇ ਚੰਗੀ ਸੋਚ ਵੱਲ ਪ੍ਰੇਰਿਤ ਕਰੀਏ।ਮੰਤਰੀ ਸੌਂਦ ਨੇ ਸਮਾਜ ਨੂੰ ਸੇਧ ਦੇਣ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਔਰਤ ਸਸ਼ਕਤੀਕਰਨ, ਨਾਰੀ ਸਨਮਾਨ ਅਤੇ ਬੇਟੀਆਂ ਦੀ ਸੁਰੱਖਿਆ ਅਜਿਹੇ ਮੁੱਦੇ ਹਨ, ਜਿਨ੍ਹਾਂ ’ਤੇ ਸਰਕਾਰ ਨੇ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਤੇ ਅੱਗੇ ਵੀ ਕਰ ਰਹੀ ਹੈ। ਪੰਜਾਬ ਸਖੀ ਸ਼ਕਤੀ ਮੇਲਾ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ, ਜੋ ਔਰਤਾਂ ਨੂੰ ਆਪਣੇ ਹੱਕਾਂ, ਸਵੈ-ਨਿਰਭਰਤਾ ਅਤੇ ਸਮਾਜਿਕ ਸਨਮਾਨ ਲਈ ਜਾਗਰੂਕ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਬਦਲਾਅ ਦਾ ਮਜ਼ਬੂਤ ਮੰਚ ਹੈ।ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਖੁੱਲ੍ਹ ਕੇ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ-ਹਿਤੈਸ਼ੀ ਨੀਤੀਆਂ ਲਾਗੂ ਕਰ ਰਹੀ ਹੈ। ਚਾਹੇ ਸਿੱਖਿਆ ਹੋਵੇ, ਸਿਹਤ, ਰੁਜ਼ਗਾਰ ਜਾਂ ਬਿਜਲੀ-ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ, ਹਰ ਖੇਤਰ ਵਿੱਚ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਵਾਲੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਲ ਸੋਚ ਅਤੇ ਇਮਾਨਦਾਰ ਅਗਵਾਈ ਨੇ ਪੰਜਾਬ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਲੋਕਾਂ ਦਾ ਭਰੋਸਾ ਸਰਕਾਰ ’ਤੇ ਹੋਰ ਮਜ਼ਬੂਤ ਹੋਇਆ ਹੈ।ਖੰਨਾ ਦੇ ਐਸ.ਡੀ.ਐਮ ਸ੍ਰੀਮਤੀ ਸਵਾਤੀ ਟਿਵਾਣਾ, ਜਿਨ੍ਹਾਂ ਦੀ ਨਿਗਰਾਨੀ ਅਤੇ ਮਿਹਨਤ ਸਦਕਾ ਇਹ ਮੇਲਾ ਬੜੇ ਸੁਚੱਜੇ ਤਰੀਕੇ ਨਾਲ ਚੱਲ ਰਿਹਾ ਹੈ, ਨੇ ਕਿਹਾ ਕਿ ਮੇਲੇ ਦੀ ਸਫਲਤਾ ਦੇ ਪਿੱਛੇ ਪ੍ਰਸ਼ਾਸਨ, ਪੁਲਿਸ, ਨਗਰ ਕੌਂਸਲ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੀ ਸਾਂਝੀ ਮਿਹਨਤ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਅਜਿਹਾ ਵੱਡਾ ਸਮਾਗਮ ਸੁਰੱਖਿਅਤ ਅਤੇ ਸਫਲ ਬਣ ਸਕਦਾ ਹੈ। ਐਸ.ਡੀ.ਐਮ ਨੇ ਖਾਸ ਤੌਰ ’ਤੇ ਸੁਰੱਖਿਆ ਪ੍ਰਬੰਧਾਂ, ਸਫਾਈ, ਟ੍ਰੈਫਿਕ ਵਿਵਸਥਾ ਅਤੇ ਪੀਣ ਵਾਲੇ ਪਾਣੀ ਵਰਗੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਸਾਰੇ ਵਿਭਾਗਾਂ ਦੀ ਸ਼ਲਾਘਾ ਕੀਤੀ।ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਐਸ.ਡੀ.ਐਮ ਸਵਾਤੀ ਟਿਵਾਣਾ ਨੇ ਸਾਂਝੇ ਤੌਰ ’ਤੇ ਮੰਚ ‘ਤੇ ਜਾ ਕੇ ਗਾਇਕ ਆਰ. ਨੇਤ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਆਰ. ਨੇਤ ਨੇ ਵੀ ਖੰਨਾ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਥੋਂ ਮਿਲਣ ਵਾਲਾ ਪਿਆਰ ਅਤੇ ਸਨਮਾਨ ਉਸ ਲਈ ਸਦਾ ਯਾਦਗਾਰ ਰਹੇਗਾ।ਕੁੱਲ ਮਿਲਾ ਕੇ ਪੰਜਾਬ ਸਖੀ ਸ਼ਕਤੀ ਮੇਲਾ 2026 ਦਾ ਨੌਵਾਂ ਦਿਨ ਸੱਭਿਆਚਾਰ, ਮਨੋਰੰਜਨ, ਸਮਾਜਕ ਸੰਦੇਸ਼ ਅਤੇ ਪ੍ਰਸ਼ਾਸਨਿਕ ਸੁਚੱਜੇ ਪ੍ਰਬੰਧਾਂ ਦਾ ਬਿਹਤਰੀਨ ਉਦਾਹਰਨ ਬਣ ਕੇ ਸਾਹਮਣੇ ਆਇਆ। ਭਾਰੀ ਭੀੜ ਅਤੇ ਲੋਕਾਂ ਦੀ ਖੁਸ਼ੀ ਇਹ ਸਾਬਤ ਕਰਦੀ ਹੈ ਕਿ ਖੰਨਾ ਵਿੱਚ ਆਯੋਜਿਤ ਇਹ ਮੇਲਾ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ।
Trending
- ਪੰਜਾਬ ਦੀ ਧਰਤੀ ਨੇ ਹਮੇਸ਼ਾਂ ਆਪਸੀ ਸਾਂਝ, ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਦਿੱਤਾ – ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
- ਕਿਸਾਨ ਆਪਣੀ ਰਜਿਸਟ੍ਰੇਸ਼ਨ ਲਈ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ਵਿਖੇ ਜਾਂ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ
- ਬਠਿੰਡਾ ਦੇ ਪ੍ਰਿੰਸੀਪਲ ਜੋੜੇ ਦੀ ਸੁਰੱਖਿਅਤ ਵਾਪਸੀ ਲਈ ਵਿਦੇਸ਼ ਮੰਤਰੀ ਨੂੰ ਪੱਤਰ -ਰਾਜਾ ਵੜਿੰਗ
- ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਦੇ ਵਪਾਰ ਨੂੰ ਸਰਪ੍ਰਸਤੀ ਦਿੱਤੀ ਅਤੇ ਪੀੜ੍ਹੀਆਂ ਨੂੰ ਬਰਬਾਦ ਕੀਤਾ; ‘ਆਪ` ਸਰਕਾਰ ਨੇ ਨੈੱਟਵਰਕ ਖ਼ਤਮ ਕਰਨ ਲਈ ਫੈਸਲਾਕੁਨ ਕਾਰਵਾਈ ਕੀਤੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਪੰਜਾਬ ਵਿੱਚ ਟੈਕਸਟਾਈਲ ਕਾਰੋਬਾਰ ਦੇ ਵਿਸਥਾਰ ਅਤੇ ਪਰਾਲੀ-ਅਧਾਰਤ ਊਰਜਾ ਪ੍ਰੋਜੈਕਟ ਲਈ 690 ਕਰੋੜ ਦਾ ਤਾਜ਼ਾ ਨਿਵੇਸ਼ ਹੋਵੇਗਾ: ਸੰਜੀਵ ਅਰੋੜਾ
- ਗਲਾਡਾ ਵੱਲੋਂ ਵਿੱਢੀ ਰਿਕਵਰੀ ਮੁਹਿੰਮ ਦੇ ਉਤਸਾਹਜਨਕ ਨਤੀਜੇ ਆਏ ਸਾਹਮਣੇ
- *ਲੁਧਿਆਣਾ ਦੇ ਮਰੀਜ਼ਾਂ ਨੇ ਸਾਂਝੇ ਕੀਤੇ ਤਜਰਬੇ, ਮੁੱਖ ਮੰਤਰੀ ਸਿਹਤ ਯੋਜਨਾ ਨਾਲ ਮਿਲੀ ਨਵੀਂ ਜ਼ਿੰਦਗੀ
- ਵਿਧਾਇਕ ਸਿੱਧੂ ਵੱਲੋਂ ਪੰਜ ਕਰੋੜ ਦੀ ਲਾਗਤ ਵਾਲੇ ਸੜਕ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ


