ਮਿਲਖ ਦਫਤਰ ਵੱਲੋਂ ਜੁਲਾਈ 2025 ਤੋਂ ਲੈ ਕੇ 20-02-26 ਤੱਕ ਕੁੱਲ ਰਕਮ 186 ਕਰੋੜ ਰੁਪਏ ਦੇ ਕਰੀਬ ਰਕਮ ਵੱਖ-ਵੱਖ ਹੈਂਡਾ ਅਧੀਨ ਪ੍ਰਾਪਤ ਕੀਤੀ ਗਈ। ਜ਼ੋ ਕਿ ਗਲਾਡਾ ਦੇ ਮਿੱਥੇ ਟੀਚੇ ਤੋਂ ਕਾਫੀ ਜ਼ਿਆਦਾ ਹੋ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਨੋੋਮੈਂਸਟੀ ਸਕੀਮ ਵੀ ਲਾਚ ਕੀਤੀ ਗਈ ਸੀ ਜਿਸ ਵਿੱਚ ਅਲਾਟੀਆਂ ਨੂੰ ਪੁਰਾਣੇ ਡਿਊਟ ਤੇ ਬਣਦੇ ਵਿਆਜ ਅਤੇ ਨਾ ਉਸਾਰੀ ਵਿੱਚ ਛੂਟ ਦਿੱਤੀ ਗਈ ਸੀ। ਹੁਣ ਸਰਕਾਰ ਦੀ ਇਹ ਸਕੀਮ ਮੁੜ ਲਾਂਚ ਕੀਤੀ ਹੈ ਜੋ ਕਿ 31-03-2026 ਤੱਕ ਜਾਰੀ ਰਹੇਗੀ। ਜਿਸ ਦਾ ਅਲਾਟੀ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਉਕਤ ਤੋਂ ਇਲਾਵਾ ਕਲੋਨੀਕਾਰਾ ਪਾਸੋ ਅਤੇ ਵੱਖ-ਵੱਖ ਪ੍ਰੋਜੈਕਟਾਂ ਤੋਂ ਈ.ਡੀ.ਸੀ. ਵਜੋਂ 191 ਕਰੋੜ ਰੁਪਏ ਦੇ ਕਰੀਬ ਅਤੇ ਲਾਇਸੰਗ ਫੀਸ ਵਜੋਂ ਲਗਭਗ 25 ਕਰੋੜ ਦੇ ਕਰੀਬ ਰਕਮ ਪ੍ਰਾਪਤ ਕੀਤੀ ਗਈ ਹੈ। ਇਹ ਰਕਮ ਵੀ ਗਲਾਡਾ ਵਲੋਂ ਮਿਥੇ ਗਏ ਬਜਟ ਤੋਂ ਜ਼ਿਆਦਾ ਹੈ।
ਇਸ ਤੋਂ ਇਲਾਵਾ ਅਣ- ਅਧਿਕਾਰਿਤ ਕਲੋਨੀ ਦੇ ਪਲਾਟਾ ਅਤੇ ਬਿਲਡਿੰਗ ਨੂੰ ਰੈਗੂਲਰ ਕਰਕੇ ਐਨ.ਓ.ਸੀ. ਜਾਰੀ ਕਰਨ ਲਈ 7 ਕਰੋੜ ਦੇ ਕਰੀਬ ਰਕਮ ਪ੍ਰਾਪਤ ਕੀਤੀ ਗਏ। ਗਲਾਡਾ ਵੱਲੋਂ ਇਹ ਸਾਰੀਆਂ ਪ੍ਰਾਪਤੀਆਂ ਉਚ ਅਧਿਕਾਰੀਆਂ ਦੇ ਯੋਗ ਦਿਸ਼ਾ ਨਿਰਦੇਸ਼ਾ ਕਾਰਵ ਹੀ ਸੰਭਵ ਹੋ ਸਕਿਆ ਹਨ ਜੀ।


