ਲੁਧਿਆਣਾ, 05 ਫਰਵਰੀ – ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਅਗਨੀਵੀਰ (ਫੌਜ) ਦੇ ਲਿਖਤੀ ਪੇਪਰ (ਸੀ.ਈ.ਐਫ) ਲਈ 09 ਫਰਵਰੀ, 2026 ਤੋਂ ਮੁਫ਼ਤ ਸਿਖਲਾਈ ਸੁਰੂ ਕੀਤੀ ਜਾ ਰਹੀ ਹੈ । ਸੀ-ਪਾਈਟ ਕੈਂਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਨੀਵੀਰ (ਫੌਜ) ਦਾ ਲਿਖਤੀ ਪੇਪਰ (ਸੀ.ਈ.ਐਫ) ਅਪ੍ਰੈਲ 2026 ਵਿੱਚ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰਮੀ ਰੈਕਰੂਟਮੈਂਟ ਦੀ ਵੈੱਬ-ਸਾਇਟ (WWW.joinindianary.nic.in) ਅੱਜ ਖੁੱਲਣ ਜਾ ਰਹੀ ਹੈ ਜਿੱਥੇ ਅਗਨੀਵੀਰ (ਆਰਮੀ) ਵਿੱਚ ਭਤਰੀ ਹੋਣ ਦੇ ਚਾਹਵਾਨ ਯੁਵਕ 05 ਫਰਵਰੀ ਤੋਂ 01 ਅਪ੍ਰੈਲ, 2026 ਤੱਕ ਆਪਣੀ ਰਾਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਿਨ੍ਹਾਂ ਯੁਵਕਾਂ ਦੀ ਰਜਿਸਟਰੇਸ਼ਨ ਹੋ ਜਾਂਦੀ ਹੈ, ਉਹ ਸੀ-ਪਾਈਟ ਕੈਂਪ, ਆਈ.ਟੀ.ਆਈ., ਗਿੱਲ ਰੋਡ, ਲੁਧਿਆਣਾ ਵਿਖੇ ਪੰਜਾਬ ਸਰਕਾਰ ਵੱਲੋ ਸੁਰੂ ਕੀਤੀ ਜਾ ਰਹੀ ਅਗਨੀਵੀਰ (ਆਰਮੀ) ਦੇ ਲਿਖਤੀ ਪੇਪਰ (ਸੀ.ਈ.ਐਫ) ਦੀ ਤਿਆਰੀ ਦਾ ਲਾਭ ਲੈ ਸਕਦੇ ਹਨ। ਲਿਖਤੀ ਪੇਪਰ ਦੀ ਤਿਆਰੀ ਲਈ ਜਰੂਰੀ ਦਸਤਾਵੇਜਾਂ ਨਾਲ ਕੈਂਪ ਵਿੱਚ ਰਿਪੋਰਟ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਰਜਿਸਟਰੇਸ਼ਨ ਦੀ ਫੋਟੋ ਕਾਪੀ, ਵਿਦਿਅਕ ਯੋਗਤਾਂ 10ਵੀਂ, 12ਵੀਂ ਤੇ ਉੱਚ ਵਿਦਿਅਕ ਸਾਰੇ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋ ਆਦਿ ਸ਼ਾਮਲ ਹਨ। ਸੀ-ਪਾਈਟ ਕੈਂਪ, ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਸਿਖਲਾਈ ਦੌਰਾਨ ਯੁਵਕਾਂ ਨੂੰ ਰਿਹਾਇਸ ਅਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰਾਂ 84928-21213, 79739- 14579, 78885-86296 ਅਤੇ 98766-17258 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Trending
- ਪੁਨੀਤ ਬਾਵਾ ਨੇ ਕਿਹਾ ਆਪ ਸਰਕਾਰ ਵੱਲੋਂ ਲੋਕ ਲੁਭਾਊ ਸਕੀਮਾਂ ਦੇ ਨਾਂ ਹੇਠ 2027 ਦੇ ਚੋਣ ਮੈਦਾਨ ਲਈ ਇੱਕ ਸਟੰਟ ਖੇਡਿਆ ਜਾ ਰਿਹਾ ਹੈ
- ਮਾਨ ਸਰਕਾਰ ਦਾ ਅਹਿਦ: ਅਰਬ ਮੁਲਕਾਂ ‘ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਦਿਨ-ਰਾਤ ਇੱਕ ਕਰੇਗਾ ਪ੍ਰਸ਼ਾਸਨ
- ਸੀ.ਬੀ.ਆਈ. ਜਾਂ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ‘ਤੇ ਅੜੀ ਐਕਸ਼ਨ ਕਮੇਟੀ; ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
- ਮਾਪਿਆਂ ਨੂੰ ਆਪਣੇ ਬੱਚਿਆਂ ਦੁਆਰਾ ਮੋਬਾਈਲ ਫੋਨ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ-ਸਪੀਕਰ
- “ਆਪ” ਦੇ ਝੂਠੇ ਵਾਅਦਿਆਂ ਕਾਰਨ ਮੁਲਾਜ਼ਮਾਂ ਨੇ ਮਹਿਸੂਸ ਕੀਤੀ ਵੱਡੀ ਸੱਟ; ਪੁਰਾਣੀ ਪੈਨਸ਼ਨ ਸਕੀਮ (OPS) ਅਤੇ ਘਰ ਨੇੜੇ ਤਾਇਨਾਤੀ ਦਾ ਦਿੱਤਾ ਭਰੋਸਾ
- ਸਰਪੰਚ ‘ਤੇ ਹਮਲੇ ਦੇ ਮਾਮਲੇ ‘ਚ ਵੱਡੀ ਸਫ਼ਲਤਾ; ਪੁਲਿਸ ਮੁਕਾਬਲੇ ‘ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਬਰਾਮਦ
- ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੀ ਈਐੱਸਡੀਪੀ ਯੋਜਨਾ ਅਧੀਨ ਉੱਨਤ ਐੱਮਡੀਪੀ ਅਤੇ ਉੱਨਤ ਈਐੱਸਡੀਪੀ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ: ਆਈਆਈਟੀ ਰੋਪੜ ਟੈਕਨੋਲੋਜੀ ਐਂਡ ਇਨੋਵੇਸ਼ਨ ਫਾਊਂਡੇਸ਼ਨ
- ਡਾ. ਅਮਨਿੰਦਰ ਕੌਰ ਨੇ ਕਿਹਾ ਡਾਇਲਸਿਸ ਸਥਾਈ ਨਹੀਂ , ਐਕਸਪਰਟ ਦੇਖਭਾਲ ਨਾਲ ਕਿਡਨੀ ਵਿੱਚ ਸੁਧਾਰ ਹੋ ਸਕਦਾ ਹੈ


