,

ਨਵੀਂ ਦਿੱਲੀ, 4 ਫਰਵਰੀ, 2026: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇਤਿਹਾਸ ਰਚ ਦਿੱਤਾ ਜਦੋਂ ਉਹ ਪੱਛਮੀ ਬੰਗਾਲ ਦੇ ਹਿੱਤਾਂ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪੇਸ਼ ਹੋਣ ਵਾਲੇ ਪਹਿਲੇ ਮੌਜੂਦਾ ਮੁੱਖ ਮੰਤਰੀ ਬਣ ਗਏ। ਕਾਲਾ ਕੋਟ ਪਾ ਕੇ ਮਮਤਾ ਬੈਨਰਜੀ ਚੀਫ ਜਸਟਿਸ ਆਫ ਇੰਡੀਆ ਨੂੰ ਉਹਨਾਂ ਦੇ ਚੈਂਬਰ ਵਿਚ ਮਿਲਣ ਵਾਸਤੇ ਦੋ ਘੰਟੇ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਉਹਨਾਂ ਪੱਛਮੀ ਬੰਗਾਲ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਵਾਸਤੇ ਚੀਫ ਜਸਟਿਸ ਤੋਂ 5 ਮਿੰਟ ਦਾ ਸਮਾਂ ਮੰਗਿਆ ਜਿਸਦੇ ਜਵਾਬ ਵਿਚ ਚੀਫ ਜਸਟਿਸ ਨੇ 15 ਮਿੰਟ ਦਾ ਸਮਾਂ ਦਿੱਤਾ। ਉਹਨਾਂ ਬਹੁਤ ਜ਼ੋਰਦਾਰ ਢੰਗ ਨਾਲ ਆਪਣੇ ਮਾਮਲੇ ਦੀ ਪੈਰਵੀ ਕੀਤੀ।

Share.

“I’m a Newswriter, “I write about the trending news events happening all over the world.

Leave A Reply