ਲੁਧਿਆਣਾ : 30 ਜਨਵਰੀ 2026 ਗੰਨਾ ਸ਼ਾਖਾ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਵਿੱਚ ਗੰਨੇ ਦੀ ਢਸਲ ਹੇਠ ਰਕਬਾ,ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਖੰਡ ਮਿੱਲ ਵਾਰ 15 ਆਨਲਾਈਨ ਸੈਮੀਨਾਰ ਕਰਵਾਏ ਜਾ ਰਹੇ ।ਇਸ ਮੁਹਿੰਮ ਤਹਿਤ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਮਿੱਲ ਦੇ ਅਧਿਕਾਰ ਖੇਤਰ ਦੇ ਗੰਨਾ ਕਾਸਤਕਾਰਾਂ ਨਾਲ ਨਵੀਨਤਮ ਗੰਨਾ ਕਾਸ਼ਤਕਾਰੀ ਤਕਨੀਕਾਂ ਸਾਂਝਿਆਂ ਕਰਨ ਲਈ ਆਨ ਲਾਈਨ ਸੈਮੀਨਾਰ ਕਰਵਾਇਆ ਗਿਆਂ। ਜਿਸ ਵਿੱਚ ਵਿੱਚ ਡਾ.ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ,ਡਾ.ਗੁਲਜ਼ਾਰ ਸਿੰਘ ਸੰਘੇੜਾ ਪ੍ਰਿੰਸੀਪਲ ਸਾਇੰਸਦਾਨ , ਡਾਕਟਰ ਜਸਵਿੰਦਰ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ , ਗੁਰਦੀਪ ਸਿੰਘ ਜੀ ਗੰਨਾ ਇੰਸਪੈਕਟਰ ਅਗਾਂਹਵਧੂ ਗੰਨਾ ਕਾਸ਼ਤਕਾਰ ਹਾਜ਼ਰ ਸਨ । ਮਾਹਿਰਾਂ ਅਤੇ ਅਗਾਂਹਵਧੂ ਗੰਨਾ ਕਾਸ਼ਤਕਾਰਾਂ ਨੇ ਗੰਨੇ ਦੀ ਫਸਲ ਦੀਆ ਕਾਸਤਕਾਰੀ ਤਕਨੀਕਾਂ ਬਾਰੇ ਅਤੇ ਆਪਣੇ ਤਜ਼ਰਬਿਆਂ ਤੋਂ ਜਾਣੂ ਕਰਵਾਇਆ ਅਤੇ ਕਿਸਾਨਾਂ ਦੇ ਸੁਆਲਾ ਦੇ ਜੁਆਬ ਦਿੱਤੇ । ਆਨਲਾਈਨ ਵੈਬੀਨਾਰ ਦਾ ਸੰਚਾਲਨ ਡਾ. ਜਸਵਿੰਦਰ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ,ਲੁਧਿਆਣਾ ਨੇ ਕੀਤਾ। ਗੰਨਾ ਕਾਸਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਗੰਨਾ ਕਾਸਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਗੰਨਾ ਦੀ ਕੀਮਤ 416 /-ਪ੍ਰਤੀ ਕੁਇੰਟਲ ਮੁਕੱਰਰ ਕੀਤੀ ਗਈ ਹੈ ਜਿਸ ਨਾਲ ਗੰਨਾ ਕਾਸਤਕਾਰਾਂ ਨੂੰ ਆਰਥਿਕ ਫਾਇਦਾ ਹੋਵੇਗਾ।ਉਨਾਂ ਕਿਹਾ ਕਿ ਗੰਨਾ ਕਾਸਤਕਾਰਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਗੰਨਾ ਮਿੱਲਾਂ ਨੂੰ ਗੰਨੇ ਦੀ ਫਸਲ ਨੂੰ ਪੂਰੀ ਤਰਾਂ ਪੱਕਣ ਤੇ ਹੀ ਸਪਲਾਈ ਕਰਨ ਤਾਂ ਜੋ ਖੰਡ ਰਿਕਵਰੀ ਬੇਹਤਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਝੋਨੇ ਹੇਠੋਂ ਰਕਬਾ ਕਢ ਕੇ ਗੰਨੇ ਹੇਠ ਲਿਆਉਣ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਮਾਨਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਦੇ ਆਦੇਸ਼ਾਂ ਅਤੇ ਪ੍ਰਬੰਧਕੀ ਸਕੱਤਰ ਖੇਤੀਬਾੜੀ ਪੰਜਾਬ ਸ੍ਰ ਅਰਸ਼ਦੀਪ ਸਿੰਘ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਜਿਸ ਤਹਿਤ 15 ਖੰਡ ਮਿੱਲਾਂ ਵਿੱਚ ਆਨਲਾਈਨ ਸੈਮੀਨਾਰ ਕਰਨ ਤੋਂ ਇਲਾਵਾ ਜਨਵਰੀ ਫਰਵਰੀ ਮਹੀਨੇ ਦੌਰਾਨ ਪਿੰਡ ਪੱਧਰ ਤੇ ਜਾਗਰੁਕਤਾ ਕੈਂਪ ਲਗਾਏ ਜਾਣਗੇ। ਉਨਾਂ ਦੱਸਿਆ ਕਿ ਸਮੂਹ ਗੰਨਾ ਵਿਕਾਸ ਅਧਿਕਾਰੀ ਹਫਤੇ ਵਿੱਚ ਦੋ ਦਿਨ ਪਿੰਡਾਂ ਵਿੱਚ ਕਿਸੇ ਸਾਂਝੀ ਥਾਂ ਤੇ ਬੈਠ ਕੇ ਗੰਨਾ ਕਾਸਤਕਾਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋਂ ਬਹਾਰ ਰੁੱਤ ਦੀ ਬਿਜਾਈ ਤੋਂ ਪਹਿਲਾਂ ਗੰਨੇ ਦੀਆਂ ਨਵੀਨਤਮ ਕਾਸ਼ਤਕਾਰੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ । ਉਨ੍ਹਾਂ ਨੇ ਕਿਹਾ ਕਿ ਗੰਨਾ ਕਾਸਤਕਾਰਾਂ ਲਈ ਫਰਵਰੀ – ਮਾਰਚ ਤੱਕ ਦਾ ਸਮਾਂ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ,ਇਸ ਸਮੇਂ ਦੌਰਾਨ ਢੁਕਵੀਆ ਕਿਸਮਾਂ ਦਾ ਮੂਢਾ ਰੱਖਣ ਤੋਂ ਇਲਾਵਾ ਸਮੇਂ ਸਿਰ ਗੰਨੇ ਦੀ ਬਿਜਾਈ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਗੰਨੇ ਦੀ ਕਾਸ਼ਤ ਨੂੰ ਚਿਰਸਥਾਈ ਕਰਨ ਲਈ ਹੋਰ ਅਗੇਤੀਆ ਅਤੇ ਪਿਛੇਤੀਆਂ ਪੱਕਣ ਵਾਲੀਆਂ ਕਿਸਮਾਂ ਸੀ ਓ ਪੀ ਬੀ 95,96,92,ਸੀ ਓ 0118 ਅਤੇ ਸੀ ਉ 15023 ਤੋਂ ਇਲਾਵਾ ਸੀ ਵੀ ਆਰ ਸੀ ਦੁਆਰਾ ਸਿਫਾਰਸ਼ਸ਼ੁਦਾ ਕਿਸਮਾਂ ਹੇਠ ਰਕਬਾ ਵਧਾਉਣ ਦੀ ਜ਼ਰੂਰਤ ਹੈ। ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਗੰਨੇ ਦੀ ਫਸਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਿੱਚ ਵਾਧਾ ਕਾਰਨ ਲਈ ਜ਼ਰੂਰੀ ਹੈ ਕਿ ਖੇਤੀ ਮਾਹਿਰਾਂ ਵੱਲੋਂ ਕੀਤੀਆ ਸਿਫਾਰਸ਼ਾਂ ਅਨੁਸਾਰ ਗੰਨੇ ਦੀ ਕਾਸਤ ਕੀਤੀ ਜਾਵੇ। ਉਨਾਂ ਕਿਹਾ ਕਿ ਮਜ਼ਦੂਰਾਂ ਦੀ ਕਮੀ ਕਾਰਨ ਗੰਨਾ ਕਾਸ਼ਤਕਾਰਾਂ ਵਿੱਚ ਗੰਨਾ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ।ਉਨਾਂ ਕਿਹਾ ਕਿ ਗੰਨਾ ਹਾਰਵੈਸਟਰ ਦੀ ਕਾਰਜ਼ਕੁਸ਼ਲਤਾ ਵਦਾਉਣ ਲਈ ਜ਼ਰੂਰੀ ਹੈ ਕਿ ਗੰਨੇ ਦੀ ਬਿਜਾਈ ਦੋ ਕਤਾਰੀ ਖਾਲੀ ਵਿਧੀ ਨਾਲ ਲਾਈਨ ਤੋਂ ਲਾਈਨ ਤੋਂ 4-5 ਫੁੱਟ ਰੱਖ ਕੇ ਬਿਜਾਈ ਕੀਤੀ ਜਾਵੇ। ਡਾਕਟਰ ਜਸਵਿੰਦਰ ਸਿੰਘ ਨੇ ਅਖੀਰ ਖੇਤੀ ਮਾਹਿਰਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ
Trending
- *ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਲੁਧਿਆਣਾ ਵਿੱਚ ਮਾਲ ਅਧਿਕਾਰੀਆਂ ਨੂੰ ਮਾਲ ਸੇਵਾਵਾਂ ਦੀ ਪੈਂਡੈਂਸੀ ਖਤਮ ਕਰਨ ਦੇ ਦਿੱਤੇ ਹੁਕਮ
- *ਜ਼ਿਲ੍ਹਾ ਲੁਧਿਆਣਾ ਵਿੱਚ 26 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਧਾਰਾ 163 ਲਾਗੂ, ਇਕੱਠ ਅਤੇ ਰੈਲੀਆਂ ‘ਤੇ ਪਾਬੰਦੀ
- ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਨਿੱਜੀ ਸਕੂਲਾਂ ਦੀ ਫੀਸ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਰੈਗੂਲੇਟਰੀ ਕਮੇਟੀ ਕੀਤੀ ਗਠਿਤ
- ਨਗਰ ਕੌਂਸਲ/ਪੰਚਾਇਤ ਚੋਣਾਂ; ਉਮੀਦਵਾਰ ਨਿਰਧਾਰਤ ਹੱਦ ਅੰਦਰ ਹੀ ਖਰਚ ਕਰਨ : ਵਧੀਕ ਜ਼ਿਲ੍ਹਾ ਚੋਣ ਅਫ਼ਸਰ
- ਐਸ.ਡੀ.ਐਮ ਜਸਲੀਨ ਕੌਰ ਭੁੱਲਰ ਨੇ ਅਧਿਕਾਰੀਆਂ ਨੂੰ ਸੁਚਾਰੂ ਪ੍ਰੀਖਿਆ ਸੰਚਾਲਨ ਦੇ ਦਿੱਤੇ ਨਿਰਦੇਸ਼
- ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਦੂਜਾ ਦਿਨ ; 17 ਨਾਮਜ਼ਦਗੀਆਂ ਦਾਖ਼ਲ
- ਸੰਭਾਵੀ ਹੜ੍ਹ ਸਥਿਤੀ ਲਈ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ: ਏਡੀਸੀ ਪੂਨਮ ਸਿੰਘ
- ਐਕਟ ਹਿਊਮਨ ਸੋਸਾਇਟੀ ਦੇ ਸੰਸਥਾਪਕ ਹਰਲੀਨ ਕੌਰ ਨੇ ਪੂਰੀ ਕੀਤੀ ਜਨਗਣਨਾ 2027 ਦੀ ਸਵੈ-ਗਣਨਾ


