ਦਿੜਬਾ ਮੰਡੀ, 11 ਜਨਵਰੀ ਸਤਪਾਲ ਖਡਿਆਲ
ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਣਾਏ ਖੇਤ ਪ੍ਮੋਟਰ ਡਾ ਮੱਘਰ ਸਿੰਘ ਸਿਹਾਲ ਅਤੇ ਇੰਗਲੈਂਡ ਵਸਦੇ ਨੌਜਵਾਨ ਖੇਤ ਪ੍ਮੋਟਰ ਸ੍ ਚਮਕੌਰ ਸਿੰਘ ਘੁਮਾਣ ਦੀ ਅਗਵਾਈ ਵਾਲੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸਿਹਾਲ ਦੇ ਛੇਵੇਂ ਕਬੱਡੀ ਕੱਪ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਸਵ ਜਰਨੈਲ ਸਿੰਘ ਸਵ ਮਾਤਾ ਸੁਰਜੀਤ ਕੌਰ ਦੀ ਯਾਦ ਨੂੰ ਸਮਰਪਿਤ ਇਸ ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਜਿੱਥੇ ਅੱਠ ਪਿੰਡ ਓਪਨ ਦੀਆਂ ਟੀਮਾਂ ਦੇ ਮੈਚ ਹੋਣਗੇ ਉੱਥੇ ਹੀ ਅੱਠ ਆਲ ਓਪਨ ਕਲੱਬਾਂ ਦੇ ਮੁਕਾਬਲੇ ਵੀ ਹੋਣਗੇ। ਇੱਕ ਮੈਚ ਕੁੜੀਆਂ ਦਾ ਵੀ ਖੇਡਿਆ ਜਾਵੇਗਾ।
ਪ੍ਸਿੱਧ ਗਾਇਬ ਆਰ ਨੇਤ ਦਾ ਟਰੈਕਟਰ ਨਾਲ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਪ੍ਬੰਧਕ ਡਾ ਮੱਘਰ ਸਿੰਘ ਸਿਹਾਲ ਅਤੇ ਚਮਕੌਰ ਘੁਮਾਣ ਯੂ ਕੇ ਨੇ ਦੱਸਿਆ ਕਿ ਕਬੱਡੀ ਕੱਪ ਨੂੰ ਲੈ ਕੇ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਦਰਸ਼ਕਾਂ ਦੇ ਬੈਠਣ ਲਈ ਵਿਸੇਸ ਪ੍ਬੰਧ ਹਨ। ਸੁਰਖਿਆ ਨੂੰ ਲੈ ਕੇ ਵੀ ਪੰਜਾਬ ਪੁਲਿਸ ਵਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ।
ਡਾ ਮੱਘਰ ਸਿੰਘ ਸਿਹਾਲ ਨੇ ਆਪਣੇ ਨਿੱੱਜੀ ਖੇਤ ਵਿੱਚ ਲੱਗਪਗ 9 ਏਕੜ ਜਮੀਨ ਖਾਲੀ ਰੱਖ ਕੇ ਇਸ ਕਬੱਡੀ ਕੱਪ ਦਾ ਆਯੋਜਨ ਕੀਤਾ ਹੈ।
ਇਸ ਮੌਕੇ ਬਲਕਾਰ ਸਿੰਘ ਘੁਮਾਣ ਦਿੜਬਾ, ਅਮਨ ਘੱਗਾ, ਗੁਰਪ੍ਰੀਤ ਸਿੰਘ ਯੂ ਕੇ, ਕੁਲਵਿੰਦਰ ਸਿੰਘ ਯੂ ਕੇ, ਲਵ ਪ੍ਰੀਤ ਸਿੰਘ ਯੂ ਕੇ, ਲਾਲੀ ਕੈਨੇਡਾ, ਲਾਡੀ ਕੈਨੇਡਾ, ਧਿਆਨਾ ਅਸਟ੍ਰੇਲੀਆ, ਨਿਰਭੈ ਸਿੰਘ ਰਟੌਲ, ਅਵਤਾਰ ਸਿੰਘ ਤਾਰੀ ਸਰਪੰਚ ਬਘਰੋਲ ਆਦਿ ਦਾ ਵੱਡਾ ਉਪਰਾਲਾ ਹੈ।।


