41 ਵੀਂ ਜੂਨੀਅਰ ਪੰਜਾਬ ਸਟੇਟ ਕਬੱਡੀ ਚੈਪੀਅਨਸ਼ਿਪ ਲੜਕੇ ਢੰਡੋਲੀ ਕਲਾਂ ਵਿਖੇ ਅੱਜ -ਡਾ ਜਨਕ ਰਾਜ, ਧਾਲੀਵਾਲ, ਡਾ ਮੱਘਰ ਸਿਹਾਲਦਿੜਬਾ ਮੰਡੀ, 20 ਦਸੰਬਰ ਸਤਪਾਲ ਖਡਿਆਲਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿੱਚ ਸ੍ ਗੁਰਲਾਲ ਸਿੰਘ ਘਨੌਰ ਪ੍ਧਾਨ, ਸ੍ ਤੇਜਿੰਦਰ ਸਿੰਘ ਮਿੱਡੂਖੇੜਾ ਜਰਨਲ ਸਕੱਤਰ, ਸ੍ ਅਮਨਪ੍ਰੀਤ ਸਿੰਘ ਮੱਲੀ ਚੇਅਰਮੈਨ, ਸ੍ ਬਲਜੀਤ ਸਿੰਘ ਮਾਨ ਸੀਨੀਅਰ ਵਾਇਸ ਪ੍ਧਾਨ ਦੀ ਦੇਖਰੇਖ ਵਿੱਚ ਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਪ੍ਧਾਨ ਬਲਵਿੰਦਰ ਸਿੰਘ ਧਾਲੀਵਾਲ, ਡਾ ਜਨਕ ਰਾਜ ਸ਼ਰਮਾਂ, ਚੇਅਰਮੈਨ ਡਾ ਮੱਘਰ ਸਿੰਘ ਸਿਹਾਲ, ਸੀਨੀਅਰ ਵਾਇਸ ਪ੍ਧਾਨ ਹਰਵਿੰਦਰ ਸਿੰਘ ਕਾਲਾ, ਆਰਗਨਾਈਜ਼ੇਸ਼ਨ ਸੈਕਟਰੀ ਹਰਪਾਲ ਸਿੰਘ ਖਡਿਆਲ, ਮੀਤ ਪ੍ਰਧਾਨ ਬਲਜੀਤ ਸਿੰਘ ਖਡਿਆਲ , ਪ੍ਰੈਸ ਸਕੱਤਰ ਸਤਪਾਲ ਸਿੰਘ ਖਡਿਆਲ ਹੋਰਾਂ ਦੇ ਯਤਨਾਂ ਸਦਕਾ ਦਿੜਬਾ ਨੇੜਲੇ ਪਿਂਡ ਢੰਡੋਲੀ ਕਲਾਂ ਵਿਖੇ ਹੋਵੇਗੀ। ਜਿਸ ਵਿੱਚ ਜੂਨੀਅਰ ਵਰਗ ਦੇ ਮੁੰਡੇ ਜਿਨ੍ਹਾਂ ਦੀ ਉਮਰ ਮਿਤੀ 01-01-2006 ਅਤੇ ਵਜਨ 80 ਕਿਲੋਗ੍ਰਾਮ ਹੈ ਭਾਗ ਲੈਣਗੇ। ਇਸ ਮੌਕੇ ਜਿਲਾ ਪ੍ਧਾਨ ਬਲਵਿੰਦਰ ਸਿੰਘ ਧਾਲੀਵਾਲ ਅਤੇ ਡਾ ਜਨਕ ਰਾਜ ਸ਼ਰਮਾਂ ਨੇ ਦੱਸਿਆ ਕਿ ਪਿੰਡ ਢੰਡੋਲੀ ਕਲਾਂ ਵਿਖੇ ਸ੍ ਹਰਵਿੰਦਰ ਸਿੰਘ ਕਾਲਾ ਦੀ ਅਗਵਾਈ ਵਿੱਚ ਸਾਰੇ ਪ੍ਬੰਧ ਮੁਕੰਮਲ ਕਰ ਲਏ ਗਏ ਹਨ। ਵੱਖ ਵੱਖ ਜਿਲਿਆਂ ਤੋਂ ਖਿਡਾਰੀ ਵੱਡੇ ਪੱਧਰ ਉੱਤੇ ਇਸ ਚੈਪੀਅਨਸ਼ਿਪ ਵਿੱਚ ਭਾਗ ਲੈਣਗੇ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾਂ ਉੱਚੇਚੇ ਤੌਰ ਤੇ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਪਿੰਡ ਢੰਡੋਲੀ ਕਲਾਂ ਦੀ ਪੰਚਾਇਤ ਸਮੁੱਚੇ ਨਗਰ ਨਿਵਾਸੀਆਂ ਦਾ ਪੂਰਾ ਸਹਿਯੋਗ ਹੋਵੇਗਾ।।
Trending
- PM Modi ਨੇ ਕੋਲਕਾਤਾ ਤੋਂ ਵਰਚੁਅਲੀ ਕੀਤਾ ਸੰਬੋਧਨ,’ਬੰਗਾਲ ਨੂੰ ਜੰਗਲਰਾਜ ਤੋਂ ਮੁਕਤ ਹੋਣਾ ਪਵੇਗਾ’
- ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ 30 ਦਸੰਬਰ 2025 ਨੂੰ ਹੋਵੇਗਾਃ- ਹਰਪਾਲ ਚੀਮਾ
- MLA ਹਰਮੀਤ ਸਿੰਘ ਪਠਾਨਮਾਜਰਾ ‘ਭਗੌੜਾ’ ਕਰਾਰ
- -ਪੰਜਾਬ ਸਰਕਾਰ ਹਵਾਬਾਜ਼ੀ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਨੌਜਵਾਨਾਂ ਨੂੰ ਗੁਣਵੱਤਾ ਵਾਲੀ, ਕਿਫ਼ਾਇਤੀ ਅਤੇ ਵਿਸ਼ਵ ਪੱਧਰੀ ਸਿਖਲਾਈ ਪ੍ਰਦਾਨ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- 30 ਦਸੰਬਰ ਨੂੰ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ; ਮਨਰੇਗਾ ਅਤੇ ਜ਼ਮੀਨੀ ਨਿਯਮਾਂ ‘ਚ ਅਹਿਮ ਬਦਲਾਅ
- 41 ਵੀਂ ਜੂਨੀਅਰ ਪੰਜਾਬ ਸਟੇਟ ਕਬੱਡੀ ਚੈਪੀਅਨਸ਼ਿਪ ਲੜਕੇ ਢੰਡੋਲੀ ਕਲਾਂ ਵਿਖੇ ਅੱਜ -ਡਾ ਜਨਕ ਰਾਜ, ਧਾਲੀਵਾਲ, ਡਾ ਮੱਘਰ ਸਿਹਾਲ
- ਚੰਨੀ ਨੇ ਫੇਰ ਜਿੱਤਿਆ ਸਭ ਦਾ ਦਿਲ – ਰਣ ਸਿੰਘ ਮਹਿਲਾਂ
- *ਪ੍ਰੋਜੈਕਟ ਜੀਵਨਜੋਤ 2.0 ਤਹਿਤ ਲੁਧਿਆਣਾ ਵਿੱਚ ਵਿਸ਼ੇਸ਼ ਮੁਹਿੰਮ,14 ਭੀਖ ਮੰਗਦੇ ਬੱਚਿਆਂ ਨੂੰ ਰੈਸਕਿਊ ਕੀਤਾ


