*ਵਿਧਾਇਕ ਸਿੱਧੂ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਕੀਤਾ ਨਿਪਟਾਰਾ**- ਦਫ਼ਤਰ ਨਗਰ ਨਿਗਮ ਜੋਨ-ਸੀ ਦੇ ਬਾਹਰ ਮੋਬਾਇਲ ਵੈਨ ਰਾਹੀਂ ਸੁਣੀਆਂ ਮੁਸ਼ਕਿਲਾਂ*ਲੁਧਿਆਣਾ, 15 ਦਸੰਬਰ (000) – ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਲਕਾ ਆਤਮ ਨਗਰ ਅਧੀਨ ਨਗਰ ਨਿਗਮ ਜੋਨ-ਸੀ ਦਫ਼ਤਰ ਦੇ ਬਾਹਰ, ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੋਬਾਇਲ ਵੈਨ ਰਾਹੀਂ ਨਿਰੰਤਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਅੱਜ ਗਿੱਲ ਰੋਡ, ਦਫ਼ਤਰ ਨਗਰ ਨਿਗਮ ਜੋਨ-ਸੀ ਦੇ ਬਾਹਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇ। ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜਿਆਦਾਤਰ ਮਿਹਨਤ ਮਜ਼ਦੂਰੀ, ਦੁਕਾਨਦਾਰ, ਛੋਟੇ ਕਾਰੋਬਾਰੀ ਅਤੇ ਕਿਰਤੀ ਲੋਕਾਂ ਦਾ ਰਹਿਣ ਵਸੇਰਾ ਹੈ। ਉਨ੍ਹਾਂ ਸਥਾਨਕ ਲੋਕਾਂ ਦੇ ਕੀਮਤੀ ਸਮੇਂ ਦੀ ਕਦਰ ਕਰਦਿਆਂ ਬੀ.ਐਡ.ਆਰ. , ਪੀ.ਐਸ.ਪੀ.ਸੀ.ਐਲ. ਅਤੇ ਪੁਲਿਸ ਵਿਭਾਗ ਨਾਲ ਸਬੰਧਤ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਅਸੀਸ ਦੇ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਹੈ ਅਤੇ ਹੁਣ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਾਂ।ਇਸ ਮੋਕੇ ਸਰਤਾਜ ਸਿੰਘ ਸਿੱਧੂ, ਜੋਨਲ ਕਮਿਸ਼ਨਰ ਗੁਰਪਾਲ ਸਿੰਘ, ਏ.ਸੀ ਪੀ.ਸਤਵਿੰਦਰ ਸਿੰਘ ਵਿਰਕ, ਸੁਪਰਡੈਂਟ ਅਬਦੁਲ ਸਤਾਰ , ਕੌਂਸਲਰ ਸੋਹਣ ਸਿੰਘ ਗੋਗਾ, ਕੌਸਲਰ ਪਰਮਿੰਦਰ ਸਿੰਘ ਸੋਮਾ, ਕੌਂਸਲਰ ਸੁਰਿੰਦਰ ਕਲਿਆਣ, ਸਲਾਹਕਾਰ ਰੇਸ਼ਮ ਸੱਗੂ, ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ, ਪੀਏ ਕਮਲਦੀਪ ਕਪੂਰ, ਸੋਸ਼ਲ ਮੀਡੀਆ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਾ, ਮੈਡਮ ਨੀਲਮ ਲੱਖਣਪਾਲ, ਸੁਖਵਿੰਦਰ ਕੌਰ ਗਿੱਲ, ਐਮ ਪੀ ਮਹਿੰਦਰ ਪਾਲ, ਅਮਨ ਭੱਟੀ, ਗੁਰਪ੍ਰੀਤ ਸਿੰਘ, ਲਸ਼ਕਰ ਸਿੰਘ, ਲਾਲੀ ਅਤੇ ਸਤਵੰਤ ਮਠਾਰੂ ਹਾਜ਼ਰ ਸਨ।
Trending
- *ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਿੱਤੀ ਸਾਲ 2026-27 ਲਈ 2,60,437 ਕਰੋੜ ਦਾ ‘ਸਾਰੀਆਂ ਗਾਰੰਟੀਆਂ ਪੂਰੀਆਂ’ ਬਜਟ ਪੇਸ਼ ਕੀਤਾ
- ਆਪ ਦੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਔਰਤਾਂ ਨੂੰ 1,000-1,500 ਰੁਪਏ ਮਹੀਨਾਵਾਰ ਸਹਾਇਤਾ ਪ੍ਰਦਾਨ ਕਰਦੀ ਹੈ: ਹਰਪਾਲ ਸਿੰਘ ਚੀਮਾ
- ਬਾਹਰ ਬੱਬਰ ਸ਼ੇਰ ਘਰੇ ਢੇਰ ‘ਪਤੀ ਪ੍ਰਮੇਸ਼ਰਾਂ’ ਦੇ ਦੁੱਖਾਂ ਦੀ ਦਾਰੂ ਨਹੀਂ ਬਣਦਾ ਕੋਈ ਵੀ ਦਿਵਸ
- ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਪੇਂਡੂ ਵਿਕਾਸ ਅਤੇ ਸੈਰ-ਸਪਾਟਾ ਸਕੀਮਾਂ ਨੂੰ ਹੋਰ ਮਜ਼ਬੂਤ ਕਰਨ ਹਿੱਤ ਬਜਟ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ
- ਯੁੱਧ ਨਸ਼ਿਆਂ ਵਿਰੁੱਧ ; ‘ਦੌੜਦਾ ਪੰਜਾਬ-2 ਤੇ 17ਵੀਂ ਸੀਟੀ ਹਾਫ਼ ਮੈਰਾਥਨ ’ਚ ਨਸ਼ਿਆਂ ਖਿਲਾਫ਼ ਦੌੜਿਆ ਜਲੰਧਰ
- ‘ਯੁੱਧ ਨਸ਼ਿਆਂ ਵਿਰੁੱਧ’ : ‘ਦੌੜਦਾ ਪੰਜਾਬ-2’ ਹਾਫ਼ ਮੈਰਾਥਨ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਕਰਨ ’ਚ ਨਿਭਾਏਗੀ ਅਹਿਮ ਭੂਮਿਕਾ
- ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਐਥਲੈਟਿਕਸ ਮੁਕਾਬਲੇ ਆਯੋਜਿਤ
- *ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਐਸ.ਸੀ ਮਹਿਲਾਵਾਂ ਨੂੰ 1500 ਅਤੇ ਹੋਰਾਂ ਨੂੰ 1000 ਰੁਪਏ ਮਹੀਨਾ: ਵਿੱਤ ਮੰਤਰੀ ਚੀਮਾ ਨੇ ਬਜਟ ਵਿੱਚ ਕੀਤਾ ਵੱਡਾ ਐਲਾਨ


