72 ਵੀਂ ਸਟੇਟ ਕਬੱਡੀ ਚੈਪੀਅਨਸ਼ਿਪ ਉੱਤੇ ਸੰਗਰੂਰ ਦੇ ਮੁੰਡਿਆਂ ਦਾ ਕਬਜਾਂਮੁੱਖ ਮੰਤਰੀ ਮਾਨ ਸਮੇਤ ਚੀਮਾ, ਅਰੋੜਾ, ਗੋਇਲ, ਭਰਾਜ ਨੇ ਦਿੱਤੀ ਵਧਾਈਦਿੜਬਾ ਮੰਡੀ, 08 ਦਸੰਬਰ ਸਤਪਾਲ ਖਡਿਆਲਬੀਤੇ ਕੱਲ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 72 ਵੀ ਂ ਸਟੇਟ ਕਬੱਡੀ ਚੈਪੀਅਨਸ਼ਿਪ ਮੁੰਡੇ ਕੁੜੀਆਂ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿੱਚ ਜਿਲਾ ਕਬੱਡੀ ਐਸੋਸੀਏਸ਼ਨ ਬਰਨਾਲਾ ਵਲੋਂ ਪਿੰਡ ਬਡਬਰ ਵਿਖੇ ਆਯੋਜਿਤ ਕੀਤੀ ਗਈ। ਇਸ ਕਬੱਡੀ ਚੈਪੀਅਨਸ਼ਿਪ ਦੀ ਅਗਵਾਈ ਪ੍ਧਾਨ ਸ੍ ਗੁਰਲਾਲ ਸਿੰਘ ਘਨੌਰ, ਜਰਨਲ ਸਕੱਤਰ ਸ੍ ਤੇਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਸ੍ ਅਮਨਪ੍ਰੀਤ ਸਿੰਘ ਮੱਲੀ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਮਾਨ ਬਰਨਾਲਾ ਨੇ ਕੀਤੀ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਕਬੱਡੀ ਚੈਪੀਅਨਸ਼ਿਪ ਦੌਰਾਨ ਮਰਦਾਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਜ਼ਿਲ੍ਹੇ ਨੇ ਚੈਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਮੌਕੇ ਨਾਲ ਸੰਗਰੂਰ ਟੀਮ ਨੂੰ ਮੁੱਖ ਮੰਤਰੀ ਸ੍ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾਂ, ਪੰਜਾਬ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਸ੍ਰੀ ਵਰਿੰਦਰ ਗੋਇਲ, ਵਿਧਾਇਕ ਨਰਿੰਦਰ ਕੌਰ ਭਰਾਜ ਆਦਿ ਨੇ ਵਧਾਈ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਪ੍ਧਾਨ ਸ੍ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਜਨਕ ਰਾਜ ਕਾਂਝਲਾ, ਹਰਵਿੰਦਰ ਸਿੰਘ ਕਾਲਾ ਢੰਡੋਲੀ ਕਲਾਂ, ਡਾ ਮੱਘਰ ਸਿੰਘ ਸਿਹਾਲ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਮੁੰਡਿਆਂ ਨੇ ਇੱਕ ਦਹਾਕੇ ਬਾਅਦ ਦੁਬਾਰਾ ਚੈਪੀਅਨ ਬਣਨ ਦਾ ਮਿਜਾਜ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਟੀਮ ਨੂੰ ਤਿਆਰ ਕਰਨ ਵਿੱਚ ਕੋਚ ਸੋਮਾ ਘਰਾਚੋਂ, ਮੈਨੇਜਰ ਸਤਪਾਲ ਮਾਹੀ ਖਡਿਆਲ ਨੇ ਵੱਡੀ ਭੂਮਿਕਾ ਨਿਭਾਈ। ਪ੍ਰਧਾਨ ਧਾਲੀਵਾਲ ਨੇ ਦੱਸਿਆ ਕਿ 2015 ਵਿੱਚ ਜਖੇਪਲ ਵਿੱਚ ਸੰਗਰੂਰ ਜਿਤਿਆ ਸੀ। ਉਸ ਤੋਂ ਦਸ ਸਾਲ ਬਾਅਦ ਅੱਜ ਦੁਬਾਰਾ ਕਪਤਾਨ ਪ੍ਦੀਪ ਕੁਮਾਰ ਬੱਬੂ ਝਨੇੜੀ, ਉਪ ਕਪਤਾਨ ਗੁਰਵਿੰਦਰ ਸਿੰਘ ਗੋਗੋ ਰਾਏਧਰਾਨਾ ਦੀ ਕਮਾਂਡ ਵਿੱਚ ਇਹ ਸਫਲਤਾ ਮਿਲੀ ਹੈ। ਸੰਗਰੂਰ ਜਿਲੇ ਦੀ ਟੀਮ ਵਿੱਚ ਸਾਰੇ ਜਿਲੇ ਨਾਲ ਸੰਬੰਧਿਤ ਸਟਾਰ ਖਿਡਾਰੀਆਂ ਨੇ ਭਾਗ ਲਿਆ ਜਿੰਨਾ ਵਿੱਚ ਲੱਖਾ ਢੰਡੋਲੀ, ਮੱਟੂ ਢੰਡੋਲੀ, ਲੱਖੀ, ਸੈਂਟੀ ਘਰਾਚੋਂ, ਪ੍ਦੀਪ ਰਾਮਪੁਰਾ, ਬਿੱਲਾ, ਬਿੰਦਰੀ, ਰਾਜੂ, ਹੁਸਨ, ਲਵੀ ਤੋਲਾਵਾਲ, ਸੈਲੀ, ਜੱਸਾ ਦਿੜਬਾ, ਗਗਨ ਨਾਗਰਾ, ਕਰਮੀ ਭੂਲਣ, ਹਰਜਿੰਦਰ ਬੂਬਨਾ, ਲੱਡੂ ਖਡਿਆਲ, ਗੁਰਮੁਖ ਮੀਣਾ ਜਖੇਪਲ, ਰਿੰਪੀ ਸਰਪੰਚ ਆਦਿ ਖਿਡਾਰੀ ਸਾਮਿਲ ਸਨ। ਸੰਗਰੂਰ ਟੀਮ ਵਿੱਚ ਸਾਰੇ ਖਿਡਾਰੀਆਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ। ਉੱਘੇ ਖੇਡ ਪ੍ਬੰਧਕ ਡਾ ਮੱਘਰ ਸਿੰਘ ਸਿਹਾਲ ਦੀ ਅਗਵਾਈ ਵਿੱਚ ਦੀਪ ਨਸਾ ਮੁਕਤੀ ਕੇਂਦਰ ਦਿੜਬਾ ਨੇ ਖਿਡਾਰੀਆਂ ਨੂੰ ਕਿੱਟ ਦਿੱਤੀ। ਇਸ ਮੌਕੇ ਕਰਨ ਘੁਮਾਣ ਕੈਨੇਡਾ, ਹਰਦੀਪ ਸਿੰਘ ਬੱਬਲੂ ਜੱਖਲਾ ਅਮਰੀਕਾ, ਸੀਪਾ ਯੂ ਐਸ ਏ,ਜੱਸਾ ਗਿੱਲ ਅਸਟ੍ਰੇਲੀਆ, ਚਮਕੌਰ ਸਿੰਘ ਘੁਮਾਣ ਯੂ ਕੇ,ਦਲਵੀਰ ਸਿੰਘ ਰਾਮਪੁਰਾ ਕੈਨੇਡਾ, ਸੰਜੀਵ ਬਾਂਸਲ ਐਮ ਡੀ ਕੋਪਲ ਗਰੁੱਪ,ਬਲਜੀਤ ਸਿੰਘ ਪੰਚਾਇਤ ਸਕੱਤਰ, ਸੁਰਿੰਦਰ ਸਿੰਘ ਜਖੇਪਲ, ਭੁਪਿੰਦਰ ਸਿੰਘ ਪਟਵਾਰੀ ਸੁਨਾਮ, ਸੁਖਰਾਜ ਸਿੰਘ ਮਾਨ,ਬਲਕਾਰ ਸਿੰਘ ਘੁਮਾਣ, ਗੁਰਮੇਲ ਦਾਸ ਝਨੇੜੀ,ਜਗਦੀਸ ਜੈਲਦਾਰ ਘਰਾਟ, ਜਸ਼ਨ ਮਹਿਲਾਂ , ਰਾਜ ਜਖੇਪਲ ਕੈਨੇਡਾ, ਡੈਨੀ ਦਿੜਬਾ, ਡਾ ਝੰਡਾ ਸਿੰਘ ਖੇਤਲਾ ਆਦਿ ਨੇ ਸੰਗਰੂਰ ਟੀਮ ਨੂੰ ਵਧਾਈ ਦਿੰਦਿਆਂ ਨਿਕਟ ਭਵਿਖ ਵਿੱਚ ਵੀ ਜਿੱਤਾਂ ਦੀ ਕਾਮਨਾ ਕੀਤੀ।।
Trending
- ਹਰਮੀਤ ਸਿੰਘ ਕਾਲਕਾ ਨੇ ਕਿਹਾ 328 ਸਰੂਪਾਂ ਦਾ ਰਹੱਸ ਖੋਲ੍ਹਣ ਦਾ ਸਮਾਂ ਆ ਗਿਆ ਹੈ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ
- ਕਪੂਰਥਲਾ ਜ਼ਿਲ੍ਹੇ ਤੋਂ ਦੋ ਹੋਰ ਵਿਅਕਤੀਆਂ ਦੀ ਕੀਤੀ ਪਛਾਣ , ਜਿਨ੍ਹਾਂ ਨੂੰ ਫੜਨ ਲਈ ਪੁਲਿਸ ਟੀਮਾਂ ਕਰ ਰਹੀਆਂ ਹਨ ਛਾਪੇਮਾਰੀ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ
- ਡਾਕਟਰ ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਤੋਂ ਕੀਤੀ ਸਸਪੈਂਡ
- ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਸਦਭਾਵਨਾ ਦਿਵਸ ਵਜੋਂ ਮਨਾਇਆ
- ‘ਡੀ-ਅਡਿਕਸ਼ਨ’ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 27 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਕਰਵਾਉਣ ਲਈ ਕੀਤਾ ਰਾਜ਼ੀ
- ਪਹਿਲਾਂ ਪੁੱਤਰ ਦਾ ਕਤਲ, ਫਿਰ ਮਾਂ-ਧੀ ਨੇ ਕੀਤੀ ਖੁਦਕੁਸ਼ੀ
- ਬੰਬ ਧਮਾਕੇ ਦੇ 4 ਮੁਲਜ਼ਮਾਂ ਦੀ NIA ਹਿਰਾਸਤ ਵਧੀ -ਦਿੱਲੀ
- Site Icon Edit with Elementor · Post Ctrl+K Save draft N/A Publish Error notice Updating failed. You are probably offline. Change block type or style Change text alignment Displays more block tools 72 ਵੀਂ ਸਟੇਟ ਕਬੱਡੀ ਚੈਪੀਅਨਸ਼ਿਪ ਉੱਤੇ ਸੰਗਰੂਰ ਦੇ ਮੁੰਡਿਆਂ ਦਾ ਕਬਜਾਂ

