ਓਟਾਵਾ – ਓਂਟਾਰੀਓ ਵਿਚ ਇਕ ਸਮਾਰੋਹ ਦੌਰਾਨ ਕੈਨੇਡਾ ਸਰਕਾਰ ਵੱਲੋਂ ਸਿੱਖ ਫੌਜੀਆਂ ਦਾ ਸਨਮਾਨ ਕਰਦੇ ਹੋਏ ਇਕ ਨਵੀਂ ਕੈਨੇਡਾ ਪੋਸਟ ਯਾਦਗਾਰੀ ਦਿਵਸ ਡਾਕ ਟਿਕਟ ਜਾਰੀ ਕੀਤੀ ਗਈ ਹੈ। 18ਵੇਂ ਸਾਲਾਨਾ ਸਿੱਖ ਯਾਦਗਾਰੀ ਦਿਵਸ ਸਮਾਰੋਹ ਦੌਰਾਨ ਪਹਿਲੀ ਵਾਰ ਸਿੱਖ-ਕੈਨੇਡੀਅਨ ਫੌਜੀਆਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਇਕ ਨਵੀਂ ਡਾਕ ਟਿਕਟ ਨੂੰ ਜਾਰੀ ਕੀਤਾ ਗਿਆ ਹੈ।

ਇਹ ਯਾਦਗਾਰੀ ਡਾਕ ਟਿਕਟ ਕੈਨੇਡੀਅਨ ਫੌਜ ਵਿਚ ਸਿੱਖਾਂ ਦੁਆਰਾ ਇਕ ਸਦੀ ਤੋਂ ਵੱਧ ਸਮੇਂ ਦੀ ਸੇਵਾ ਨੂੰ ਮਾਨਤਾ ਦਿੰਦੀ ਹੈ, ਜਿਸ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਦੌਰਾਨ ਹਥਿਆਰਬੰਦ ਫੌਜ ਵਿਚ ਭਰਤੀ ਹੋਏ 10 ਸਿੱਖ ਫੌਜੀਆਂ ਨਾਲ ਹੋਈ ਸੀ। ਸਿੱਖ ਭਾਈਚਾਰੇ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਇਹ ਸਮਾਰੋਹ ਓਂਟਾਰੀਓ ਦੇ ਕਿਚਨਰ ਵਿਚ ਪ੍ਰਾਈਵੇਟ ਬਕਮ ਸਿੰਘ ਦੀ ਯਾਦਗਾਰ ’ਤੇ ਆਯੋਜਿਤ ਕੀਤਾ ਗਿਆ ਸੀ। ਇਹ ਕੈਨੇਡਾ ਵਿਚ ਵਿਸ਼ਵ ਯੁੱਧਾਂ ਦੇ ਇਕ ਸਿੱਖ ਸਿਪਾਹੀ ਨੂੰ ਸਮਰਪਿਤ ਇਕੋ-ਇਕ ਯਾਦਗਾਰ ਹੈ। ਪਿਛਲੇ 18 ਸਾਲਾਂ ਤੋਂ ਸਿੱਖ ਭਾਈਚਾਰੇ ਦੇ ਮੈਂਬਰ ਕਿਚਨਰ ਵਿਚ ਪ੍ਰਾਈਵੇਟ ਬਕਮ ਸਿੰਘ ਦੀ ਯਾਦਗਾਰ ’ਤੇ ਇਕੱਠੇ ਹੁੰਦੇ ਰਹੇ ਹਨ।

Share.

“I’m a Newswriter, “I write about the trending news events happening all over the world.

Leave A Reply