ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਗੁਹਾਟੀ (ਅਸਾਮ) ‘ਚ ਆਪਣੇ 2 ਦਿਨਾਂ ਦੇ ਦੌਰੇ ਦੌਰਾਨ ਕੋਇਨਾਧਾਰਾ ਗੈਸਟ ਹਾਊਸ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕੀਤੀ।
 ਇਸ ਮੌਕੇ ‘ਤੇ ਰਾਜਪਾਲ ਕਟਾਰੀਆ ਨੇ ਚੰਡੀਗੜ੍ਹ ਨਗਰ ਨਿਗਮ ਲਈ ਹਾਲ ਹੀ ‘ਚ ਮਨਜ਼ੂਰ ਕੀਤੀ 125 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਰਕਮ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਨਾਗਰਿਕ ਸਹੂਲਤਾਵਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ‘ਚ ਸਹਾਈ ਸਿੱਧ ਹੋਵੇਗੀ।

ਰਾਜਪਾਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜਾਬ ‘ਚ ‘ਚ ਆਏ ਹੜ੍ਹ ਦੀ ਸਥਿਤੀ ਦੀ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਰਾਹਤ ਅਤੇ ਬਚਾਅ ਕਾਰਜਾਂ ਦੀ ਪ੍ਰਗਤੀ, ਪ੍ਰਭਾਵਿਤ ਖੇਤਰਾਂ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਵਿੱਚ ਜ਼ਰੂਰੀ ਸਹਿਯੋਗ ਬਾਰੇ ਵੀ ਜਾਣੂੰ ਕਰਵਾਇਆ।  ਮੀਟਿੰਗ ਦੌਰਾਨ ਦੋਹਾਂ ਨੇਤਾਵਾਂ ਨੇ ਖੇਤਰੀ ਵਿਕਾਸ, ਜਨ ਸੇਵਾ ਅਤੇ ਆਪਦਾ ਪ੍ਰਬੰਧਨ ਜਿਹੇ ਵੱਖ-ਵੱਖ ਮੁੱਦਿਆਂ ‘ਤੇ ਵੀ ਚਰਚਾ ਕੀਤੀ।

Share.

“I’m a Newswriter, “I write about the trending news events happening all over the world.

Leave A Reply