ਬਲਾਚੌਰ, 26 ਅਗਸਤ,2025 ਬਰਸਾਤੀ ਮੌਸਮ ਅਤੇ ਦਰਿਆ ਸਤਲੁਜ ਵਿੱਚ ਵਧੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਅੱਜ ਪਿੰਡ ਬੇਲਾ ਤਾਜੋਵਾਲ ਅਤੇ ਔਲੀਆਪੁਰ ਵਿਖੇ ਧੁੱਸੀ ਬੰਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਮੌਕੇ ‘ਤੇ ਪਾਣੀ ਦੇ ਵਹਾਅ ਬਾਰੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਹਰ ਤਰ੍ਹਾਂ ਦੇ ਪੁਖਤਾ ਇੰਤਜਾਮ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਸਹੀ ਹੈ ਅਤੇ ਇਲਾਕੇ ਵਿੱਚ ਧੁੱਸੀ ਬੰਨ ਨੂੰ ਕੋਈ ਨਕੁਸਾਨ ਨਹੀਂ ਹੈ। ਮੌਕੇ ‘ਤੇ ਮੌਜੂਦ ਲਾਗਲੇ ਪਿੰਡਾਂ ਦੇ ਮੋਹਤਬਾਰਾਂ ਨੇ ਵੀ ਐਸ.ਡੀ.ਐਮ ਨਾਲ ਗੱਲਬਾਤ ਕਰਦਿਆਂ ਬੰਨ ਦੀ ਸਥਿਤੀ ਸਹੀ ਹੋਣ ਬਾਰੇ ਤਸਲੀ ਦਾ ਪ੍ਰਗਟਾਵਾ ਕੀਤਾ।

ਕ੍ਰਿਤਿਕਾ ਗੋਇਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਢੁੱਕਵੇਂ ਇੰਤਜਾਮ ਰੱਖੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਤਹਿਸੀਲਦਾਰ ਸੁਖਬੀਰ ਕੌਰ, ਐਸ.ਡੀ.ਓ. ਹਰਜਿੰਦਰ ਸਿੰਘ, ਜੂਨੀਅਰ ਇੰਜੀਨੀਅਰ ਹਰਕਮਲ ਅਤੇ ਲਭਪ੍ਰੀਤ, ਬੇਲਾ ਤਾਜੋਵਾਲ ਦੇ ਸਰਪੰਚ ਕੁਲਦੀਪ ਕੌਰ, ਸਤਨਾਮ ਸਿੰਘ, ਨਰਿੰਦਰ ਸਿੰਘ, ਸੰਤੋਖ ਸਿੰਘ, ਦੇਸਰਾਜ ਅਤੇ ਪ੍ਰੇਮ ਚੰਦ ਆਦਿ ਹਾਜ਼ਰ ਸਨ।

Share.

“I’m a Newswriter, “I write about the trending news events happening all over the world.

Leave A Reply