ਨਵੀਂ ਦਿੱਲੀ, 14 ਅਗਸਤ 2025 – ਰੇਲਵੇ ਅਤੇ ਖਾਦ ਪ੍ਰੋਸੈਸਿੰਗ ਵਿਭਾਗ ਦੇ ਕੇਂਦਰੀ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਸਿੱਖਾਂ ਨੂੰ ਬਦਨਾਮ ਕਰਨ ਅਤੇ ਅਪਰੋਕਸ਼ ਢੰਗ ਨਾਲ ਉਨ੍ਹਾਂ ਨੂੰ ਆਤੰਕਵਾਦੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਇਹ ਬਿਆਨ ਉਸ ਹਾਲਾਤ ਵਿੱਚ ਆਇਆ ਹੈ ਜਦੋਂ ਰਾਹੁਲ ਗਾਂਧੀ ਨੇ ਪੁਣੇ ਦੀ ਇਕ ਅਦਾਲਤ ਵਿੱਚ ਆਪਣੇ ਵਕੀਲ ਰਾਹੀਂ ਦਾਖਲ ਕੀਤੇ ਗਏ ਹਲਫਨਾਮੇ ਵਿੱਚ ਬਿੱਟੂ ਦਾ ਨਾਮ ਲਿਆ ਅਤੇ ਕਿਹਾ ਕਿ ਉਨ੍ਹਾਂ ਨੂੰ (ਗਾਂਧੀ ਨੂੰ) ਰਵਨੀਤ ਸਿੰਘ ਬਿੱਟੂ ਤੋਂ ਆਪਣੀ ਜਾਨ ਨੂੰ ਖਤਰਾ ਹੈ।ਇਸ ਘਟਨਾ ਨੂੰ “ਹੈਰਾਨੀਜਨਕ ਅਤੇ ਦੁੱਖਦਾਈ” ਦੱਸਦਿਆਂ ਬਿੱਟੂ ਨੇ ਕਿਹਾ ਕਿ ਇਹ ਆਰੋਪ ਰਾਹੁਲ ਗਾਂਧੀ ਦੀ ਸੋਚ ਨੂੰ ਬੇਨਕਾਬ ਕਰਦੇ ਹਨ। ਉਨ੍ਹਾਂ ਨੇ ਕਿਹਾ, “ਰਾਹੁਲ ਗਾਂਧੀ ਦੇ ਹਲਫਨਾਮੇ ਵਿੱਚ ਇਹ ਇਸ਼ਾਰਾ ਹੈ ਕਿ ਉਹ ਪੱਗ ਪਹਿਨਣ ਵਾਲੇ ਵਿਅਕਤੀ ਤੋਂ ਡਰਦੇ ਹਨ। ਇਹ ਸਿੱਖ ਪਛਾਣ ਨੂੰ ਇਕ ਸੁੱਕਮ ਪਰ ਖਤਰਨਾਕ ਢੰਗ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ।”ਕੇਂਦਰੀ ਮੰਤਰੀ ਬਿੱਟੂ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਹੀਦ ਸਰਦਾਰ ਬੇਅੰਤ ਸਿੰਘ ਦੇ ਪੋਤੇ ਹਨ, ਨੇ ਸਵਾਲ ਉਠਾਇਆ ਕਿ ਉਹ ਕਿਵੇਂ ਰਾਹੁਲ ਗਾਂਧੀ ਲਈ ਖਤਰਾ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ, “ਮੈਂ 15 ਸਾਲ ਤੱਕ ਕਾਂਗਰਸ ਵਿਚ ਰਿਹਾ ਹਾਂ, ਸਾਂਸਦ ਵਜੋਂ ਅਤੇ ਹੁਣ ਕੇਂਦਰੀ ਮੰਤਰੀ ਵਜੋਂ ਸੰਸਦ ਵਿਚ ਰਾਹੁਲ ਗਾਂਧੀ ਦੇ ਨਾਲ ਬੈਠਿਆ ਹਾਂ।”ਬਿੱਟੂ ਨੇ ਅੱਗੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਅਤੇ ਦੂਜੇ ਸਿੱਖ ਆਗੂ ਮਰਵਾਹਾ ਦਾ ਨਾਂ ਲੈਣਾ ਇਕ ਖਾਸ ਮਨੋਵਿਰਤੀ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ, “ਰਾਹੁਲ ਗਾਂਧੀ ਦੀ ਸਿੱਖ ਭਾਈਚਾਰੇ ਪ੍ਰਤੀ ਬੇਰੁਖ਼ੀ ਅਤੇ ਵੈਰ ਭਾਵਨਾ ਲੰਬੇ ਸਮੇਂ ਤੋਂ ਰਹੀ ਹੈ। ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਹਮੇਸ਼ਾ ਧੋਖਾ ਕੀਤਾ ਹੈ — 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਇਆ ਓਪਰੇਸ਼ਨ ਬਲੂ ਸਟਾਰ ਇਸ ਦੀ ਸਭ ਤੋਂ ਦਰਦਨਾਕ ਉਦਾਹਰਨ ਹੈ।”ਆਖ਼ਰ ਵਿੱਚ ਬਿੱਟੂ ਨੇ ਕਿਹਾ ਕਿ ਹਲਫਨਾਮੇ ਵਿੱਚ ਉਨ੍ਹਾਂ ਦਾ ਨਾਂ ਲੈਣਾ ਨਾ ਸਿਰਫ਼ ਉਨ੍ਹਾਂ ਖਿਲਾਫ਼ ਝੂਠਾ ਪ੍ਰਚਾਰ ਹੈ, ਸਗੋਂ ਇਹ ਸਿੱਖ ਭਾਈਚਾਰੇ ਨੂੰ ਵੀ ਬਦਨਾਮ ਕਰਨ ਵਾਲਾ ਅਤੇ ਚਿੰਤਾਜਨਕ ਸੰਕੇਤ ਹੈ।
Trending
- ਪਿੰਡ ਰੂੜੀਵਾਲਾ ਦੇ ਬੇਸਹਾਰਾ ਬਜ਼ੁਰਗ ਜੋੜੇ ਅਤੇ ਨਿੱਕੇ ਪੋਤੇ-ਪੋਤੀਆਂ ਨੂੰ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ
- ਜਾਣੋ ਕੀ ਹੈ Artificial Rain, ਕਿਵੇਂ ਹੁੰਦੀ ਹੈ Cloud Seeding ਅਤੇ ਇਹ Pollution ਘਟਾਉਣ ‘ਚ ਕਿੰਨੀ ਕਾਰਗਰ?
- ਲੁਧਿਆਣਾ ਵਿੱਚ ਝੋਨੇ ਦੀ ਖਰੀਦ ਵਿੱਚ ਪਨਗਰੇਨ ਮੋਹਰੀ
- ਡੀ.ਸੀ ਅਤੇ ਐਸ.ਐਸ.ਪੀ ਵਿਜੀਲੈਂਸ ਨੇ ਨੌਜਵਾਨਾਂ ਨੂੰ ਪਾਰਦਰਸ਼ੀ ਸਮਾਜ ਲਈ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ
- ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ‘ਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸਸ਼ਕਤ ਬਣਾਉਣ ਲਈ ਪ੍ਰੋਜੈਕਟ ਉਮੀਦ ਅਧੀਨ ਕੈਫੇ ਐਸ.ਪੀ.ਆਈ.ਸੀ.ਈ ਦਾ ਉਦਘਾਟਨ ਕੀਤਾ
- ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਕਰਵਾਇਆ ਸੈਮੀਨਾਰ
- ਸੂਬਾ ਸਰਕਾਰ ਪੱਛੜੇ ਵਰਗਾਂ ਦੀ ਭਲਾਈ ਤੇ ਬਿਹਤਰੀ ਲਈ ਵਚਨਬੱਧ : ਮਲਕੀਤ ਥਿੰਦ
- ਪਰਾਲੀ ਸੰਭਾਲਣ ਵਾਲੀਆਂ ਖੇਤੀ ਮਸ਼ੀਨਾਂ ਤੇ ਸਬਸਿਡੀ ਪ੍ਰਾਪਤ ਕਰਨ ਲਈ ਅਨੁਸੂਚਿਤ ਜਾਤੀ ਦੇ ਕਿਸਾਨ ਦੇਣ ਬਿਨੈ ਪੱਤਰ : ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ


