ਫਾਜ਼ਿਲਕਾ  24 ਜੁਲਾਈ 2025- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ  ਡੇਂਗੂ ਬਿਮਾਰੀ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਜ਼ਿਲ੍ਹਾ  ਫਾਜ਼ਿਲਕਾ  ਦੀ ਐਂਟੀ ਡੇਂਗੂ ਲਾਰਵਾ ਟੀਮਮਾਂ ਡੇਂਗੂ ਦੇ ਪਿਛਲੇ ਦਿਨਾਂ ਦੌਰਾਨ ਹੋਟ ਸਪੋਟ ਖੇਤਰ ਵਿਚ ਵੀ  ਪੂਰੀ ਤਰਾਂ ਸਰਗਰਮੀ ਨਾਲ ਕੰਮ ਕਰ ਰਹੀ ਹੈ। ਫਾਜ਼ਿਲਕਾ ਸਿਵਿਲ ਸਰਜਨ  ਡਾ.  ਰਾਜ  ਕੁਮਾਰ ਅਤੇ ਸਹਾਇਕ  ਸਿਵਲ ਸਰਜਨ ਡਾ. ਰੋਹਿਤ ਗੋਇਲ ਦੀ ਨਿਗਰਾਨੀ ਜ਼ਿਲੇ ਵਿੱਚ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ  ਅਤੇ  ਵੈਕਟਰ ਬੋਰਨ ਟੀਮਾ ਲਗਾਤਾਰ ਲੋਕਾਂ ਨੂੰ ਡੇਂਗੂ ਬੀਮਾਰੀ ਦੇ ਲੱਛਣਾਂ ਬਾਰੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਖੇ ਜਾਗਰੂਕ ਕਰ ਰਹੀ ਹੈ ਜਿਸ ਨਾਲ ਸ਼ੁਰੂਆਤੀ ਸਮੇਂ ਵਿੱਚ ਹੀ ਹੁਣ  ਤੱਕ 407 ਲੋਕਾਂ ਨੇ ਅਬੋਹਰ ਅਤੇ  ਫਾਜ਼ਿਲਕਾ  ਸਿਵਿਲ ਹਸਪਤਾਲ ਵਿਖੇ ਅਪਣਾ ਡੇਂਗੂ ਟੈਸਟ ਕਰਵਾਇਆ ਹੈ ਜਿਸ ਵਿਚ ਸਾਰੇ ਡੇਂਗੂ  ਬੀਮਾਰੀ ਨਾਲ  ਨੈਗੇਟਿਵ ਪਾਏ ਗਏ ਹੈ।
ਜ਼ਿਲ੍ਹਾ ਮਹਾਮਾਰੀ ਅਫਸਰ ਡਾ. ਸੁਨੀਤਾ ਕੰਬੋਜ ਨੇ ਕਿਹਾ ਕਿ  ਅਬੋਹਰ, ਫਾਜ਼ਿਲਕਾ, ਜਲਾਲਾਬਾਦ ਦੇ ਸ਼ਹਿਰੀ  ਅਤੇ ਪੇਂਡੂ ਖੇਤਰਾਂ ਵਿਖੇ  ਜਨਤਕ ਜਾਗਰੂਕਤਾ ਗਤੀਵਿਧੀ ਕੀਤੀ ਜਾ ਰਹੀ ਹੈ । ਜਿਸ ਲਈ ਪੂਰੇ ਜ਼ਿਲੇ ਨੂੰ  ਵਿੱਚ ਸਿਹਤ ਕਰਮਚਾਰੀ ਦੇ ਨਾਲ 45 ਬ੍ਰਿਡਿੰਗ ਚੈਕਰ ਦੀ ਟੀਮ ਬਣਾ ਕੇ  ਕਵਰ ਕੀਤਾ ਜਾ ਰਿਹਾ ਹੈ।   ਹੁਣ ਤੱਕ  ਐਂਟੀ  ਡੇਂਗੂ ਲਾਰਵਾ  ਟੀਮਾਂ ਵਲੋ   2 ਲੱਖ 11 ਹਾਜਰ  172 ਘਰਾ ਵਿੱਚ ਟੀਮਾਂ ਵੱਲੋ ਸਰਵੇ ਕੀਤਾ ਗਿਆ ਹੈ ਅਤੇ 480 ਘਰਾ ਅਤੇ ਥਾਵਾਂ ਵਿਚ  ਡੇਂਗੂ ਦਾ ਲਾਰਵਾ  ਮਿਲਣ ਤੇ ਚੇਤਾਵਨੀ  ਦਿੱਤੀ  ਗਈ ਹੈ  ਐਨਾ  ਘਰਾਂ  ਵਿਚ ਦੋਬਾਰਾ ਲਾਰਵਾ ਮਿਲੀਆਂ ਤਾਂ ਚੱਲਣ  ਕਟੇ  ਜਾਣਗੇ।       

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੀਆ ਟੀਮਾ ਨੇ ਘਰ-ਘਰ ਜਾ ਕੇ ਵੱਖ-ਵੱਖ ਪਾਣੀ ਵਾਲੇ ਬਰਤਨਾਂ, ਪਾਣੀ ਦੀਆਂ ਟੈਂਕੀਆਂ, ਫੁੱਲਾਂ/ਪੌਦਿਆਂ ਦੇ ਗਮਲੇ, ਘਰਾਂ, ਪਾਰਕਾਂ ਅਤੇ ਉਸਾਰੀ ਵਾਲੀਆਂ ਥਾਵਾਂ ਦੇ ਬਾਹਰ ਜਾਂ ਅੰਦਰ ਪਏ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਵਰਤੇ ਜਾਂਦੇ ਭਾਂਡਿਆਂ ਦੀ ਜਾਂਚ ਕੀਤੀ ਜਾਂਦੀ ਹੈ ਉਹਨਾ ਵੱਲੋ ਹਰ ਉਸ ਥਾਂ ਦੀ ਚੈਕਿੰਗ ਕੀਤੀ  ਜਾਂਦੀ ਹੈ ਜਿੱਥੇ ਡੇਂਗੂ ਦਾ ਲਾਰਵਾ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਤਾਂਕਿ ਬੀਮਾਰੀ ਦਾ ਪ੍ਰਭਾਵ ਘੱਟ ਹੋ ਸਕੇ ।  ਇਸ  ਲਈ  ਆਸ਼ਾ  ਵਰਕਰ  ਪਿੰਡਾਂ  ਵਿੱਚ  ਪੇਂਡੂ  ਸਿਹਤ  ਸਹਾਈ ਅਤੇ  ਖੁਰਾਕ  ਕਮੇਟੀਆਂ ਅਤੇ  ਨਰਸਿੰਗ  ਸਟੂਡੈਂਟ  ਦੇ  ਸਹਿਯੋਗ  ਨਾਲ ਸ਼ੁੱਕਰਵਾਰ  ਨੂੰ  ਲੋਕਾਂ  ਨੂੰ  ਡਰਾਈ ਡੇ ਫਰਾਈ ਡੇ ਮੌਕੇ  ਜਾਗਰੂਕ  ਕੀਤਾ  ਜਾ  ਰਿਹਾ  ਹੈ।  ਸੀਨੀਅਰ ਮੈਡੀਕਲ ਅਫਸਰ  ਡਾਕਟਰ  ਏਰਿਕ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ  ਲਈ ਸਿੱਖਿਆ ਅਤੇ ਜਾਗਰੂਕਤਾ ਬਿਮਾਰੀ ਤੋਂ ਬਚਾਅ ਦੀ ਕੁੰਜੀ ਹੈ ਅਤੇ ਇਹ ਆਈ ਈ ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਮੁਹਿੰਮ ਦਸੰਬਰ ਤੱਕ ਜਾਰੀ ਰਹੇਗੀ ਜਦੋਂ ਤੱਕ ਮੱਛਰ ਦੇ ਲਾਰਵੇ ਦਾ ਪ੍ਰਜਣਨ ਸੀਜ਼ਨ ਨਹੀਂ ਜਾਂਦਾ। ਉਹਨਾਂ ਨੇ  ਕਿਹਾ ਖਾਲੀ ਪਲਾਟਾਂ ਵਿੱਚ ਲਾਰਵੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ  ਜਿਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ

ਉਹਨਾਂ  ਨੇ  ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸਵੇਰੇ 10:00 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ ਲਾਉਣ।  ਇਸ ਦੌਰਾਨ ਸਾਰੇ ਫੁੱਲਾਂ ਦੇ ਗਮਲੇ, ਕੂਲਰ ਚ ਖੜ੍ਹਾ ਪਾਣੀ, ਫਰਿੱਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾ ਦੇਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ  ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ/ਤਲਣ ਲਈ ਵਰਤਿਆ ਜਾਂਦਾ ਤੇਲ ਜਦੋਂ ਵਰਤੋਂ ਯੋਗ ਨਾ ਰਹੇ ਤਾਂ ਅਸੀਂ ਉਸ ਨੂੰ ਵੀ ਖੜ੍ਹੇ ਪਾਣੀ ਵਿੱਚ ਮਿਲਾ ਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰ ਸਕਦੇ ਹਾਂ।

ਉਹਨਾਂ ਨੇ ਦੱਸਿਆ ਕਿ ਭਾਵੇਂ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੈ ਪਰ ਅਸੀਂ ਕੁਝ ਸਾਧਾਰਨ ਸਾਵਧਾਨੀਆਂ ਅਪਣਾ ਕੇ ਡੇਂਗੂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ।  ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੀਆਂ ਸੁਸਾਇਟੀਆਂ ਜਾਂ ਮੁਹੱਲਿਆਂ ਵਿੱਚ ਲੋਕਾਂ ਨੂੰ ਅਜਿਹੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਕੇ ਇਸ ਮੁਹਿੰਮ ਦੀ ਅਗਵਾਈ ਕਰਨ। ਉਹਨਾਂ ਦੱਸਿਆ ਕਿ ਬੁਖਾਰ ਹੋਣ ਦੀ ਸੂਰਤ ਵਿਚ ਘਰੇ ਬੈਠ ਕੇ ਅਪਣਾ ਇਲਾਜ ਨਾ ਕੀਤਾ ਜਾਵੇ ਬਲਕਿ ਸਿਵਿਲ ਹਸਪਤਾਲ ਵਿਖੇ ਡਾਕਟਰ ਨਾਲ ਮਿਲ ਕੇ ਅਪਣਾ ਇਲਾਜ ਕਰਵਾਇਆ ਜਾਵੇ. ਉਹਨਾਂ ਦੱਸਿਆ ਕਿ ਅਬੋਹਰ ਸਿਵਿਲ ਹਸਪਤਾਲ ਦੇ ਡੇਂਗੂ ਲੈਬ ਕਮਰਾ  ਨੰਬਰ 21 ਅਤੇ  ਫਾਜ਼ਿਲਕਾ  ਸਿਵਿਲ  ਹਸਪਤਾਲ  ਵਿਖੇ  ਕਮਰਾ  ਨੰਬਰ  21  ਵਿਖੇ  ਅਪਣਾ ਡੇਂਗੂ ਟੈਸਟ ਮੁਫਤ ਕਰਵਾ ਸੱਕਦੇ ਹੋ. ਮਾਸ  ਮੀਡੀਆ  ਬ੍ਰਾਂਚ  ਤੋਂ ਡਿਪਟੀ  ਮਾਸ  ਮੀਡੀਆ  ਅਫਸਰ  ਮਨਬੀਰ  ਸਿੰਘ  ਅਤੇ  ਦਿਵੇਸ਼ ਕੁਮਾਰ ਬੀਈਈ  ਨੇ ਲੋਕਾਂ ਨੂੰ ਅਪੀਲ ਕੀਤੀ  ਹੈ ਕਿ ਬੁਖਾਰ ਦੇ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਸਲਾਹ ਨਾਲ ਅਪਣਾ ਡੇਂਗੂ ਟੈਸਟ ਕਰਵਾਉਣ ਜੋ ਕਿ ਹਸਪਤਾਲ ਵਿਖੇ ਮੁਫਤ ਹੁੰਦਾ ਹੈ.

Share.

“I’m a Newswriter, “I write about the trending news events happening all over the world.

Leave A Reply