ਫਰਿਜ਼ਨੋ (ਕੈਲੀਫੋਰਨੀਆ), 19 ਜੁਲਾਈ 2025 – ਫਰਿਜ਼ਨੋ ਦੇ ਲਾਗਲੇ ਸ਼ਹਿਰ, ਕਲੋਵਿਸ ਨਿਵਾਸੀ ਅਤੇ ਕਰੋਬਾਰੀ ਸੁਰਿੰਦਰ ਪਾਲ ਦੀ ਲਾਸ਼ 17 ਜੁਲਾਈ 2025 ਨੂੰ ਫਰਿਜ਼ਨੋ ਦੀ ਇੱਕ ਕੈਨਾਲ ਵਿੱਚੋਂ ਮਿਲੀ। ਉਹ 55 ਸਾਲ ਦੇ ਸਨ।ਇਹ ਲਾਸ਼ ਟੈਂਪਰੈਂਸ ਐਵਨਿਊ ਅਤੇ ਮੈਕਕਿਨਲੀ ਐਵਨਿਊ ਦੇ ਨੇੜੇ ਇੱਕ ਮਛੇਰੇ ਨੇ ਸਵੇਰੇ 10:30 ਵਜੇ ਦੇ ਕਰੀਬ ਵੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਸੁਰਿੰਦਰ ਪਾਲ 22 ਜੂਨ ਤੋਂ ਲਾਪਤਾ ਸਨ। ਉਹ ਆਖਰੀ ਵਾਰ ਬਲੈਕਸਟੋਨ ਅਤੇ ਡਕੋਟਾ ਐਵਨਿਊ ਨੇੜੇ ਵੇਖੇ ਗਏ ਸਨ।

ਅਗਲੇ ਦਿਨ ਉਹਨਾਂ ਦੀ ਗੱਡੀ ਟੈਂਪਰੈਂਸ ਅਤੇ ਮੈਕਕਿਨਲੀ ਨੇੜੇ ਖੜੀ ਮਿਲੀ ਸੀ, ਜਿੱਥੇ ਹੁਣ ਉਹਨਾਂ ਦੀ ਲਾਸ਼ ਮਿਲੀ ਹੈ।ਉਹਨਾਂ ਨੂੰ “at-risk missing person” ਵਜੋਂ ਦਰਜ ਕੀਤਾ ਗਿਆ ਸੀ।ਸੁਰਿੰਦਰ ਪਾਲ ਅਤੇ ਉਹਨਾਂ ਦੀ ਪਤਨੀ ਭਾਰਤੀ ਸਟੇਰ Standard Sweets and Spices ਦੇ ਮਾਲਕ ਸਨ। ਇਹ ਮਠਿਆਈਆਂ ਦੀ ਦੁਕਾਨ ਇਲਾਕੇ ਵਿੱਚ ਕਾਫੀ ਮਸ਼ਹੂਰ ਸੀ, ਅਤੇ ਕੁਝ ਸਮਾਂ ਪਹਿਲਾਂ ਇਹਨਾਂ ਦੀ ਦੂਕਾਨ ABC 30 ਦੇ Dine and Dish ਸ਼ੋਅ ਵਿੱਚ ਵੀ ਵਿਖਾਈ ਗਈ ਸੀ।ਪੁਲਿਸ ਨੇ ਕਿਹਾ ਹੈ ਸੁਰਿੰਦਰ ਸਿੰਘ ਦੀ ਮੌਤ ਕਿਵੇਂ ਹੋਈ, ਇਸ ਸਬੰਧੀ ਜਾਂਚ ਹਾਲੇ ਜਾਰੀ ਹੈ।

Share.

“I’m a Newswriter, “I write about the trending news events happening all over the world.

Leave A Reply