ਗੁਰਦਾਸਪੁਰ , 27 ਜੂਨ : ਸ਼੍ਰੋਮਣੀ ਭਗਤ ਕਬੀਰ ਦਾ ਪ੍ਰਗਟ ਦਿਹਾੜਾ ਗੁਰਦੁਆਰਾ ਸਾਹਿਬ ਚੜ੍ਹਦੀ ਪੱਤੀ, ਬੱਬੇਹਾਲੀ (ਗੁਰਦਾਸਪੁਰ) ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਹੈ ।ਇਸ ਮੋਕੇ ਤੇ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਕਮੇਟੀ ਮੈਂਬਰ ਪ੍ਰਧਾਨ ਅਸ਼ੋਕ ਕੁਮਾਰ ਭਗਤ ,ਕਿਸ਼ਨ ਦਾਸ ਭਗਤ ,ਜਸਪਾਲ ਭਗਤ , ਗਰੀਬ ਦਾਸ ਭਗਤ , ਤਰਵਿੰਦਰ ਸਿੰਘ ਭਗਤ ,ਹਰੀ ਦਾਸ ਭਗਤ  ਅਰਵਿੰਦਰ ਕੁਮਾਰ ਭਗਤ,ਨਵੀਨ ਕੁਮਾਰ ਭਗਤ , ਬਚਨ ਦਾਸ ਭਗਤ,

ਚਰਨ ਜੀਤ ਭਗਤ , ਬਚਨ ਦਾਸ ਭਗਤ ਅਤੇ ਸੁਰਿੰਦਰ ਭਗਤ ਵਿਸ਼ੇਸ ਤੌਰ ਤੇ ਹਾਜ਼ਰ ਹਨ।  ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਵਿੱਚ ਪਹੁੰਚੇ ਸ਼ਰਧਾਲੂਆਂ ਦਾ ਜੀ ਆਇਆਂ ਨੂੰ ਅਤੇ ਧੰਨਵਾਦ ਕੀਤਾ ਗਿਆ। 

Share.

“I’m a Newswriter, “I write about the trending news events happening all over the world.

Leave A Reply