ਗੁਰਦਾਸਪੁਰ , 25 ਜੂਨ 2025 : ਜ਼ਹਿਰੀਲੀ ਸ਼ਰਾਬ ਦੀ ਵਿਕਰੀ ਅਤੇ ਵਰਤੋ ਰੋਕਣ ਲਈ ਐਕਸਾਈਜ਼ ਵਿਭਾਗ ਅਤੇ ਪੁਲਿਸ ਲਗਾਤਾਰ ਸਰਗਰਮ ਹੈ। ਬਿਆਸ ਦਰਿਆ ਦੇਖ ਕਿਨਾਰੇ ਸਥਿਤ ਭੈਨੀ ਮੀਆਂ ਖਾਂ ਕਸਬੇ ਦਾ ਪਿੰਡ ਮੌਜਪੁਰ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਬਦਨਾਮ ਇਲਾਕਾ ਹੈ । ਇਥੋਂ ਦੇ ਕਈ ਪਰਿਵਾਰ ਜਹਰੀਲੀ ਸ਼ਰਾਬ ਦਾ ਧੰਦਾ ਕਰਦੇ ਹਨ ਅਤੇ ਪੁਲਿਸ ਅਤੇ ਆਪਕਾਰੀ ਵਿਭਾਗ ਦੀ ਕਾਰਵਾਈ ਤੋਂ ਬਚਣ ਲਈ ਦਰਿਆ ਦੇ ਅੱਧ ਵਿਚਕਾਰ ਜਾਂ ਫਿਰ ਕਿਨਾਰਿਆਂ ਤੇ ਵੱਡੇ ਵੱਡੇ ਟੋਏ ਕੱਢ ਕੇ ਤਰਪਾਲਾ ਵਿੱਚ ਭਰ ਕੇ ਲਾਹਨ ਅਤੇ ਨਜਾਇਜ਼ ਸ਼ਰਾਬ ਲੁਕਾ ਦਿੰਦੇ ਹਨ ਪਰ ਆਪਕਾਰੀ ਵਿਭਾਗ ਅਤੇ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਵੱਡੀ ਮਾਤਰਾ ਵਿੱਚ ਸ਼ਰਾਬ ਦੀ ਬਰਾਮਦੀ ਵੀ ਹੋ ਰਹੀ ਹੈ। ਇਸੇ ਘੜੀ ਤਹਿਤ ਪੁਲਿਸ ਅਤੇ ਆਪਕਾ ਵਿਭਾਗ ਦੀ ਵੱਡੀ ਕਾਰਵਾਈ ਦੌਰਾਨ 5000 ਲੀਟਰ ਲਾਹਨ ਅਤੇ 90 ਹਜਾਰ ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਹੈ। 

ਆਪ ਕਾਰੀ ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ  ਕੁਲਵੰਤ ਸਿੰਘ ਮਾਨ ਡੀਐਸਪੀ (ਦਿਹਾਤੀ) ਦੀ ਅਗਵਾਈ ਅਤੇ ਆਬਕਾਰੀ ਅਧਿਕਾਰੀ ਹਿੰਮਤ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਆਬਕਾਰੀ ਇੰਸਪੈਕਟਰ  ਦੀਪਕ ਕੁਮਾਰ, ਐਸ.ਐਚ.ਓ (ਭੈਣੀ ਮੀਆਂ ਖਾਨ) ਸਰਬਜੀਤ ਸਿੰਘ ਨੇ ਆਬਕਾਰੀ ਪੁਲਿਸ ਸਟਾਫ ਅਤੇ ਸਬ ਡਿਵੀਜ਼ਨ ਕਾਹਨੂੰਵਾਨ ਦੇ ਜ਼ਿਲ੍ਹਾ ਪੁਲਿਸ ਸਟਾਫ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੌਜਪੁਰ ਅਤੇ ਬਿਆਸ ਨਦੀ ਕਿਨਾਰੇ ਵਾਲੇ ਖੇਤਰ ਵਿੱਚ ਇੱਕ ਸੰਯੁਕਤ ਆਬਕਾਰੀ ਖੋਜ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਦੌਰਾਨ ਪਿੰਡ ਮੌਜਪੁਰ ਵਿਖੇ ਬਿਆਸ ਨਦੀ ਕਿਨਾਰੇ ਵਾਲੇ ਪਾਸੇ 5000 ਕਿਲੋਗ੍ਰਾਮ ਲਾਹਣ ਅਤੇ 120 ਬੋਤਲਾਂ (90000 ਮਿ.ਲੀ.) ਨਾਜਾਇਜ਼ ਸ਼ਰਾਬ ਵਾਲੀਆਂ ਪਲਾਸਟਿਕ ਦੀਆਂ ਤਿਰਪਾਲਾਂ ਬਰਾਮਦ ਕੀਤੀਆਂ ਅਤੇ ਐਫ.ਆਈ.ਆਰ. ਨੰਬਰ 50 (5000 ਕਿਲੋਗ੍ਰਾਮ ਲਾਹਣ) ਅਤੇ ਨੰਬਰ 51 (90000 ਮਿ.ਲੀ.) 120 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਅਣਪਛਾਤੇ/ਅਣਪਛਾਤੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ।

Share.

“I’m a Newswriter, “I write about the trending news events happening all over the world.

Leave A Reply