ਚੰਡੀਗੜ੍ਹ, 9 ਜੂਨ 2025- ਪੰਜਾਬ ਦੇ ਅੰਦਰ ਅਫ਼ੀਮ ਦੀ ਖੇਤੀ ਨਹੀਂ ਹੋਵੇਗੀ। ਇਹ ਐਲਾਨ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅਫ਼ੀਮ ਦੇ ਪੌਦੇ ਤੋਂ ਹੀ ਖ਼ਤਰਨਾਕ ਹੈਰੋਇਨ ਵਰਗਾ ਨਸ਼ਾ ਬਣਦਾ ਹੈ, ਇਸ ਲਈ ਸੂਬੇ ਵਿੱਚ ਅਫ਼ੀਮ ਵਰਗੇ ਭਿਆਲਕ ਨਸ਼ੇ ਦੀ ਖੇਤੀ ਨਹੀਂ ਹੋਵੇਗੀ। ਚੀਮਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਸ਼ੇ ਨੂੰ ਪਰਮੋਟ ਕਰ ਰਹੇ ਹਨ ਅਤੇ ਸੂਬੇ ਦੇ ਅੰਦਰ ਅਫ਼ੀਮ ਦੀ ਖੇਤੀ ਕਰਨ ਦੀ ਮੰਗ ਕਰ ਰਹੇ ਹਨ, ਜੋ ਕਿ ਬਿਲਕੁਲ ਗਲਤ ਹੈ।ਚੀਮਾ ਨੇ ਕਿਹਾ ਕਿ ਅਫ਼ੀਮ ਦੀ ਖੇਤੀ ਕਰਨ ਦਾ ਪੰਜਾਬ ਵਿੱਚ ਹਾਲੇ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਨੇ ਕਾਂਗਰਸ ਤੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਨਸ਼ੇ ਨੂੰ ਪ੍ਰਮੋਟ ਕਰਕੇ ਸੁਰਖੀਆਂ ਬਟੋਰ ਰਹੇ ਹਨ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਬੜਾਵਾਂ ਦੇ ਰਹੇ ਹਨ। ਹਰਪਾਲ ਚੀਮਾ ਨੇ ਤਤਕਾਲੀ ਕਾਂਗਰਸ-ਅਕਾਲੀ ਭਾਜਪਾ ਸਰਕਾਰ ਤੇ ਵੀ ਦੋਸ਼ ਲਗਾਇਆ ਇਨ੍ਹਾਂ ਦੀਆ ਸਰਕਾਰਾਂ ਵੇਲੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਰੁਝਾਨ ਵਧਿਆ ਹੈ ਅਤੇ ਪੰਜਾਬ ਦੇ ਅੰਦਰ ਨਸ਼ੇੜੀਆਂ ਦੀ ਗਿਣਤੀ ਜਿਆਦਾ ਹੋਈ ਹੈ। ਅਕਾਲੀਆਂ ਅਤੇ ਕਾਂਗਰਸੀਆਂ ਨੇ ਹੀ ਪੰਜਾਬ ਦੇ ਅੰਦਰ ਨਸ਼ੇ ਦਾ ਬੂਟਾ ਲਾਇਆ ਸੀ, ਜਿਸਨੂੰ ਭਗਵੰਤ ਮਾਨ ਸਰਕਾਰ ਖ਼ਤਮ ਕਰ ਰਹੀ ਹੈ। 

Share.

“I’m a Newswriter, “I write about the trending news events happening all over the world.

Leave A Reply