ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਨੂੰ ਸਮਰਪਿਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਗਰੀਨ ਪੰਜਾਬ ਮਿਸ਼ਨ ਵਲੋਂ ਐਨ. ਆਰ. ਆਈ ਵੀਰਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਹਾਈ (ਕੰਨਿਆ) ਸਕੂਲ ਕਾਉਂਕੇ ਕਲਾਂ ਵਿਖੇ ਪਹਿਲਾ ਦਸਤਾਰ ਮੁਕਾਬਲਾ ਗਰੀਨ ਪੰਜਾਬ ਮਿਸ਼ਨ ਦੇ ਮੁਖੀ ਭਾਈ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਕੁੱਲ 110 ਬੱਚਿਆਂ ਨੇ ਭਾਗ ਲਿਆ।
ਦੁਮਾਲਾ ਮੁਕਾਬਲੇ ਵਿਚੋਂ ਅਗਮਵੀਰ ਸਿੰਘ ਜਗਰਾਉਂ ਪਹਿਲਾ ਸਥਾਨ ’ਤੇ ਰਿਹਾ, ਅਰਸ਼ਵੀਰ ਸਿੰਘ ਡਾਂਗੀਆ ਦੂਜੇ ਸਥਾਨ ’ਤੇ ਰਿਹਾ। 7 ਤੋਂ 14 ਸਾਲ ਦੇ ਦਸਤਾਰ ਮੁਕਾਬਲੇ ਵਿਚੋਂ ਪ੍ਰਭਨੂਰ ਸਿੰਘ ਫੇਰੂਰਾਈ ਪਹਿਲੇ, ਸਾਹਿਲਪ੍ਰੀਤ ਸਿੰਘ ਮਲੇਰਕੋਟਲਾ ਦੂਜੇ ਸਥਾਨ ’ਤੇ ਰਹੇ। 15 ਤੋ 24 ਸਾਲ ਦਸਤਾਰ ਮੁਕਾਬਲੇ ਵਿਚੋਂ ਪ੍ਰਵਾਸ਼ੂ ਵਰਮਾ ਪਹਿਲੇ, ਗੁਰਭੇਜ ਸਿੰਘ ਰੂਮੀ ਦੂਜੇ ਨੰਬਰ ’ਤੇ ਰਹੇ। ਇਸ ਦੌਰਾਨ ਗੁਰਬਾਜ਼ ਸਿੰਘ ਜਗਰਾਉਂ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤਾ। ਉਕਤ ਸਾਰੇ ਜੇਤੂ ਬੱਚਿਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਾਰੇ ਮੁਕਾਬਲਿਆਂ ਵਿਚ ਸ਼ਾਮਲ ਸਾਰੇ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਮੁੱਖ ਮਹਿਮਾਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਬੁਰਜ ਮਾਂ ਦੇਸਾ ਜੀ ਵਾਲਿਆ ਵਲੋ ਸੰਗਤਾਂ ਨੂੰ ਪੱਗਾਂ ਦੇ ਇਤਿਹਾਸ ਤੋ ਜਾਣੂ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੋ ਇਲਾਵਾ ਸ੍ਰ ਹਰਨਰਾਇਣ ਸਿੰਘ ਜੀ ਮੱਲੇਆਣਾ,ਜਨਪ੍ਰੀਤ ਸਿੰਘ,ਮਨਦੀਪ ਸਿੰਘ,ਜੱਗਾ ਸਿੰਘ ਸੇਖੋਂ,ਪ੍ਰਿਤਪਾਲ ਸਿੰਘ,ਗੁਰਪ੍ਰੀਤ ਸਿੰਘ,ਜਸ਼ਮਨਦੀਪ ਸਿੰਘ ਆਦਿ ਹਾਜ਼ਰ ਸਨ


