- ਏਆਈ-ਅਧਾਰਤ ਚਿਹਰੇ ਦੀ ਪਛਾਣ ਵਾਲੇ 300 ਸੀਸੀਟੀਵੀ ਕੈਮਰੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ 24 ਘੰਟੇ ਚੌਕਸੀ ਰੱਖਣਗੇ
- ਲੋਕਾਂ ਨੂੰ 23 ਤੋਂ 25 ਨਵੰਬਰ ਤੱਕ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਲੜੀਵਾਰ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਅਪੀਲ
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਹਿੰਦ ਦੀ ਚਾਦਰ’ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪਾਵਨ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਾਜ਼ਰੀ ਭਰੀ।
- ਕਾਨੂੰਨੀ ਲੜਾਈ ਅਤੇ ਸੜਕ ਤੋਂ ਸੰਸਦ ਤੱਕ ਜ਼ੋਰਦਾਰ ਵਿਰੋਧ ਦੇ ਨਾਲ ਦੋ-ਪੱਖੀ ਸੰਘਰਸ਼ ਵਿੱਢੇਗੀ ‘ਆਪ’
- ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ SDM ਬਟਾਲਾ ਨੂੰ ਕੋਰਟ ਵਿੱਚ ਕੀਤਾ ਗਿਆ ਪੇਸ਼, ਕਿੰਨਾ ਰਿਮਾਡ ਮਿਲਿਆ ?
- ਵਿਧਾਇਕ ਬੱਗਾ ਨੇ ‘ਬੁੱਢੇ ਦਰਿਆ’ ਦੇ ਨਾਲ ਲਗਾਈਆਂ ਗਈਆਂ ਫੈਂਸੀ ਸਟਰੀਟ ਲਾਈਟਾਂ ਦਾ ਕੀਤਾ ਉਦਘਾਟਨ
- ਜਲੰਧਰ ’ਚ ਪਵਿੱਤਰ ਨਗਰ ਕੀਰਤਨ ਨੂੰ ਦਿੱਤਾ ਗਿਆ ‘ਗਾਰਡ ਆਫ਼ ਆਨਰ’, ਵੱਡੀ ਗਿਣਤੀ ਸੰਗਤ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਤਿਕਾਰ ਤੇ ਸ਼ਰਧਾ ਭੇਟ
- ਡਿਪਟੀ ਕਮਿਸ਼ਨਰ ਵੱਲੋਂ ਗਾਂਧੀ ਵਨੀਤਾ ਆਸ਼ਰਮ ’ਚ ਰਹਿਣ ਵਾਲੀ ਲੜਕੀ ਦੀ ਮੌਤ ਦੀ ਜਾਂਚ ਦੇ ਹੁਕਮ
Author: Pushminder Sidhu
ਜੰਮੂ-ਕਸ਼ਮੀਰ ‘ਚ ਬੀਤੀ ਦਿਨੀਂ ਨੂੰ ਇਕ ਹਾਦਸਾ ਪੁੰਛ ’ਚ ਕੰਟਰੋਲ ਰੇਖਾ ਨੇੜੇ 150 ਫ਼ੁਟ ਡੂੰਘੀ ਖੱਡ ‘ਚ ਫ਼ੌਜ ਦਾ ਇਕ ਵਾਹਨ ਡਿੱਗਣ ਕਾਰਨ ਫੌਜ ਦੇ ਕਈ ਜਵਾਨ ਸ਼ਹੀਦ ਹੋਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਪੋਸਟ ਕਰ ਕੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ‘‘ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਖੇ LOC ਨੇੜੇ ਮਰਾਠਾ ਰੈਜੀਮੈਂਟ ਦੇ ਫੌਜੀ ਜਵਾਨਾਂ ਨਾਲ ਭਰੀ ਇੱਕ ਆਰਮੀ ਵੈਨ ਡੂੰਘੀ ਖੱਡ ’ਚ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ। ਸ਼ਹੀਦ ਹੋਏ ਬਹਾਦਰ ਜਵਾਨਾਂ ਨੂੰ ਦਿਲੋਂ ਸ਼ਰਧਾਂਜਲੀ ਤੇ ਪਿੱਛੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ, ਨਾਲ ਹੀ ਜ਼ਖ਼ਮੀ ਤੇ…
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ ਦੋੋਸ਼ ਲਾਇਆ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਸ਼ ਰਚੀ ਜਾ ਰਹੀ ਹੈ ਅਤੇ ਆਤਿਸ਼ੀ ਨੂੰ ਆਗਾਮੀ ਦਿਨਾਂ ਦੌਰਾਨ ਕਿਸੇ ‘ਫ਼ਰਜ਼ੀ’ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ ਪਲੈਟਫ਼ਾਰਮ ਐਕਸ ਉਤੇ ਕੀਤੀ ਇਕ ਪੋਸਟ ਵਿਚ ਕਹੀ ਹੈ। ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਇਨ੍ਹਾਂ ਦੋਵਾਂ ਯੋਜਨਾਵਾਂ ਤੋਂ ਘਬਰਾ ਗਈ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਆਤਿਸ਼ੀ ਨੂੰ ਆਉਣ ਵਾਲੇ ਦਿਨਾਂ ਵਿਚ ਇਕ ‘ਫ਼ਰਜ਼ੀ’ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਅਪਣੀ ਪੋਸਟ ਵਿਚ ਕਿਹਾ, “ਉਹ ਮਹਿਲਾ ਸਨਮਾਨ…
ਪੰਜਾਬ ਸਰਕਾਰ ਵੱਲੋਂ ਵਿੱਢੇ ਜਲ ਸੰਭਾਲ ਦੇ ਯਤਨਾਂ ਤਹਿਤ ਭੂਮੀ ਤੇ ਜਲ ਸੰਭਾਲ ਵਿਭਾਗ ਨੇ ਸਾਲ 2024 ਦੌਰਾਨ ਟਿਕਾਊ ਜਲ ਪ੍ਰਬੰਧਨ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸ਼ਾਨਦਾਰ ਮੀਲ ਪੱਥਰ ਸਥਾਪਤ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸੂਬੇ ਵਿੱਚ ਜਲ ਸੰਭਾਲ ਦੇ ਕਈ ਪ੍ਰਭਾਵੀ ਪ੍ਰਾਜੈਕਟ ਲਾਗੂ ਕੀਤੇ ਹਨ, ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਂਦਿਆਂ ਅਤੇ ਵਾਤਾਵਰਣ ਸਥਿਰਤਾ ਨੂੰ ਯਕੀਨੀ ਬਣਾਉਂਦਿਆਂ ਪੰਜਾਬ ਦੇ ਸਿੰਜਾਈ ਖੇਤਰ ਨੂੰ ਨਵੀਂ ਦਿਸ਼ਾ ਦੇ ਰਹੇ ਹਨ।ਗੋਇਲ ਨੇ ਕਿਹਾ ਕਿ ਸਥਾਈ ਜਲ ਪ੍ਰਬੰਧਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਤਹਿਤ ਪੁਖ਼ਤਾ ਯਤਨ ਕੀਤੇ ਜਾ ਰਹੇ…
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਉਹਨਾਂ ਗਿਲਾਸਾਂ ਦੇ ਦਰਸ਼ਨ ਕਰਕੇ ਧੰਨ ਹੋਈ ਜਿਨਾਂ ’ਚ ਧੰਨ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਫ਼ਤਿਹ ਸਿੰਘ ਬਾਬਾ ਜ਼ੋਰਾਵਰ ਨੂੰ ਕੜਾਕੇ ਦੀ ਠੰਢ ’ਚ ਠੰਢੇ ਬੁਰਜ ’ਚ ਗਰਮ-ਗਰਮ ਦੁੱਧ ਛਕਾਉਣ ਦੀ ਸੇਵਾ ਨਿਭਾਈ ਗਈ ਸੀ। ਇਸ ਮੌਕੇ ਬਲਦੇਵ ਸਿੰਘ ਪ੍ਰਬੰਧਕ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਸਾਹਿਬ ਨੇ ਦੱਸਿਆ ਕਿ ਸਿੱਖ ਇਤਿਹਾਸਕਾਰਾਂ ਅਨੁਸਾਰ ਜਦੋਂ ਮੋਰਿੰਡਾ ਤੋਂ ਗੰਗੂ ਬ੍ਰਾਹਮਣ ਦੀ ਚੁਗਲੀ ਤੋਂ ਬਾਅਦ ਮੁਗਲ ਕੋਤਵਾਲ ਜਾਨੀ ਖ਼ਾਂ, ਮਾਨੀ ਖ਼ਾਂ ਵੱਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਮੋਰਿੰਡਾ ਵਿਖੇ ਇੱਕ ਰਾਤ ਕੋਤਵਾਲੀ ਵਿਖੇ ਰੱਖਿਆ ਗਿਆ। ਜਿੱਥੇ ਹੁਣ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਸਥਿਤ ਹੈ, ਇਸਠੰਢੇ…
ਪੰਜਾਬ ਵੱਲੋਂ ਖੇਤੀ ਵਿਭਿੰਨਤਾ ਅਤੇ ਪੇਂਡੂ ਵਿਕਾਸ ਰਾਹੀਂ ਖੇਤੀਬਾੜੀ ਵਿਕਾਸ ਲਈ ਅਪਣਾਈਆਂ ਜਾ ਰਹੀਆਂ ਨਵੀਨਤਾਕਾਰੀ ਰਣਨੀਤੀਆਂ ਦੇ ਮੱਦੇਨਜ਼ਰ, ਪੰਜਾਬ ਦੇ ਵਧੀਕ ਮੁੱਖ ਸਕੱਤਰ, ਸਹਿਕਾਰਤਾ, ਸ੍ਰੀ ਅਲੋਕ ਸ਼ੇਖਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ) ਦੀ ਮਦਦ ਅਤੇ ਨਵੀਆਂ ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਐਮ.ਪੈਕਸ) ਦੀ ਸਥਾਪਨਾ ਨਾਲ ਮੱਛੀ ਪਾਲਣ ਦੇ ਖੇਤਰ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਅੱਜ ਇੱਥੇ ਪੰਜਾਬ ਭਵਨ ਵਿਖੇ ਹੋਏ ‘ਸਹਿਕਾਰਤਾ ਸੰਮੇਲਨ ਪੰਜਾਬ’ ਦੌਰਾਨ ਸ੍ਰੀ ਅਲੋਕ ਸ਼ੇਖਰ ਨੇ ਡੇਅਰੀ ਅਧਾਰਤ ਸੁਸਾਇਟੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਸਹਿਕਾਰੀ ਸਭਾਵਾਂ ਦੀ ਮਦਦ ਨਾਲ ਮੱਛੀ ਪਾਲਣ ਨੂੰ ਹੁਲਾਰਾ ਦੇਣ ਅਤੇ ਧਰਤੀ ਹੇਠਲੇ…
ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਵੱਲੋਂ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਸਰਕਾਰੀ ਹਾਈ ਸਕੂਲ, ਪਿੰਡ ਸਸਰਾਲੀ ਕਲੋਨੀ, ਮਾਂਗਟ-2, ਲੁਧਿਆਣਾ ਵਿਖੇ 25 ਕੰਪਿਊਟਰਾਂ ਨਾਲ ਲੈਸ ਲੈਬ ਦਾ ਉਦਘਾਟਨ ਕੀਤਾ ਗਿਆ।ਵੀ.ਐਸ.ਐਸ.ਐਲ. ਵੱਲੋਂ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਦਿਸ਼ਾ ਪ੍ਰੋਜੈਕਟ ਅਧੀਨ ਲੈਬ ਸਥਾਪਿਤ ਕੀਤੀ ਗਈ ਹੈ। ਉਦਘਾਟਨ ਮੌਕੇ ਵਰਧਮਾਨ ਤੋਂ ਸੀਨੀਅਰ ਮੈਨੇਜਰ ਐਡਮਿਨ/ਹੈਡ ਸੀ.ਐਸ.ਆਰ. ਸ੍ਰੀ ਅਮਿਤ ਧਵਨ ਆਪਣੀ ਟੀਮ, ਜਿਸ ਵਿੱਚ ਸ੍ਰੀ ਰਿਸ਼ੀਮੂ ਜੈਨ, ਸ੍ਰੀ ਵਿਜੇ ਕੁਮਾਰ ਅਤੇ ਸ੍ਰੀ ਹਰਨੇਕ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੁੱਚੇ ਮੈਂਬਰ ਪੰਚਾਇਤ ਮੌਜੂਦ ਸਨ।ਸਸਰਾਲੀ ਪਿੰਡ ਦੇ ਸਕੂਲ ਪ੍ਰਬੰਧਕਾਂ ਅਤੇ ਗ੍ਰਾਮ ਪੰਚਾਇਤ ਨੇ ਕੰਪਿਊਟਰ ਲੈਬ ਦੀ ਸਥਾਪਨਾ ਲਈ ਸ਼੍ਰੀ ਸਚਿਤ ਜੈਨ ਵਾਈਸ ਚੇਅਰਮੈਨ ਵੀ.ਐਸ.ਐਸ.ਐਲ. ਅਤੇ ਸ਼੍ਰੀਮਤੀ ਸੌਮਿਆ ਜੈਨ ਐਗਜ਼ੀਕਿਊਟਿਵ ਡਾਇਰੈਕਟਰ,…
– ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਅਡੀਸ਼ਨਲ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਐਡਮਿਨਸਟਰੇਟਰ ਜਨਰਲ ਅਤੇ ਆਫੀਸ਼ੀਅਲ ਟਰੱਸਟੀ ਦਾ ਵਾਧੂ ਚਾਰਜ ਦਿੱਤਾ ਗਿਆ।ਇਸ ਸਬੰਧੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਜੂਡੀਸ਼ਅਲ ਬ੍ਰਾਂਚ-1) ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਅਡੀਸ਼ਨਲ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਐਡਮਿਨਸਟਰੇਟਰ ਜਨਰਲ ਅਤੇ ਆਫੀਸ਼ੀਅਲ ਟਰੱਸਟੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਨਗਰ ਨਿਗਮ ਲੁਧਿਆਣਾ ਦੇ ਮੇਅਰ ਨੂੰ ਲੈ ਕੇ ਸਥਿਤੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਨਾਲ ਗੱਠਜੋੜ ਦੀਆਂ ਖ਼ਬਰਾਂ ਨੂੰ ਸੀਨੀਅਰ ਲੀਡਰਾਂ ਵੱਲੋਂ ਝੁਠਲਾ ਦਿੱਤਾ ਗਿਆ ਹੈ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਅਤੇ ਕੇਂਦਰੀ ਰਾਜ ਮੰਤਰੀ ਨੇ ਲੁਧਿਆਣਾ ਵਿਚ ਕਾਂਗਰਸ ਨਾਲ ਗੱਠਜੋੜ ਦੀਆਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਹੋਰ ਕੌਂਸਲਰਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਬਹੁਮਤ ਵੱਲ ਕਦਮ ਵਧਾਏ ਜਾ ਰਹੇ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰ ਆਖ਼ਿਆ ਹੈ ਕਿ ਲੁਧਿਆਣਾ ਕਾਰਪੋਰੇਸ਼ਨ ਵਿਚ ਭਾਜਪਾ ਅਤੇ ਕਾਂਗਰਸ ਵਿਚ ਗਠਜੋੜ ਦਾ ਸਵਾਲ…
ਸੰਯੁਕਤ ਕਿਸਾਨ ਮੋਰਚਾ (SKM) ਸ਼ੰਭੂ-ਖਨੌਰੀ ਬਾਰਡਰ ‘ਤੇ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ ਇਸ ਬਾਰੇ ਫੈਸਲਾ ਅੱਜ ਲਿਆ ਜਾਵੇਗਾ। ਇਸ ਦੇ ਲਈ SKM ਵੱਲੋਂ ਅੱਜ ਦੁਪਹਿਰ 12 ਵਜੇ ਚੰਡੀਗੜ੍ਹ ਕਿਸਾਨ ਭਵਨ ਵਿੱਚ ਬੈਠਕ ਹੋਵੇਗੀ। ਇਸ ਮੀਟਿੰਗ ਵਿੱਚ ਅੰਦੋਲਨਕਾਰੀਆਂ ਅਤੇ SKM ਦੇ ਆਗੂਆਂ ਸ਼ਾਮਿਲ ਹੋਣਗੇ। ਇਸ ਤੋਂ ਪਹਿਲਾਂ 21 ਦਸੰਬਰ ਨੂੰ SKM ਦੀ ਮੀਟਿੰਗ ਹੋਈ ਸੀ।21 ਦਸੰਬਰ ਨੂੰ ਸਯੁੰਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨ ਮਜਦੂਰ ਮੋਰਚਾ ਦੇ ਆਗੂਆਂ ਦੀ ਬੈਠਕ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਹੋਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ 6 ਮੈਂਬਰਾਂ ਨੇ ਸਮੂਲੀਅਤ ਕੀਤੀ। ਮੀਟਿੰਗ ਮਗਰੋਂ ਸੰਬੋਧਨ ਕਰਦਿਆਂ ਕਿਸਾਨ ਆਗੂਆਂ…
ਚੰਡੀਗੜ੍ਹ ਨਗਰ ਨਿਗਮ ਦੀ ਸਾਲ 2024 ਦੀ ਆਖਰੀ ਮੀਟਿੰਗ ਜਿਉਂ ਹੀ ਸ਼ੁਰੂ ਹੋਈ ਤਾਂ ਹੰਗਾਮਾ ਸ਼ੁਰੂ ਹੋ ਗਿਆ। ਇੱਕ ਵਾਰ ਫਿਰ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਹੋਇਆ ਅਤੇ ਨੌਬਤ ਹੱਥੋਪਾਈ ਤੱਕ ਪੁਜ ਗਈ।ਸਦਨ ਵਿੱਚ ਹੱਥੋਪਾਈ ਤੋਂ ਬਾਅਦ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਹੱਥੋਪਾਈ ਉਤੇ ਉਤਰ ਆਈ ਹੈ। ਕਾਂਗਰਸੀ ਕੌਂਸਲਰ ਗੁਰਪ੍ਰੀਤ ਗੱਪੀ ਨਾਲ ਸਦਨ ਵਿੱਚ ਹੱਥੋਪਾਈ ਹੋਈ। ਸਦਨ ਵਿੱਚ ਹੰਗਾਮੇ ਤੋਂ ਬਾਅਦ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸੰਧੂ ਅਤੇ ਕੌਂਸਲਰ ਕੰਵਰ ਰਾਣਾ ਨੇ ਕਿਹਾ ਕਿ ਨਗਰ ਨਿਗਮ ਦੀ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ। ਸਦਨ ਵਿੱਚ ਕੌਂਸਲਰਾਂ ਦੀ ਆਪਸ ਵਿੱਚ ਜੰਮ ਕੇ ਹੱਥੋਪਾਈ…

