Author: onpoint channel

“I’m a Newswriter, “I write about the trending news events happening all over the world.

ਲੁਧਿਆਣਾ, 16 ਸਤੰਬਰ (000) – ਗਲਾਡਾ ਵਲੋਂ ਵੱਡੀ ਕਾਰਵਾਈ ਕਰਦਿਆਂ ਸਥਾਨਕ ਸੈਕਟਰ 32-ਏ, ਚੰਡੀਗੜ੍ਹ ਰੋਡ ਵਿਖੇ ਅਰਬਨ ਅਸਟੇਟ ਨੇੜੇ ਰੇਹੜੀ/ਫੜ੍ਹੀ ਅਤੇ ਝੁੱਗੀ ਝੌਪੜੀ ਵਾਲਿਆਂ ਵਲੋਂ ਕੀਤੇ ਨਜਾਇਜ ਕਬਜਿਆਂ ਨੂੰ ਹਟਾਇਆ ਗਿਆ। ਇਹ ਕਾਰਵਾਈ ਗਲਾਡਾ ਤੇ ਨਗਰ ਨਿਗਮ, ਲੁਧਿਆਣਾ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।ਗਲਾਡਾ ਅਧਿਕਾਰੀ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਇਲਾਕੇ ਵਿੱਚ ਕੁਝ ਲੋਕਾਂ ਵਲੋਂ ਕਾਫੀ ਲੰਬੇ ਸਮੇਂ ਤੋਂ ਗਲਾਡਾ ਦੀ ਪ੍ਰਾਪਰਟੀ ਵਿੱਚ ਗੈਰਕਾਨੂੰਨੀ ਤੌਰ ‘ਤੇ ਰੇਹੜੀਆਂ/ਫੜ੍ਹੀਆਂ ਲਗਾਈਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਉੱਥੇ ਝੁੱਗੀ-ਝੌਪੜੀਆਂ ਸਥਾਪਤ ਕਰਕੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ। ਗਲਾਡਾ ਦੇ ਮੁੱਖ ਪ੍ਰਸ਼ਾਸਕ ਵਲੋਂ ਜਾਰੀ ਹਦਾਇਤਾਂ ਤਹਿਤ ਸਬੰਧਤ ਅਧਿਕਾਰੀਆਂ ਵਲੋਂ…

Read More

ਲੁਧਿਆਣਾ, 15 ਸਤੰਬਰ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵਿਖੇ 4 ਤੋਂ 13 ਅਕਤੂਬਰ, 2025 ਤੱਕ ਹੋਣ ਵਾਲੇ ਸਾਰਸ ਮੇਲਾ-2025 ਦੇ ਪੋਸਟਰ ਜਾਰੀ ਕੀਤੇ, ਜਿਸ ਦਾ ਥੀਮ ਪੰਜਾਬ ਦੀ ਚੜ੍ਹਦੀਕਲਾ ਭਾਵਨਾ ਲਈ ਇੱਕ ਗਾਇਨ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਪ੍ਰਗਤੀ ਰਾਣੀ, ਰੁਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਸਿਖਲਾਈ ਅਧਿਕਾਰੀ ਜੀਵਨਦੀਪ ਸਿੰਘ ਅਤੇ ਸੰਗੀਤ ਨਿਰਮਾਤਾ ਬੰਟੀ ਬੈਂਸ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਜੈਨ ਨੇ ਐਲਾਨ ਕੀਤਾ ਕਿ ਸਾਰਸ ਮੇਲਾ 2025 ਵਿੱਚ ਰੋਜ਼ਾਨਾ ਸ਼ਾਮ ਦੀ ਸਟਾਰ ਨਾਈਟ ਤੋਂ ਹੋਣ ਵਾਲੀ ਸਾਰੀ ਕਮਾਈ ਹੜ੍ਹ ਰਾਹਤ ਲਈ ਦਾਨ ਕੀਤੀ ਜਾਵੇਗੀ, ਜੋ…

Read More

ਖੰਨਾ, (ਲੁਧਿਆਣਾ) 15 ਸਤੰਬਰ: ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਇਨਸਾਨੀਅਤ ਅਤੇ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਆਪਣੇ ਪੱਧਰ ‘ਤੇ ਪਸ਼ੂ ਫੀਡ ਨਾਲ ਭਰੇ ਚਾਰ ਟਰੱਕ ਭੇਜੇ, ਜੋ ਖੰਨਾ ਦੇ ਪਿੰਡ ਇਕੋਲਾਹਾ ਵਿਖੇ ਸਥਿਤ ਉਨ੍ਹਾਂ ਦੀ ਤਾਰਾ ਫੀਡ ਫੈਕਟਰੀ ਤੋਂ ਰਵਾਨਾ ਕੀਤੇ ਗਏ। ਇਹ ਚਾਰਾ ਵਿਸ਼ੇਸ਼ ਤੌਰ ‘ਤੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜਿਆ ਗਿਆ ਹੈ। ਉੱਥੇ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਇਨਸਾਨਾਂ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਭੋਜਨ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਜਣਮਾਜਰਾ ਨੇ ਕਿਹਾ ਕਿ ਸਾਡੇ…

Read More

ਲੁਧਿਆਣਾ, 16 ਸਤੰਬਰ: ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਵਿਖੇ 4 ਤੋਂ 13 ਅਕਤੂਬਰ, 2025 ਤੱਕ ਹੋਣ ਵਾਲੇ ਸਾਰਸ ਮੇਲੇ ਵਿੱਚ ਰੋਜ਼ਾਨਾ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਉਦੇਸ਼ ਨਾਲ ਸੱਭਿਆਚਾਰਕ ਗਤੀਵਿਧੀਆਂ ਦੀ ਇੱਕ ਵਿਆਪਕ ਯੋਜਨਾ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅਮਰਜੀਤ ਬੈਂਸ ਜੋ ਸਾਰਸ ਮੇਲੇ ਦੇ ਮੇਲਾ ਅਫਸਰ ਵੀ ਹਨ, ਨੇ ਕਿਹਾ ਕਿ ਇਸ ਤਿਉਹਾਰ ਵਿੱਚ ਸੱਭਿਆਚਾਰਕ ਪ੍ਰਦਰਸ਼ਨਾਂ ਦੀ ਇੱਕ ਸ਼ਾਨਦਾਰ ਸ਼੍ਰੇਣੀ ਪੇਸ਼ ਕੀਤੀ ਜਾਵੇਗੀ, ਜਿਸ ਵਿੱਚ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ (ਐਨ.ਜ਼ੈਡ.ਸੀ.ਸੀ) ਦੇ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਸੰਗੀਤ, ਨਾਚ ਅਤੇ ਕਲਾ ਰੂਪ ਸ਼ਾਮਲ ਹਨ। ਸਮਾਗਮ ਦੀ…

Read More

ਜਲੰਧਰ, 16 ਸਤੰਬਰ : ਡਾ. ਜਸਵਿੰਦਰ ਸਿੰਘ ਨੇ ਅੱਜ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਟਾਫ਼ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ਅਹੁਦਾ ਸੰਭਾਲਣ ਉਪਰੰਤ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਕਿਸਾਨੀ ਦੇ ਕੰਮ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ ਅਤੇ ਫੀਲਡ ਵਿੱਚ ਜਾ ਕੇ ਕਿਸਾਨੀ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਹਾੜ੍ਹੀ ਸੀਜ਼ਨ ਦੌਰਾਨ ਜ਼ਿਲ੍ਹੇ ’ਚ ਕਿਸਾਨਾਂ ਨੂੰ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ…

Read More

ਡੇਰਾ ਬਾਬਾ ਨਾਨਕ : ਜਿਸ ਭੱਚੋ ਪਿੰਡ ਦਾ ਦੌਰਾ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਇਹ ਪਿੰਡ 1955 ਦੇ ਹੜ੍ਹਾਂ ਦੌਰਾਨ ਪੂਰੀ ਤਰ੍ਹਾਂ ਰੁੜ੍ਹ ਗਿਆ ਸੀ। ਪੰਜਾਬ ’ਚ ਆਏ ਤਾਜ਼ਾ ਹੜ੍ਹਾਂ ਨੇ ਮੁੜ ਤੋਂ ਇਸ ਪਿੰਡ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਕਿਉਂਕਿ ਇਸ ਪਿੰਡ ਦੀ 700 ਏਕੜ ਜ਼ਮੀਨ ਹੈ, ਜਿਸ ’ਚੋਂ ਇਕ ਏਕੜ ਝੋਨਾ ਵੀ ਨਹੀਂ ਬਚਿਆ ਜਦਕਿ ਇਸ ਪਿੰਡ ਦੀ 20 ਏਕੜ ਜ਼ਮੀਨ ਹੜ੍ਹਾਂ ਕਾਰਨ ਬਿਲਕੁਲ ਹੀ ਤਬਾਹ ਹੋ ਗਈ ਹੈ ਅਤੇ ਇਹ ਦਰਿਆ ਵਿਚ ਚਲੀ ਗਈ ਹੈ। ਇਹ ਨੁਕਸਾਨ ਕਦੇ ਵੀ ਪੂਰਾ ਨਹੀਂ ਹੋ ਸਕਦਾ।ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ…

Read More

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਸੀਬੀਐਸਈ ਦੇ ਕਿਸੇ ਵੀ ਖੇਡ ਸਮਾਗਮ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਸਕੂਲਾਂ ਵਿੱਚ ਦਾਖਲੇ ਦੀ ਆਖਰੀ ਮਿਤੀ ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ। ਇਹ ਹੁਕਮ ਉਸ ਮਾਮਲੇ ਵਿੱਚ ਆਇਆ ਜਿੱਥੇ ਦੋ ਵਿਦਿਆਰਥੀਆਂ, ਜਿਨ੍ਹਾਂ ਨੂੰ ਆਰਜ਼ੀ ਤੌਰ ‘ਤੇ ਇੱਕ ਖੇਡ ਸਮਾਗਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ, ਨੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਦੋਵਾਂ ਵਿਦਿਆਰਥੀਆਂ ਨੂੰ ਪਹਿਲਾਂ ਸੀਬੀਐਸਈ ਖੇਡ ਮੁਕਾਬਲੇ ਵਿੱਚ ਭਾਗ ਲੈਣ ਤੋਂ ਇਸ ਆਧਾਰ ‘ਤੇ ਇਨਕਾਰ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਟੂਰਨਾਮੈਂਟ ਲਈ ਰਜਿਸਟ੍ਰੇਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਸਕੂਲ ਵਿੱਚ ਦਾਖਲਾ ਦਿੱਤਾ…

Read More

ਚੰਡੀਗੜ੍ਹ, 15 ਸਤੰਬਰ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕੇਂਦਰ ਦੀ ਮੋਦੀ ਸਰਕਾਰ ਨੁੰ ਘੇਰਦਿਆਂ ਹੋਇਆ ਕਿਹਾ ਕਿ, ਜੇਕਰ ਇਨ੍ਹਾਂ (ਮੋਦੀ ਸਰਕਾਰ) ਦਾ ਵੱਸ ਚੱਲੇ ਤਾਂ, ਇਹ ਰਾਸ਼ਟਰੀ ਗਾਣ ਵਿੱਚੋਂ ਹੀ ਪੰਜਾਬ ਨੂੰ ਹਟਾ ਦੇਣ ਅਤੇ ਉਸ ਜਗ੍ਹਾ ਤੇ ਯੂਪੀ ਨੂੰ ਸ਼ਾਮਲ ਕਰ ਲੈਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਲਗਾਤਾਰ ਧੱਕਾ ਕਰ ਰਹੀ ਹੈ। ਮਾਨ ਨੇ ਕਿਹਾ ਕਿ ਸਾਡੇ ਪੰਜਾਬ ਦੇ ਨਾਲ ਕੇਂਦਰ ਸਰਕਾਰ ਦੁਆਰਾ ਕੀਤਾ ਜਾ ਰਿਹਾ ਵਿਤਕਰਾ ਪੰਜਾਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਇਸ ਵੇਲੇ ਹਾਲਾਤ ਇਹ…

Read More

ਨਵੀਂ ਦਿੱਲੀ: ਦਿੱਲੀ ਕੈਂਟ ਮੈਟਰੋ ਸਟੇਸ਼ਨ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕੇਂਦਰੀ ਵਿੱਤ ਮੰਤਰਾਲੇ ਦੇ ਡਿਪਟੀ ਸਕੱਤਰ ਨਵਜੋਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ BMW ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਨਵਜੋਤ ਸਿੰਘ ਆਪਣੀ ਬਾਈਕ ਤੋਂ ਉੱਛਲ ਕੇ ਸੱਜੇ ਪਾਸੇ ਚੱਲ ਰਹੀ ਇੱਕ ਬੱਸ ਦੇ ਹੇਠਾਂ ਆ ਗਏ।ਇਹ ਹਾਦਸਾ ਐਤਵਾਰ ਦੁਪਹਿਰ 1:30 ਤੋਂ 2 ਵਜੇ ਦੇ ਵਿਚਕਾਰ ਧੌਲਾ ਕੁਆਂ ਨੇੜੇ ਵਾਪਰਿਆ। ਪੁਲਿਸ ਅਨੁਸਾਰ, ਨਵਜੋਤ ਸਿੰਘ ਆਪਣੀ ਪਤਨੀ ਸੰਦੀਪ ਕੌਰ ਨਾਲ ਮੋਟਰਸਾਈਕਲ ‘ਤੇ ਜਾ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਨੇ ਪਿੱਛੋਂ ਤੋਂ ਉਨ੍ਹਾਂ ਨੂੰ…

Read More

ਬੰਗਲੌਰ, 15 ਸਤੰਬਰ 2025 : CBI ਨੇ ਸੋਮਵਾਰ ਨੂੰ ਬੰਗਲੌਰ ਅਤੇ ਆਂਧਰਾ ਪ੍ਰਦੇਸ਼ ਵਿੱਚ 16 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਵਾਲਮੀਕਿ ਕਾਰਪੋਰੇਸ਼ਨ (ਮੈਸਰਜ਼ ਕਰਨਾਟਕ ਮਹਾਰਿਸ਼ੀ ਵਾਲਮੀਕਿ ਸ਼ਡਿਊਲਡ ਟ੍ਰਾਈਬ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ – ਕੇਐਮਵੀਐਸਟੀਡੀਸੀਐਲ) ਤੋਂ ਸਰਕਾਰੀ ਪੈਸੇ ਚੋਰੀ ਕਰਕੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦੇ ਖਾਤਿਆਂ ਵਿੱਚ ਭੇਜਣ ਦੇ ਮਾਮਲੇ ਵਿੱਚ ਕੀਤੀ ਗਈ ਹੈ। ਕਰਨਾਟਕ ਸਰਕਾਰ ਦੇ ਅਧੀਨ ਆਉਣ ਵਾਲੀ ਇਸ ਸਰਕਾਰੀ ਸੰਸਥਾ ਦਾ ਯੂਨੀਅਨ ਬੈਂਕ ਆਫ਼ ਇੰਡੀਆ ਦੀ ਐਮਜੀ ਰੋਡ ਸ਼ਾਖਾ ਵਿੱਚ ਖਾਤਾ ਸੀ।ਦੋਸ਼ ਹੈ ਕਿ ਇਹ ਪੈਸਾ ਜਾਅਲੀ ਦਸਤਾਵੇਜ਼ਾਂ ਅਤੇ ਗਲਤ ਟ੍ਰਾਂਸਫਰ ਦੁਆਰਾ ਕਢਵਾਇਆ ਗਿਆ ਸੀ। ਪੈਸੇ ਦੇ ਲੈਣ-ਦੇਣ ਦਾ ਇਹ ਖੇਡ 21 ਫਰਵਰੀ 2024 ਤੋਂ 6 ਮਈ 2024 ਦੇ…

Read More