Author: onpoint channel

“I’m a Newswriter, “I write about the trending news events happening all over the world.

ਅੰਮ੍ਰਿਤਸਰ, 13 ਸਤੰਬਰ 2025–ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਹੜ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜ ਵੇਖ ਰਹੇ ਹਨ, ਨੇ ਫੈਸਲਾ ਲਿਆ ਹੈ ਕਿ ਜਿਲ੍ਹਾ ਪ੍ਰਸ਼ਾਸਨ ਢਾਈ ਏਕੜ ਤੋਂ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਦਰਿਆ ਵੱਲੋਂ ਸੁੱਟੀ ਗਈ ਰੇਤਾ ਨੂੰ ਹਟਾਉਣ ਦਾ ਕੰਮ ਆਪ ਕਰੇਗਾ। ਉਹਨਾਂ ਕਿਹਾ ਕਿ ਅਜਿਹੇ ਕਿਸਾਨਾਂ ਕੋਲ ਅਕਸਰ ਮਸ਼ੀਨਰੀ ਦੀ ਘਾਟ ਹੁੰਦੀ ਹੈ, ਜਿਸ ਕਾਰਨ ਉਹਨਾਂ ਨੂੰ ਇਹ ਰੇਤਾ ਹਟਾਉਣ ਲਈ ਸਮੱਸਿਆ ਆਵੇਗੀ, ਸੋ ਅਸੀਂ ਇਸ ਲਈ ਖੇਤੀਬਾੜੀ, ਲੋਕ ਨਿਰਮਾਣ ਵਿਭਾਗ ਅਤੇ ਮਾਈਨਿੰਗ ਵਿਭਾਗ ਦੇ ਨਾਲ ਮਿਲ ਕੇ ਇਹ ਕੰਮ ਆਪ ਕਰਾਂਗੇ। ਉਹਨਾਂ ਨੇ ਇਸ ਲਈ ਅਧਿਕਾਰੀਆਂ ਨੂੰ ਤੁਰੰਤ ਨਵੀਂ ਜੇਸੀਬੀ ਅਤੇ ਮਡ ਲੋਡਰ ਮਸ਼ੀਨਾਂ…

Read More

ਕੈਨੇਡਾ/ਲੁਧਿਆਣਾਃ 13 ਸਤੰਬਰ 2025 – ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਦੇ ਸਹਿਯੋਗੀ ਅਦਾਰੇ ਗੁਲਾਟੀ ਪਬਲਿਸ਼ਰਜ਼ ਵੱਲੋਂ ਵਿਸ਼ਵ ਪੰਜਾਬੀ ਭਵਨ ਬਰੈਪਟਨ(ਕੈਨੇਡਾ) ਵਿਖੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪੰਦਰਾਂ ਰੋਜ਼ਾ ਵਿਸ਼ਾਲ ਪੁਸਤਕ ਮੇਲਾ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਕੀਤਾ। ਪ੍ਰਦਰਸ਼ਨੀ ਦੇ ਮੁੱਖ ਪ੍ਰਬੰਧਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਪੰਜ ਸੌ ਨਵੇਂ ਟਾਈਟਲ ਸ਼ਾਮਲ ਕੀਤੇ ਗਏ ਹਨ। ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਬਰੈਂਪਟਨ ਕੈਨੇਡਾ ਵਸਦੇ ਪੰਜਾਬੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਕਿਤਾਬਾਂ ਖਰੀਦਣ ਵਿਚ ਪਹਿਲ ਕੀਤੀ। ਇਸ ਮੌਕੇ ਪੰਜਾਬੀ ਲੇਖਕ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ…

Read More

ਨੰਗਲ 13 ਸਤੰਬਰ,2025 – ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਔਖੀ ਘੜੀ ਮੌਕੇ ਵੀ ਭਾਜਪਾ ਲਾਸ਼ਾ ਤੇ ਸਿਆਸਤ ਕਰ ਰਹੀ ਹੈ, ਜੇਕਰ ਕੇਂਦਰ ਸਰਕਾਰ ਕੋਲ 12 ਹਜ਼ਾਰ ਕਰੋੜ ਦੇ ਆਂਕੜੇ ਹਨ ਤਾ ਉਹ ਜਨਤਕ ਕਰਨ ਕਿਉਕਿ ਅਸੀ ਪੰਜਾਬ ਸਰਕਾਰ ਦੇ ਆਂਕੜੇ ਜਾਰੀ ਕਰ ਚੁੱਕੇ ਹਾਂ। ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਸੇਸ਼ ਦੌਰੇ ਦੌਰਾਨ ਉਹ ਹਲਕਾ ਵਿਧਾਇਕ ਸ.ਹਰਜੋਤ ਸਿੰਘ ਬੈਂਸ ਦੇ ਨਾਲ ਪ੍ਰਭਾਵਿਤ ਖੇਤਰਾਂ ਵਿਚ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜਾ ਲੈ ਰਹੇ ਸਨ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾ ਨੂੰ ਮਿਲ ਕੇ ਕਿਹਾ ਕਿ ਹਰ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ, ਲੋਕਾਂ ਦੇ ਮਕਾਨਾਂ, ਪਸ਼ੂ ਧੰਨ,…

Read More

13 ਸਤੰਬਰ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇੱਕ ਨਵੀਂ ਰਣਨੀਤੀ ਪੇਸ਼ ਕੀਤੀ ਹੈ। ਉਨ੍ਹਾਂ ਨੇ ਨਾਟੋ ਦੇਸ਼ਾਂ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਰੂਸ ਨੂੰ ਕਮਜ਼ੋਰ ਕਰਨ ਲਈ ਚੀਨ ‘ਤੇ 50 ਤੋਂ 100 ਪ੍ਰਤੀਸ਼ਤ ਟੈਰਿਫ ਲਗਾਏ ਜਾਣ। ਟਰੰਪ ਦਾ ਮੰਨਣਾ ਹੈ ਕਿ ਇਸ ਨਾਲ ਯੁੱਧ ਖ਼ਤਮ ਹੋ ਜਾਵੇਗਾ। ਟਰੰਪ ਦਾ ਨਾਟੋ ਦੇਸ਼ਾਂ ਨੂੰ ਪੱਤਰ ਟਰੰਪ ਨੇ ਆਪਣੇ ਪੱਤਰ ਵਿੱਚ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨ ਅਤੇ ਰੂਸ ‘ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਨਾਟੋ ਦੇਸ਼…

Read More

ਚੰਡੀਗੜ੍ਹ, 13 ਸਤੰਬਰ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਵਸੇਬਾ ਅਤੇ ਸਫਾਈ ਮੁਹਿੰਮ ਜੰਗੀ ਪੱਧਰ ’ਤੇ ਚਲਾਉਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਇਲਾਕਿਆਂ ਵਿੱਚ ਹੁਣ ਹੜ੍ਹਾਂ ਦਾ ਪਾਣੀ ਘਟ ਰਿਹਾ ਹੈ ਪਰ ਪਿੰਡਾਂ ਤੇ ਕਸਬਿਆਂ ਵਿੱਚ ਗਾਰ ਤੇ ਗੰਦਗੀ ਬਹੁਤ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜਨ-ਜੀਵਨ ਲੀਹ ’ਤੇ ਆ ਰਿਹਾ ਹੈ ਜਿਸ ਕਰਕੇ ਇਨ੍ਹਾਂ ਇਲਾਕਿਆਂ ਦੀ ਸਫਾਈ ਦਾ ਕੰਮ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਸੂਬਾ ਸਰਕਾਰ 2300 ਪ੍ਰਭਾਵਿਤ ਪਿੰਡਾਂ ਅਤੇ ਵਾਰਡਾਂ…

Read More

ਲੁਧਿਆਣਾ, 13 ਸਤੰਬਰ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅੱਜ ਸਸਰਾਲੀ ਕਲੋਨੀ ਵਿੱਚ ਪੱਥਰ ਸਟੱਡ-ਲੇਇੰਗ ਕਾਰਜਾਂ ਦਾ ਮੌਕੇ ‘ਤੇ ਨਿਰੀਖਣ ਕੀਤਾ, ਜੋ ਕਿ ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ਦੇ ਵਿਰੁੱਧ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਤੇਜ਼ ਯਤਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਿਮਾਂਸ਼ੂ ਜੈਨ ਨੇ ਖੇਤਰ ਵਿੱਚ ਹੁਣ ਕੰਮ ਕਰ ਰਹੇ ਵਿਸ਼ੇਸ਼ ਫਲੋਟਿੰਗ ਐਕਸੈਵੇਟਰ ਦੀ ਇੱਕ ਨੇੜਿਓਂ ਜਾਂਚ ਵੀ ਕੀਤੀ, ਜੋ ਕਿ ਦਰਿਆ ਦੇ ਵਹਾਅ ਨੂੰ ਮੁੜ ਨਿਰਦੇਸ਼ਤ ਕਰਨ ਅਤੇ ਨੇੜਲੇ ਖੇਤਾਂ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਹੈ। ਪਿੰਡ ਵਾਸੀਆਂ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਹਿਮਾਂਸ਼ੂ ਜੈਨ ਨੇ ਸਟੱਡ ਸਥਾਪਨਾਵਾਂ ਦੀ ਤੇਜ਼ ਰਫ਼ਤਾਰ ਨੂੰ…

Read More

ਖੰਨਾ, (ਲੁਧਿਆਣਾ) 13 ਸਤੰਬਰ: ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪਾਰਟੀ ਦਫਤਰ ਖੰਨਾ ਵਿੱਚ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ “ਮੇਰਾ ਹਲਕਾ ਮੇਰਾ ਪਰਿਵਾਰ” ਪ੍ਰੋਗਰਾਮ ਤਹਿਤ ਇੱਕ ਵਿਸ਼ਾਲ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉੱਥੇ ਨਾਲ ਹੀ ਉਨ੍ਹਾਂ ਦਾ ਨਿਬੇੜਾ ਵੀ ਕਰਵਾਇਆ ਗਿਆ। ਖੰਨਾ ਦੇ ਵਾਰਡ ਨੰਬਰ 13 ਅਤੇ 14 ਦੇ ਮੁਹੱਲਾ ਨਿਵਾਸੀਆਂ ਨੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ…

Read More

ਜਲੰਧਰ, 12 ਸਤੰਬਰ : ਐਸ.ਡੀ.ਐਮ. ਆਦਮਪੁਰ ਵਿਵੇਕ ਕੁਮਾਰ ਮੋਦੀ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ) ਨੇ ਨੌਜਵਾਨਾਂ ਨੂੰ ਇੰਡੀਆ ਸਕਿੱਲ ਮੁਕਾਬਲੇ-2025 ਵਿੱਚ ਆਪਣਾ ਹੁਨਰ ਦਿਖਾਉਣ ਦੇ ਸੁਨਹਿਰੀ ਮੌਕੇ ਦਾ ਲਾਭ ਲੈਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਇੰਡੀਆ ਸਕਿੱਲ ਮੁਕਾਬਲੇ -2025 ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਥ੍ਰੀ ਡੀ ਡਿਜੀਟਲ ਆਰਟ, ਫੈਸ਼ਨ ਟੈਕਨਾਲੋਜੀ, ਗ੍ਰਾਫਿਕ ਡਿਜ਼ਾਈਨ ਟੈਕਨਾਲੋਜੀ, ਜਵੈਲਰੀ, ਆਈ.ਟੀ.ਨੈੱਟਵਰਕ ਸਿਸਟਮ ਐਡਮਿਨੀਸਟ੍ਰੇਸ਼ਨ, ਵੈੱਬ ਟੈਕਨਾਲੋਜੀ, ਸਾਫਟਵੇਅਰ ਐਪਲੀਕੇਸ਼ਨ ਡਿਵੈਲਪਮੈਂਟ, ਸਾਫਟਵੇਅਰ ਟੈਸਟਿੰਗ, ਸੀ.ਐਨ.ਸੀ. ਮਿਲਿੰਗ, ਸੀ.ਐਨ.ਸੀ. ਟਰਨਿੰਗ, ਇਲੈਕਟ੍ਰਾਨਿਕਸ, ਵੈਲਡਿੰਗ, ਬੇਕਰੀ, ਕੁਕਿੰਗ, ਹੈਲਥ ਤੇ ਸੋਸ਼ਲ ਕੇਅਰ ਸਮੇਤ ਵੱਖ-ਵੱਖ ਤਰ੍ਹਾਂ ਦੇ 63 ਹੁਨਰ ਸ਼੍ਰੇਣੀਆਂ ਲਈ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।ਸ਼੍ਰੀ ਮੋਦੀ…

Read More

ਇੰਫਾਲ, 12 ਸਤੰਬਰ 2025 : ਮਨੀਪੁਰ ਵਿੱਚ ਦੋ ਸਾਲ ਤੋਂ ਚੱਲ ਰਹੀ ਨਸਲੀ ਹਿੰਸਾ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ, 13 ਸਤੰਬਰ 2025 ਨੂੰ ਪਹਿਲੀ ਵਾਰ ਸੂਬੇ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਦੋ ਪ੍ਰਮੁੱਖ ਭਾਈਚਾਰਿਆਂ, ਕੁਕੀ ਅਤੇ ਮੇਈਤੇਈ, ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਵਿਰੋਧੀ ਧਿਰਾਂ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਦੇ ਮਨੀਪੁਰ ਨਾ ਜਾਣ ਦੀ ਆਲੋਚਨਾ ਕਰ ਰਹੀਆਂ ਸਨ। ਪ੍ਰਧਾਨ ਮੰਤਰੀ ਮੋਦੀ ਮਿਜ਼ੋਰਮ ਤੋਂ ਵਾਪਸ ਆਉਣ ਤੋਂ ਬਾਅਦ ਦੁਪਹਿਰ 12:30 ਵਜੇ ਦੇ ਕਰੀਬ ਚੁਰਾਚਾਂਦਪੁਰ ਪਹੁੰਚਣਗੇ, ਜੋ ਕਿ ਕੁਕੀ ਭਾਈਚਾਰੇ ਦਾ ਪ੍ਰਭਾਵਸ਼ਾਲੀ ਖੇਤਰ ਹੈ ਅਤੇ ਹਿੰਸਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ…

Read More

ਹੁਸ਼ਿਆਰਪੁਰ, 12 ਸਤੰਬਰ : ਹਾਲ ਹੀ ਵਿਚ ਆਏ ਹੜ੍ਹਾਂ ਕਾਰਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਕਦਮ ਚੁਕਿਆਂ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ 13 ਸਤੰਬਰ ਤੋਂ ਪੂਰੇ ਜ਼ਿਲ੍ਹੇ ਵਿਚ ਵਿਸ਼ੇਸ਼ ਗਿਰਦਾਵਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੌਰਾਨ ਹਰੇਕ ਪਟਵਾਰੀ ਨੂੰ ਆਪਣੇ ਅਧੀਨ ਆਉਂਦੇ ਪਿੰਡਾਂ ਵਿਚ ਜਾਣ ਅਤੇ ਪ੍ਰਭਾਵਿਤ ਫ਼ਸਲਾਂ ਦਾ ਮੁਲਾਂਕਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪਟਵਾਰੀ ਆਪਣੇ-ਆਪਣੇ ਖੇਤਰਾਂ ਦੀ ਗਿਰਦਾਵਰੀ 14 ਦਿਨਾਂ ਦੇ ਅੰਦਰ-ਅੰਦਰ ਪੂਰੀ ਕਰਨਗੇ।ਇਸ ਤੋਂ ਬਾਅਦ ਕਾਨੂੰਗੋ ਪ੍ਰਭਾਵਿਤ ਖੇਤਰ ਦੇ ਘੱਟੋ-ਘੱਟ 25 ਫ਼ੀਸਦੀ ਇਲਾਕੇ ਦਾ…

Read More